22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਨਸ਼ਿਆਂ ਦੇ ਆਦੀ ਨੌਜਵਾਨ ਦੀ ਭੇਦਭਰੇ ਹਾਲਾਤ ’ਚ ਮੌਤ

ਸਿੱਧਵਾਂ ਬੇਟ, 21 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) : ਲਾਗਲੇ ਇਕ ਪਿੰਡ ਦੇ ਨਸ਼ਿਆਂ ਦੇ ਆਦੀ ਇਕ ਕਰਨਪਾਲ ਨਾਮੀ ਕਰੀਬ 28 ਸਾਲਾ ਨੌਜਵਾਨ ਦੀ ਮੌਤ ਹੋ ਗਈ । ਮਿਲੀ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੀ ਲੰਘੇ ਦਿਨੀਂ ਅਚਾਨਕ ਸਿਹਤ ਵਿਗੜ ਗਈ, ਜਿਸ ਨੂੰ ਮੋੋਟਰਸਾਈਕਲ ਰਾਹੀਂ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਰਸਤੇ ਵਿਚ ਹੋ ਗਈ ।

Ad Position 21
No active advertisement
ਅਜੀਤ ਡੈਸਕ 22-10-2026
ਸਿੱਧਵਾਂ ਬੇਟ, 21 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ) : ਲਾਗਲੇ ਇਕ ਪਿੰਡ ਦੇ ਨਸ਼ਿਆਂ ਦੇ ਆਦੀ ਇਕ ਕਰਨਪਾਲ ਨਾਮੀ ਕਰੀਬ 28 ਸਾਲਾ ਨੌਜਵਾਨ ਦੀ ਮੌਤ ਹੋ ਗਈ । ਮਿਲੀ ਜਾਣਕਾਰੀ ਅਨੁਸਾਰ ਉਕਤ ਨੌਜਵਾਨ ਦੀ ਲੰਘੇ ਦਿਨੀਂ ਅਚਾਨਕ ਸਿਹਤ ਵਿਗੜ ਗਈ, ਜਿਸ ਨੂੰ ਮੋੋਟਰਸਾਈਕਲ ਰਾਹੀਂ ਹਸਪਤਾਲ ਲਿਜਾਇਆ ਗਿਆ, ਪਰ ਉਸ ਦੀ ਰਸਤੇ ਵਿਚ ਹੋ ਗਈ । ਨੌਜਵਾਨ ਦੀ ਮੌਤ ਨਸ਼ੇ ਦਾ ਸੇਵਨ ਕਰਨ ਨਾਲ ਹੋਈ ਜਾਂ ਫਿਰ ਹੋਰ ਕਾਰਨਾਂ ਕਰਕੇ ਇਸ ਦਾ ਅਜੇ ਪਤਾ ਲੱਗਣਾ ਬਾਕੀ ਹੈ। ਹਾਲ ਦੀ ਘੜੀ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਵਲੋਂ ਮ੍ਰਿਤਕ ਲੜਕੇ ਦੇ ਨਜ਼ਦੀਕੀ ਰਿਸ਼ਤੇਦਾਰ ਦੇ ਬਿਆਨਾਂ ’ਤੇ 194 ਬੀ.ਐੱਨ.ਐੱਸ. ਤਹਿਤ ਲਾਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਦੂਜੇ ਪਾਸੇ ਮ੍ਰਿਤਕ ਦੇ ਪਿਤਾ ਨੇ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ਵਿਚ ਦੱਸਿਆ ਕਿ ਮੇਰਾ ਲੜਕਾ ਅਕਸਰ ਬਿਮਾਰ ਰਹਿੰਦਾ ਸੀ, ਪਰ ਪੋਸਟਮਾਰਟਮ ਦੀ ਰਿਪੋਰਟ ਆਉਣ ਉਪਰੰਤ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਵਚਨਬੱਧ-ਚੀਮਾ ਅਗਲੀ ਖ਼ਬਰ ਭਾਰਤ-ਪਾਕਿ ਸਰਹੱਦ ’ਤੇ ਰੀ-ਟਰੀਟ ਸੈਰੇਮਨੀ ਹੁਣ ਸ਼ਾਮ 5 ਵਜੇ ਹੋਵੇਗੀ
Ad Position 24