ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਕੱਥੂਨੰਗਲ ਤੋਂ ਅਲੌਕਿਕ ਨਗਰ ਕੀਰਤਨ ਸਜਾਇਆ
ਕੱਥੂਨੰਗਲ/ਚਵਿੰਡਾ ਦੇਵੀ/ਟਹਾਲੀ ਸਾਹਿਬ, 21 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ/ਸਤਪਾਲ ਸਿੰਘ ਢੱਡੇ/ਵਿਨੋਦ ਭੀਲੋਵਾਲ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ 23-24 ਅਕਤੂਬਰ ਨੂੰ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਮਨਾਏ ਜਾ ਰਹੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਜ ਗੁਰਦੁਆਰਾ ਕੱਥੂਨੰਗਲ ਤੋਂ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਵਿਚ ਸੰਤਾਂ-ਮਹਾਂ ਪੁਰਸ਼ਾਂ, ਸ਼੍ਰੋਮਣੀ ਕਮੇਟੀ ਮੈਂਬਰਾ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਇਲਾਕੇ ਦੀਆਂ ਪਹੁੰਚੀਆਂ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਥੂਨੰਗਲ ਵਿਖੇ ਮਨਾਏ ਜਾ ਰਹੇ ਜੋੜ ਮੇਲੇ ਵਿਚ ਸੰਗਤਾਂ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਲਾਹਾ ਪ੍ਰਾਪਤ ਕਰਨ ।
ਕੱਥੂਨੰਗਲ/ਚਵਿੰਡਾ ਦੇਵੀ/ਟਹਾਲੀ ਸਾਹਿਬ, 21 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ/ਸਤਪਾਲ ਸਿੰਘ ਢੱਡੇ/ਵਿਨੋਦ ਭੀਲੋਵਾਲ)-ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ 23-24 ਅਕਤੂਬਰ ਨੂੰ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਸਾਹਿਬ ਕੱਥੂਨੰਗਲ ਵਿਖੇ ਮਨਾਏ ਜਾ ਰਹੇ ਜਨਮ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਅਤੇ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਅੱਜ ਗੁਰਦੁਆਰਾ ਕੱਥੂਨੰਗਲ ਤੋਂ ਸਜਾਏ ਗਏ ਵਿਸ਼ਾਲ ਨਗਰ ਕੀਰਤਨ ਵਿਚ ਸੰਤਾਂ-ਮਹਾਂ ਪੁਰਸ਼ਾਂ, ਸ਼੍ਰੋਮਣੀ ਕਮੇਟੀ ਮੈਂਬਰਾ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਇਲਾਕੇ ਦੀਆਂ ਪਹੁੰਚੀਆਂ ਵੱਡੀ ਗਿਣਤੀ ’ਚ ਸੰਗਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਸਾਬਕਾ ਕੈਬਨਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਥੂਨੰਗਲ ਵਿਖੇ ਮਨਾਏ ਜਾ ਰਹੇ ਜੋੜ ਮੇਲੇ ਵਿਚ ਸੰਗਤਾਂ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਲਾਹਾ ਪ੍ਰਾਪਤ ਕਰਨ । ਇਸ ਮੌਕੇ ਗੁਰਦੁਆਰਾ ਸਾਹਿਬ ਜੀ ਦੇ ਮੈਨੇਜਰ ਜਗਰੂਪ ਸਿੰਘ ਮਜੀਠਾ, ਐਡਵੋਕੇਟ ਭਗਵੰਤ ਸਿੰਘ ਸਿਆਲਕਾ ਮੈਂਬਰ, ਮੈਂਬਰ ਅਮਰਜੀਤ ਸਿੰਘ ਬੰਡਾਲਾ, ਲਖਬੀਰ ਸਿੰਘ ਗਿੱਲ, ਰਕੇਸ਼ ਪਰਾਸ਼ਰ ਦੋਵੇਂ ਪੀ.ਏ. ਬਿਕਰਮ ਸਿੰਘ ਮਜੀਠੀਆ, ਸੰਤ ਬਾਬਾ ਸਰਦਾਰਾ ਸਿੰਘ ਮੱਖਣਵਿੰਡੀ ਵਾਲੇ, ਰਣਜੀਤ ਸਿੰਘ ਬਾਠ ਗੁਰੂ ਕਿ ਬੇਰ, ਬਾਬਾ ਮੇਜਰ ਸਿੰਘ ਸੋਢੀ ਦਸਮੇਸ਼ ਦਲ ਦੇ ਮੈਂਬਰ ਸਿੰਘ, ਬਾਬਾ ਹਰਜਿੰਦਰ ਸਿੰਘ ਅਲਕੜੇ, ਬਾਬਾ ਅਮਰੀਕ ਸਿੰਘ ਆਨੰਦਪੁਰ ਸਾਹਿਬ, ਬਾਬਾ ਸੱਜਣ ਸਿੰਘ ਵਰਿਆਮ ਨੰਗਲ, ਪ੍ਰੇਮ ਸਿੰਘ ਸੋਨੀ ਕੱਥੂਨੰਗਲ, ਸਾਬਕਾ ਸਰਪੰਚ ਜਸਪਾਲ ਸਿੰਘ ਭੋਆ, ਸਰਨਬੀਰ ਸਿੰਘ ਰੂਪੋਵਾਲੀ, ਸਰਪੰਚ ਰਘਬੀਰ ਸਿੰਘ ਸੰਧੂ, ਸਾਬਕਾ ਚੇਅਰਮੈਨ ਰੇਸ਼ਮ ਸਿੰਘ ਭੁੱਲਰ, ਸਾਬਕਾ ਡੀਐਸਪੀ ਮਨਜੀਤ ਸਿੰਘ ਵਰਿਆਮ ਨੰਗਲ, ਸਾਬਕਾ ਚੇਅਰਮੈਨ ਗੁਰਵੇਲ ਸਿੰਘ ਅਲਕੜੇ, ਪ੍ਰਭਪਾਲ ਸਿੰਘ ਝੰਡੇ, ਡਾਕਟਰ ਭੁਪਿੰਦਰਪਾਲ ਸਿੰਘ ਸੱਚਰ, ਸਾਬਕਾ ਮੈਨੇਜਰ ਸਤਨਾਮ ਸਿੰਘਮਾਂਗਾ ਸਰਾਏ, ਚਾਚਾ ਸ਼ੁਭਾਸ ਚਵਿੰਡਾ ਦੇਵੀ, ਸਰਪੰਚ ਰਵਿੰਦਰਪਾਲ ਸਿੰਘ ਗਿੱਲ, ਇੰਸ. ਸੁਲੱਖਣ ਸਿੰਘ, ਡਾ. ਮੋਹਨ ਸਿੰਘ ਕਥੂਨੰਗਲ ਗ੍ਰੰਥੀ ਬਾਬਾ ਜਗਬੀਰ ਸਿੰਘ ਪੰਨਵਾਂ, ਸਾਬਕਾ ਥਾਣੇਦਾਰ ਸੁਵਿੰਦਰ ਸਿੰਘ ਮਾਨ, ਹਰਪਿੰਦਰ ਸਿੰਘ ਹੈਪੀ ਮਾਨ, ਭੁਪਿੰਦਰ ਸਿੰਘ ਬਿੱਟੂ ਰੰਧਾਵਾ, ਸਵਰਨ ਸਿੰਘ ਮੁਨੀਮ, ਹਰਦੇਵ ਸਿੰਘ ਰੰਧਾਵਾ, ਪ੍ਰਧਾਨ ਗੁਰਵਿੰਦਰ ਸਿੰਘ ਰੰਧਾਵਾ, ਕਮੇਟੀ ਮੈਂਬਰ ਅਤੇ ਸੰਗਤਾਂ ਦਾ ਇਕੱਠ, ਨੰਬਰਦਾਰ ਹਰਪਾਲ ਸਿੰਘ ਲਾਡੀ, ਗੁਰਭੇਜ ਸਿੰਘ ਸੋਨਾ, ਹਰਵਿੰਦਰ ਸਿੰਘ ਸਿੱਧਵਾਂ, ਪੀ. ਏ. ਰਵੀ ਬਾਬੋਵਾਲ, ਰਣਜੀਤ ਸਿੰਘ ਬਾਠ, ਸੁਰਜੀਤ ਸਿੰਘ, ਗੁਰਦੀਪ ਸਿੰਘ, ਡਾ.ਪੁਰਵ ਸਿੰਘ, ਸਾਬਕਾ ਸਰਪੰਚ ਦਲਜੀਤ ਸਿੰਘ, ਮਨਪ੍ਰੀਤ ਸਿੰਘ ਮੰਨਾ, ਸੁਖਨਿੰਦਰ ਸਿੰਘ, ਸਾਬਕਾ ਮੈਨੇਜਰ ਸਰੂਪ ਸਿੰਘ ਢੱਡੇ, ਸੰਤੋਖ ਸਿੰਘ ਢੱਡੇ, ਕੁਲਵੰਤ ਸਿੰਘ ਸਾਬਕਾ ਸਰਪੰਚ ਸੰਦੀਪ ਸਿੰਘ ਉਦੋਕੇ, ਲਾਭ ਸਿੰਘ ਬੱਗਾ, ਬਾਬਾ ਮੇਜਰ ਸਿੰਘ ਟਾਹਲੀ ਸਾਹਿਬ, ਅਮਰਪਾਲ ਸਿੰਘ ਪਾਲੀ, ਵਿਨੋਦ ਕੁਮਾਰ ਸਾਬੀ ਸਮੇਤ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।