ਦੋ ਅਣਪਛਾਤਿਆਂ ਵਲੋਂ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਸਾਥੀ ਜ਼ਖ਼ਮੀ
ਬਟਾਲਾ , 19 ਅਕਤੂਬਰ ( ਰਾਕੇਸ਼ ਰੇਖੀ )- ਦੇਰ ਰਾਤ ਆਪਣੇ ਘਰ ਜਾ ਰਹੇ ਪਲੰਬਰ ’ ਤੇ ਅਣਪਛਾਤੇ ਮੋਟਰਸਾਇਕਲ ਸਵਾਰਾਂ ਨੇ ਗੋਲੀ ਚਲਾ ਦਿੱਤੀ । ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਗਈ ਤੇ ਉਸ ਦਾ ਸਾਥੀ ਸੜਕ ’ ਤੇ ਡਿੱਗਣ ਨਾਲ ਜ਼ਖ਼ਮੀ ਹੋ ਗਿਆ ।
ਬਟਾਲਾ , 19 ਅਕਤੂਬਰ ( ਰਾਕੇਸ਼ ਰੇਖੀ )- ਦੇਰ ਰਾਤ ਆਪਣੇ ਘਰ ਜਾ ਰਹੇ ਪਲੰਬਰ ’ ਤੇ ਅਣਪਛਾਤੇ ਮੋਟਰਸਾਇਕਲ ਸਵਾਰਾਂ ਨੇ ਗੋਲੀ ਚਲਾ ਦਿੱਤੀ । ਗੋਲੀ ਲੱਗਣ ਕਾਰਨ ਉਸਦੀ ਮੌਤ ਹੋ ਗਈ ਤੇ ਉਸ ਦਾ ਸਾਥੀ ਸੜਕ ’ ਤੇ ਡਿੱਗਣ ਨਾਲ ਜ਼ਖ਼ਮੀ ਹੋ ਗਿਆ । ਪੁਲਿਸ ਨੇ ਅਣਪਛਾਤੇ ਹੱਤਿਆਰਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਮਾਮਲੇ ਦੇ ਜਾਂਚ ਅਧਿਕਾਰੀ ਥਾਣਾ ਸਦਰ ਦੇ ਐਸ . ਐਚ . ਓ . ਬਿਕਰਮ ਸਿੰਘ ਨੇ ਦੱਸਿਆ ਕਿ ਗਾਂਧੀ ਕੈਂਪ ਦੀ ਸ਼ਿਵ ਮੰਦਰ ਗਲੀ ਦਾ ਰਹਿਣ ਵਾਲਾ ਸੰਨੀ (24) ਪੁੱਤਰ ਸਤਪਾਲ ਪਲੰਬਰ ਵਜੋਂ ਕੰਮ ਕਰਦਾ ਸੀ । ਸੰਨੀ ਪਿਛਲੇ ਕੁਝ ਦਿਨਾਂ ਤੋਂ ਪਿੰਡ ਅਹਿਮਦਾਬਾਦ ਵਿਚ ਕਿਸੇ ਘਰ ’ ਚ ਕੰਮ ਕਰ ਰਿਹਾ ਸੀ ਤੇ ਅੱਜ ਆਪਣੇ ਦੋਸਤ ਸੰਨੀ ਵਾਸੀ ਭੁੱਲਰ ਰੋਡ ਨੂੰ ਆਪਣੇ ਨਾਲ ਲੈ ਗਿਆ । ਜਦੋਂ ਉਹ ਦੋਵੇਂ ਵਾਪਸੀ ’ ਤੇ ਹਾਈਵੇ ’ ਤੇ ਪਿੰਡ ਐਮਾ ਦੇ ਮੋੜ ’ ਤੇ ਪਹੁੰਚੇ ਤਾਂ ਮੋਟਰਸਾਇਕਲ ਸਵਾਰ ਦੋ ਅਣਪਛਾਤਿਆਂ ਨੇ ਉਨ੍ਹਾਂ ’ ਤੇ ਗੋਲੀ ਚਲਾ ਦਿੱਤੀ । ਗੋਲੀ ਲੱਗਣ ਨਾਲ ਪਲੰਬਰ ਸੰਨੀ ਦੀ ਮੌਕੇ ’ ਤੇ ਮੌਤ ਹੋ ਗਈ । ਐਸ . ਐਚ . ਓ . ਬਿਕਰਮ ਸਿੰਘ ਨੇ ਦੱਸਿਆ ਕਿ ਪੁਲਿਸ ਵੱਖ ਵੱਖ ਪਹਿਲੂਆਂ ਤੋਂ ਜਾਂਚ ਕਰ ਰਹੀ ਹੈ ।