ਪਿਤਾ ਵਲੋਂ ਲੜਕੀ ਦਾ ਕਤਲ
ਹਰਿਆਣਾ (ਹੁਸ਼ਿਆਰਪੁਰ), 29 ਅਕਤੂਬਰ (ਹਰਮੇਲ ਸਿੰਘ ਖੱਖ)-ਪਿੰਡ ਧੂਤ ਕਲਾਂ ਵਿਖੇ ਪਿਤਾ ਵਲੋਂ ਆਪਣੀ ਇਕਲੌਤੀ ਲੜਕੀ ਦਾ ਕਤਲ ਕਰ ਦੇਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਦੇਸ਼ ਭਗਤਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਤ ਕਲਾਂ ਵਿਖੇ ਬਾਰ੍ਹਵੀਂ ਜਮਾਤ ’ਚ ਪੜ੍ਹਦੀ ਪਿੰਡ ਧੂਤ ਕਲਾਂ ਦੀ ਲੜਕੀ ਇੰਦਰਪ੍ਰੀਤ ਕੌਰ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਸੀ।
ਲ
ਲੜਕੀ ਦੀ ਪੁਰਾਣੀ ਤਸਵੀਰ।
30-10-2026
ਹਰਿਆਣਾ (ਹੁਸ਼ਿਆਰਪੁਰ), 29 ਅਕਤੂਬਰ (ਹਰਮੇਲ ਸਿੰਘ ਖੱਖ)-ਪਿੰਡ ਧੂਤ ਕਲਾਂ ਵਿਖੇ ਪਿਤਾ ਵਲੋਂ ਆਪਣੀ ਇਕਲੌਤੀ ਲੜਕੀ ਦਾ ਕਤਲ ਕਰ ਦੇਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਅਨੁਸਾਰ ਦੇਸ਼ ਭਗਤਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੂਤ ਕਲਾਂ ਵਿਖੇ ਬਾਰ੍ਹਵੀਂ ਜਮਾਤ ’ਚ ਪੜ੍ਹਦੀ ਪਿੰਡ ਧੂਤ ਕਲਾਂ ਦੀ ਲੜਕੀ ਇੰਦਰਪ੍ਰੀਤ ਕੌਰ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਸੀ। ਅੱਜ ਸਵੇਰੇ ਕਰੀਬ 7 ਵਜੇ ਮ੍ਰਿਤਕਾ ਦੀ ਮਾਤਾ ਬਲਜੀਤ ਕੌਰ ਘਰ ਤੋਂ ਹਵੇਲੀ ਨੂੰ ਗਈ ਸੀ ਜਦ ਉਹ ਕਰੀਬ ਇਕ ਘੰਟੇ ਬਾਅਦ ਵਾਪਸ ਘਰ ਆਈ ਤਾਂ ਉਸ ਨੇ ਦੇਖਿਆ ਕਿ ਉਸ ਦੀ ਲੜਕੀ ਖੂਨ ਨਾਲ ਲੱਥਪੱਥ ਕਮਰੇ ਅੰਦਰ ਬੈੱਡ ਤੋਂ ਹੇਠ ਪਈ ਸੀ ਤੇ ਉਸ ਦਾ ਪਿਤਾ ਅਮਰਜੀਤ ਸਿੰਘ ਘਰੋ ਗ਼ਾਇਬ ਹੋ ਚੁੱਕਾ ਸੀ। ਇਹ ਵੀ ਪਤਾ ਲੱਗਿਆ ਕਿ ਲੜਕੀ ਦਾ ਕਤਲ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕੀਤਾ ਗਿਆ। ਮ੍ਰਿਤਕ ਲੜਕੀ ਦੀ ਮਾਤਾ ਨੇ ਰੌਲਾ ਪਾਇਆ ਤਾਂ ਆਂਢ ਗੁਆਂਢ ਦੇ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਹੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਡੀ.ਐਸ.ਪੀ. (ਆਰ) ਨਰਿੰਦਰ ਸਿੰਘ, ਗੁਰਚਰਨ ਸਿੰਘ ਐਸ.ਐਚ.ਓ. ਹਰਿਆਣਾ, ਐਸ.ਆਈ. ਅਜਮੇਰ ਸਿੰਘ ਚੌਕੀ ਇੰਚਾਰਜ ਭੂੰਗਾ ਪੁਲਿਸ ਟੀਮ ਨਾਲ ਮੌਕੇ ’ਤੇ ਪਹੁੰਚ ਗਏ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਮੌਕੇ ਡੀ.ਐਸ.ਪੀ. ਨਰਿੰਦਰ ਸਿੰਘ ਨੇ ਕਿਹਾ ਕਿ ਹੁਣ ਤੱਕ ਦੀ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਿਤਾ ਨੇ ਆਪਣੀ ਲੜਕੀ ਦਾ ਕਤਲ ਕੀਤਾ ਹੈ ਤੇ ਮ੍ਰਿਤਕ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਪਿਤਾ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ ਹੈ।