ਦੁਬਈ ਇੰਟਰਨੈਸ਼ਨਲ ਬਿਜ਼ਨਸ ਐਵਾਰਡ ’ਚ ਤਲਵਿੰਦਰ ਸਿੰਘ ਨੂੰ ਗਲੋਬਲ ਸਿੱਖ ਸੇਵਾ ਐਂਡ ਲੀਡਰਸ਼ਿਪ ਐਵਾਰਡ
ਉਸਮਾਨਪੁਰ, 20 ਅਕਤੂਬਰ (ਸੰਦੀਪ ਮਝੂਰ)-ਡੀ. ਆਈ.
ਉਸਮਾਨਪੁਰ, 20 ਅਕਤੂਬਰ (ਸੰਦੀਪ ਮਝੂਰ)-ਡੀ.ਆਈ.ਵੀ. ਈਵੈਂਟਸ ਵਲੋਂ ਦੁਬਈ ਵਿਖੇ ਕਰਵਾਇਆ ਗਿਆ ਦੁਬਈ ਇੰਟਰਨੈਸ਼ਨਲ ਐਵਾਰਡ 2026 ਸਮਾਗਮ ਧੂਮਧਾਮ ਨਾਲ ਸੰਪੰਨ ਹੋਇਆ। ਇਸ ਮੌਕੇ ਦੁਨੀਆ ਭਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਬਿਜ਼ਨਸ, ਲੀਡਰਸ਼ਿਪ ਤੇ ਸਮਾਜ ਸੇਵਾ ਦੇ ਖੇਤਰਾਂ ਵਿਚ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ। ਇਸ ਸਮਾਗਮ ਵਿਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਉਸਮਾਨਪੁਰ ਲਈ ਮਾਣ ਵਾਲੀ ਗੱਲ ਰਹੀ ਕਿ ਦੁਬਈ ਦੇ ਉੱਘੇ ਵਪਾਰੀ ਤੇ ਸਮਾਜ ਸੇਵਕ ਤਲਵਿੰਦਰ ਸਿੰਘ ਦੁਬਈ ਨੂੰ ਗਲੋਬਲ ਸਿੱਖ ਸੇਵਾ ਤੇ ਲੀਡਰਸ਼ਿਪ ਐਵਾਰਡ ਨਾਲ ਨਿਵਾਜਿਆ ਗਿਆ। ਤਲਵਿੰਦਰ ਸਿੰਘ ਪਿਛਲੇ 50 ਸਾਲਾਂ ਤੋਂ ਦੁਬਈ ਵਿਚ ਪੰਜਾਬੀ ਭਾਈਚਾਰੇ, ਸਿੱਖ ਕੌਮ ਦੀ ਸੇਵਾ ਤੇ ਵਪਾਰਕ ਲੀਡਰਸ਼ਿਪ ਦੇ ਖੇਤਰ ਵਿਚ ਸਰਗਰਮ ਹਨ। ਉਹ ਦੁਬਈ ਇੰਟਰਨੈਸ਼ਨਲ ਬਿਜ਼ਨੈੱਸ ਐਵਾਰਡ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਅ ਰਹੇ ਹਨ। ਇਸ ਤੋਂ ਪਹਿਲਾਂ ਸਾਲ 2024 ਵਿਚ ਉਨ੍ਹਾਂ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਸੰਯੁਕਤ ਅਰਬ ਅਮੀਰਾਤ ਵਿਚ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਦੀ ਉਸਾਰੀ ਵਿਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਰਿਹਾ ਹੈ। ਸਰਕਾਰ ਤੋਂ ਜ਼ਮੀਨ ਪ੍ਰਾਪਤ ਕਰਨ ਅਤੇ ਸੰਗਤ ਦੇ ਸਹਿਯੋਗ ਨਾਲ ਗੁਰੂ ਘਰ ਦੀ ਉਸਾਰੀ ਵਿਚ ਉਨ੍ਹਾਂ ਦੀ ਭੂਮਿਕਾ ਸ਼ਲਾਘਾਯੋਗ ਹੈ। ਉਹ ਇਸ ਸਮੇਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਹਨ। ਐਵਾਰਡ ਪ੍ਰਬੰਧਕ ਮਨਜਿੰਦਰ ਸਿੰਘ ਤੇ ਉਨ੍ਹਾਂ ਦੀ ਟੀਮ ਅਨੁਸਾਰ ਇਹ ਸਨਮਾਨ ਵਿਦੇਸ਼ਾਂ ਵਿਚ ਰਹਿ ਕੇ ਆਪਣੀ ਮਿੱਟੀ ਅਤੇ ਕੌਮ ਦੀ ਸੇਵਾ ਕਰਨ ਵਾਲੀਆਂ ਸ਼ਖ਼ਸੀਅਤਾਂ ਨੂੰ ਦਿੱਤਾ ਜਾਂਦਾ ਹੈ। ਇਸ ਮੌਕੇ ਦੁਬਈ ਦੀਆਂ ਪ੍ਰਮੁੱਖ ਹਸਤੀਆਂ ਯਾਕੂਬ ਅਲ ਅਲੀ, ਅਲੀ ਅਜ਼ਮਾਨ, ਡਾ. ਬੂ ਅਬਦੁੱਲਾ, ਲੈਲਾ ਅਲ ਰਹੀਲ ਵੀ ਸਨਮਾਨ ਸਮਾਗਮ ਵਿਚ ਹਾਜ਼ਰ ਰਹੇ।