19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਨਾਜ਼ਾਇਜ ਮਾਇਨਿੰਗ ਨਹੀਂ ਹੋ ਰਹੀ-ਬਰਿੰਦਰ ਗੋਇਲ

ਸੰਗਰੂਰ, 19 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)-ਪੰਜਾਬ ਦੇ ਸਿੰਜਾਈ ਤੇ ਖਣਿਜ ਮੰਤਰੀ ਬਰਿੰਦਰ ਗੋਇਲ ਨੇ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਵਿਚ ਚੱਲ ਰਹੀ ਨਾਜ਼ਾਇਜ ਮਾਇਨਿੰਗ ਨੂੰ ਲੈ ਕੇ ਕੀਤੇ ਸਟਿੰਗ ਆਪਰੇਸ਼ਨ ਅਤੇ ਦਿੱਤੇ ਬਿਆਨ ਬਾਰੇ ਬੋਲਦਿਆਂ ਕਿਹਾ ਕਿ ਸਭ ਨੂੰ ਮੇਰੇ ਅਤੇ ਮੇਰੇ ਪਰਿਵਾਰ ਬਾਰੇ ਪਤਾ ਹੈ ਅਤੇ ਸਭ ਨੂੰ ਚੰਨੀ ਬਾਰੇ ਵੀ ਪਤਾ ਹੈ। ਗੋਇਲ ਅੱਜ ਇੱਥੇ ਸਥਾਨਕ ਸਿਵਲ ਹਸਪਤਾਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

Ad Position 21
No active advertisement
ਅਜੀਤ ਡੈਸਕ 20-10-2026
ਸੰਗਰੂਰ, 19 ਅਕਤੂਬਰ (ਸੁਖਵਿੰਦਰ ਸਿੰਘ ਫੁੱਲ, ਅਮਨਦੀਪ ਸਿੰਘ ਬਿੱਟਾ)-ਪੰਜਾਬ ਦੇ ਸਿੰਜਾਈ ਤੇ ਖਣਿਜ ਮੰਤਰੀ ਬਰਿੰਦਰ ਗੋਇਲ ਨੇ ਕਾਂਗਰਸੀ ਆਗੂ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਪੰਜਾਬ ਵਿਚ ਚੱਲ ਰਹੀ ਨਾਜ਼ਾਇਜ ਮਾਇਨਿੰਗ ਨੂੰ ਲੈ ਕੇ ਕੀਤੇ ਸਟਿੰਗ ਆਪਰੇਸ਼ਨ ਅਤੇ ਦਿੱਤੇ ਬਿਆਨ ਬਾਰੇ ਬੋਲਦਿਆਂ ਕਿਹਾ ਕਿ ਸਭ ਨੂੰ ਮੇਰੇ ਅਤੇ ਮੇਰੇ ਪਰਿਵਾਰ ਬਾਰੇ ਪਤਾ ਹੈ ਅਤੇ ਸਭ ਨੂੰ ਚੰਨੀ ਬਾਰੇ ਵੀ ਪਤਾ ਹੈ। ਗੋਇਲ ਅੱਜ ਇੱਥੇ ਸਥਾਨਕ ਸਿਵਲ ਹਸਪਤਾਲ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮਾਇਨਿੰਗ ਮਾਮਲੇ ਪ੍ਰਤੀ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਕਿਸੇ ਨੂੰ ਵੀ ਨਾਜ਼ਾਇਜ ਕੰਮ ਦੀ ਆਗਿਆ ਨਹੀਂ। ਉੱਧਰ ਬਾਅਦ ਵਿਚ ਸਿਵਲ ਹਸਪਤਾਲ ਪਹੁੰਚੇ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਭ ਨੂੰ ਪਤਾ ਹੈ ਕਿ ਬਰਿੰਦਰ ਗੋਇਲ ਅਤੇ ਉਸ ਦਾ ਪਰਿਵਾਰ ਕਿਸ ਤਰ੍ਹਾਂ ਲੁੱਟ ਕਰ ਰਹੇ ਹਨ। ਅਸਤੀਫੇ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਅਸਤੀਫਾ ਕੌਣ ਲਵੇਗਾ ਕਿਉਂਕਿ ਇਸ ਲੁੱਟ ਵਿਚੋਂ ਵੱਡਾ ਹਿੱਸਾ ਬਰਿੰਦਰ ਗੋਇਲ ਵਲੋਂ ਆਪਣੀ ਹਾਈ ਕਮਾਨ ਨੂੰ ਭੇਜਿਆ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਦੋ ਅਣਪਛਾਤਿਆਂ ਵਲੋਂ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਸਾਥੀ ਜ਼ਖ਼ਮੀ ਅਗਲੀ ਖ਼ਬਰ ਪੰਜਾਬ ਦੇ ਹਾਲਾਤਾਂ ਨੂੰ ਦੇਖਦਿਆਂ ਗ੍ਰਹਿ ਮੰਤਰੀ ਸੂਬੇ ’ਚ ਰਾਸ਼ਟਰੀ ਰਾਜ ਲਾਗੂ ਕਰਨ ਬਾਰੇ ਸੋਚਣ-ਪ੍ਰੋ. ਚੰਦੂਮਾਜਰਾ
Ad Position 24