04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਹਰਪਾਲ ਸਿੰਘ ਚੀਮਾ ਨੇ ਲਾਟਰੀ ਮਾਲੀਆ ਦੇ ਬਾਰੇ ਚੰਨੀ ਦੇ ਦਾਅਵਿਆਂ ਨੂੰ ਦੱਸਿਆ ਬੇਬੁਨਿਆਦ ਪੰਜਾਬ ਲਾਟਰੀ ਦਾ ਮਾਲੀਆ ਰਿਕਾਰਡ 163 ਕਰੋੜ ਰੁਪਏ ਤੋਂ ਪਾਰ, ਕਾਂਗਰਸ ਸਰਕਾਰ ਦੇ ਮੁਕਾਬਲੇ 200% ਤੋਂ ਵੱਧ ਦਾ ਵਾਧਾ-ਚੀਮਾ

ਚੰਡੀਗੜ੍ਹ, 3 ਨਵੰਬਰ ਵਿਕਰਮਜੀਤ ਸਿੰਘ ਮਾਨ)- ਸੂਬੇ ਦੇ ਖ਼ਜ਼ਾਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਸੂਬੇ ਦੇ ਲਾਟਰੀ ਸੰਚਾਲਨ ਸੰਬੰਧੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਤਾਜ਼ਾ ਬਿਆਨਾਂ ਦਾ ਸਖ਼ਤ ਖੰਡਨ ਕਰਦਿਆਂ, ਉਨ੍ਹਾਂ ਦੇ ਦਾਅਵਿਆਂ ਨੂੰ ਬੇਬੁਨਿਆਦ, ਗੁੰਮਰਾਹਕੁੰਨ ਅਤੇ ਸਿਆਸੀ ਤੌਰ ’ਤੇ ਢੁਕਵੇਂ ਬਣੇ ਰਹਿਣ ਦੀ ਇੱਕ ਹਤਾਸ਼ ਕੋਸ਼ਿਸ਼ ਕਰਾਰ ਦਿੱਤਾ। ਇਸ ਮਾਮਲੇ ’ਚ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਵਿੱਤੀ ਸਾਲ 2021-22 ਵਿਚ, ਰਾਜ ਦੀਆਂ ਲਾਟਰੀਆਂ ਤੋਂ ਸ਼ੁੱਧ ਪ੍ਰਾਪਤੀਆਂ ਮਹਿਜ਼ 19.

Ad Position 21
No active advertisement
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਰਪਾਲ ਸਿੰਘ ਚੀਮਾ । ਅਜੀਤ ਤਸਵੀਰ 04-11-2026
ਚੰਡੀਗੜ੍ਹ, 3 ਨਵੰਬਰ ਵਿਕਰਮਜੀਤ ਸਿੰਘ ਮਾਨ)- ਸੂਬੇ ਦੇ ਖ਼ਜ਼ਾਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਸੂਬੇ ਦੇ ਲਾਟਰੀ ਸੰਚਾਲਨ ਸੰਬੰਧੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਤਾਜ਼ਾ ਬਿਆਨਾਂ ਦਾ ਸਖ਼ਤ ਖੰਡਨ ਕਰਦਿਆਂ, ਉਨ੍ਹਾਂ ਦੇ ਦਾਅਵਿਆਂ ਨੂੰ ਬੇਬੁਨਿਆਦ, ਗੁੰਮਰਾਹਕੁੰਨ ਅਤੇ ਸਿਆਸੀ ਤੌਰ ’ਤੇ ਢੁਕਵੇਂ ਬਣੇ ਰਹਿਣ ਦੀ ਇੱਕ ਹਤਾਸ਼ ਕੋਸ਼ਿਸ਼ ਕਰਾਰ ਦਿੱਤਾ। ਇਸ ਮਾਮਲੇ ’ਚ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਕਾਰਜਕਾਲ ਦੌਰਾਨ ਵਿੱਤੀ ਸਾਲ 2021-22 ਵਿਚ, ਰਾਜ ਦੀਆਂ ਲਾਟਰੀਆਂ ਤੋਂ ਸ਼ੁੱਧ ਪ੍ਰਾਪਤੀਆਂ ਮਹਿਜ਼ 19.33 ਕਰੋੜ ਰੁਪਏ ਸਨ, ਜਦੋਂ ਕਿ ਵਸਤੂ ਅਤੇ ਸੇਵਾ ਕਰ (ਜੀ.ਐਸ.ਟੀ.) ਕੁਲੈਕਸ਼ਨ 32.77 ਕਰੋੜ ਰੁਪਏ ’ਤੇ ਖੜੋਤ ਦਾ ਸ਼ਿਕਾਰ ਰਹੀ। ਭਗਵੰਤ ਮਾਨ ਸਰਕਾਰ ਦੇ ਅਧੀਨ, ਵਿੱਤੀ ਸਾਲ 2025-26 ਵਿਚ ਸ਼ੁੱਧ ਪ੍ਰਾਪਤੀਆਂ ਵੱਧ ਕੇ ਰਿਕਾਰਡ 70.59 ਕਰੋੜ ਰੁਪਏ ਹੋ ਗਈਆਂ ਹਨ। ਮੌਜੂਦਾ ਵਿੱਤੀ ਸਾਲ 2026-27 ਵਿਚ ਵੀ, 31 ਅਕਤੂਬਰ ਤੱਕ, ਸੂਬੇ ਨੇ ਪਹਿਲਾਂ ਹੀ 54.21 ਕਰੋੜ ਰੁਪਏ ਦੀਆਂ ਸ਼ੁੱਧ ਪ੍ਰਾਪਤੀਆਂ ਹਾਸਲ ਕਰ ਲਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਨੇ ਲਾਟਰੀਆਂ ਤੋਂ ਇਤਿਹਾਸਕ ਜੀ.ਐਸ.ਟੀ ਪ੍ਰਾਪਤੀ ਦਰਜ ਕੀਤੀ ਹੈ, ਜੋ ਮੌਜੂਦਾ ਸਰਕਾਰ ਦੇ ਅਧੀਨ ਲਗਭਗ ਤਿੰਨ ਗੁਣਾ ਹੋ ਗਈ ਹੈ। ਇਹ ਪ੍ਰਾਪਤੀ 2021-22 ਦੇ 32.77 ਕਰੋੜ ਰੁਪਏ ਤੋਂ ਛਾਲ ਮਾਰ ਕੇ 2025-26 ਵਿਚ ਹੈਰਾਨੀਜਨਕ 93.09 ਕਰੋੜ ਰੁਪਏ ਤੱਕ ਪਹੁੰਚ ਗਈ।
Ad Position 22
No active advertisement
ਪਿਛਲੀ ਖ਼ਬਰ ਮੁੱਖ ਸਕੱਤਰ ਉੱਚ ਅਦਾਲਤ ਨੂੰ ਦੱਸਣ ਕਿ ਸਰਕਾਰ ਉਨ੍ਹਾਂ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ-ਗਿਆਨੀ ਹਰਪ੍ਰੀਤ ਸਿੰਘ ਅਗਲੀ ਖ਼ਬਰ ਸੱਤ ਦਿਨ ਮੋਰਚੇ ਦੀਆਂ ਮੰਗਾਂ ਮੰਨ ਕੇ ਪੰਜਾਬ ਸਰਕਾਰ ਵਿਧਾਨ ਸਭਾ ’ਚ ਮਤੇ ਪਾਉਣ ਤੋਂ ਮੁਕਰੀ-ਐਸ.ਕੇ.ਐਮ. 26 ਨੂੰ ਪੰਜਾਬ ਵ...
Ad Position 24