18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਸੰਤ ਬਾਬਾ ਨਾਹਰ ਸਿੰਘ ਸੁਨੇਹਰਾਂ ਵਾਲਿਆਂ ਤੇ ਸੰਤ ਬਾਬਾ ਕਪੂਰ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ

ਬੱਧਨੀ ਕਲਾਂ, 18 ਅਕਤੂਬਰ (ਸੰਜੀਵ ਕੋਛੜ): ਬਾਬੇ ਕੇ ਫਾਊਂਡੇਸ਼ਨ ਅਧੀਨ ਚੱਲ ਰਹੀ ਅਕੈਡਮੀ ਦੇ ਵਿਦਿਆਰਥੀਆਂ ਨੇ ਹੁਸ਼ਿਆਰਪੁਰ ਦੇ ਖਰੜ ਅੱਛਰਵਾਲ ਵਿਖੇ ਕਰਵਾਏ ਗੁਰਮਤਿ ਸਮਾਗਮ ਦੌਰਾਨ ਕਵੀਸ਼ਰੀ ਮੁਕਾਬਲੇ ਵਿਚ ਸੂਬੇ ਭਰ ’ਚੋਂ ਪਹਿਲਾ ਸਥਾਨ ਹਾਸਲ ਕਰਕੇ ਸੰਸਥਾ ਦਾ ਮਾਣ ਵਧਾਇਆ| ਇਸ ਸ਼ਾਨਦਾਰ ਪ੍ਰਾਪਤੀ ਲਈ ਕਵੀਸ਼ਰੀ ਜਥੇ ਨੂੰ 1 ਲੱਖ ਰੁਪਏ ਦੀ ਨਕਦ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ | ਇਹ ਮਾਣਮੱਤੀ ਪ੍ਰਾਪਤੀ ਸੰਤ ਬਾਬਾ ਨਾਹਰ ਸਿੰਘ ਜੀ ਸੁਨੇਹਰਾਂ ਵਾਲਿਆਂ ਦੇ ਪਾਵਨ ਆਸ਼ੀਰਵਾਦ ਤੇ ਸੰਤ ਬਾਬਾ ਕਪੂਰ ਸਿੰਘ ਜੀ ਦੀ ਛਤਰ-ਛਾਇਆ ਸਦਕਾ ਹੀ ਸੰਭਵ ਹੋਈ| ਇਸ ਸਫਲਤਾ ਪਿੱਛੇ ਸੁਖਚੈਨ ਸਿੰਘ ਦੀ ਸਰਪ੍ਰਸਤੀ ਤੇ ਉਸਤਾਦ ਭਾਈ ਅੰਗਰੇਜ ਸਿੰਘ ਦੀ ਅਣਥੱਕ ਮਿਹਨਤ, ਸਿੱਖਿਆ ਤੇ ਯੋਗ ਅਗਵਾਈ ਦਾ ਅਹਿਮ ਯੋਗਦਾਨ ਰਿਹਾ| ਬਾਬੇ ਕੇ ਫਾਊਂਡੇਸ਼ਨ ਦਾ ਮੁੱਖ ਉਦੇਸ਼ ਬੱਚਿਆਂ ਨੂੰ ਗੁਰਮਤਿ, ਗੁਰਬਾਣੀ, ਸਿੱਖ ਇਤਿਹਾਸ ਤੇ ਆਪਣੇ ਅਮੀਰ ਵਿਰਸੇ ਨਾਲ ਜੋੜਨਾ ਹੈ| ਇਸ ਸ਼ਾਨਦਾਰ ਜਿੱਤ ਨਾਲ ਬਾਬੇ ਕੇ ਫਾਊਂਡੇਸ਼ਨ ਦੇ ਸਮੂਹ ਪਰਿਵਾਰ ਵਿਚ ਭਾਰੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ | ਇਹ ਪ੍ਰਾਪਤੀ ਬੱਚਿਆਂ ਦੀ ਮਿਹਨਤ, ਲਗਨ, ਅਨੁਸਾਸ਼ਨ ਤੇ ਆਪਣੇ ਵਿਰਸੇ ਪ੍ਰਤੀ ਸਮਰਪਣ ਦੀ ਗਵਾਹੀ ਭਰਦੀ ਹੈ | ਬਾਬੇ ਕੇ ਫਾਊਂਡੇਸਨ ਵਲੋਂ ਸਮੂਹ ਵਿਦਿਆਰਥੀਆਂ ਅਤੇ ਉਸਤਾਦ ਭਾਈ ਅੰਗਰੇਜ ਸਿੰਘ ਜੀ ਨੂੰ ਜਿੱਥੇ ਦਿਲੋਂ ਵਧਾਈ ਦਿੱਤੀ ਗਈ ਉੱਥੇ ਹੀ ਅਰਦਾਸ ਕੀਤੀ ਗਈ ਕਿ ਵਾਹਿਗੁਰੂ ਜੀ ਬੱਚਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਤੇ ਉਹ ਭਵਿੱਖ ਵਿਚ ਵੀ ਸਿੱਖੀ, ਸੇਵਾ ਤੇ ਵਿਰਸੇ ਦੀ ਸੰਭਾਲ ਦੇ ਖੇਤਰ ਵਿਚ ਹੋਰ ਵਧੇਰੇ ਮੱਲਾਂ ਮਾਰ ਸਕਣ | ਇਸ ਸਮੇਂ ਸੰਸਥਾ ਦੇ ਚੇਅਰਮੈਨ ਇੰਦਰਪਾਲ ਸਿੰਘ ਕਲੇਰ ਨੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਜਿੱਥੇ ਸੰਸਥਾਂ ਨੂੰ ਬੀਤੇ ਦਿਨੀਂ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆਂ ਵਲੋਂ ਵੀ ਸਨਮਾਨਿਤ ਕੀਤਾ ਗਿਆ ਸੀ ਉੱਥੇ ਹੀ ਬਾਬਾ ਨਾਹਰ ਸਿੰਘ ਤੇ ਬਾਬਾ ਕਪੂਰ ਸਿੰਘ ਜੀ ਦੇ ਆਸ਼ੀਰਵਾਦ ਸਦਕਾ ਸੰਸਥਾਂ ਦੇ ਵਿਦਿਆਰਥੀ ਆਏ ਦਿਨ ਨਵੀਆਂ ਨਵੀਆਂ ਮੱਲਾਂ ਮਾਰਦੇ ਹੋਏ ਸੰਸਥਾਂ ਦਾ ਨਾਂਅ ਹੋਰ ਵੀ ਵਧੇਰੇ ਚਮਕਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 19-10-2026

Ad Position 22
No active advertisement
ਪਿਛਲੀ ਖ਼ਬਰ ਛੱਤਬੀੜ ਚਿੜੀਆਘਰ ’ਚ ਸਫ਼ੇਦ ਮਾਦਾ ਬਾਘ ‘ਦੀਆ’ ਦੀ ਮੌਤ ਅਗਲੀ ਖ਼ਬਰ ਪਾਕਿ ’ਚ ਢਹਿ-ਢੇਰੀ ਕੀਤੇ ਇਤਿਹਾਸਕ ਰਾਮ ਲੀਲ੍ਹਾ ਮੰਦਰ ਦੀ ਜ਼ਮੀਨ ’ਤੇ ਕਬਜ਼ੇ ਦੀ ਕੋਸ਼ਿਸ਼, ਪ੍ਰਸ਼ਾਸਨ ਨੇ ਕੀਤਾ ਸੀਲ
Ad Position 24