ਪਾਕਿ ’ਚ 5000 ਤੋਂ ਵੱਧ ਹਿੰਦੂ ਕੁੜੀਆਂ ਦਾ ਧਰਮ ਪਰਿਵਰਤਨ ਕਰਵਾ ਚੁੱਕੇ ਵਿਵਾਦਿਤ ਮੌਲਵੀ ਦਾ ਵਕੀਲਾਂ ਵਲੋਂ ਸਮਰਥਨ
ਹਿੰਦੂ ਸੈਨੇਟਰ ਦਾਨੇਸ਼ ਕੁਮਾਰ ਨੇ ਹਿੰਦੂ ਕੁੜੀਆਂ ਨੂੰ ਜਬਰੀ ਮੁਸਲਮਾਨ ਬਣਾਉਣ ਦੇ ਲਗਾਏ ਦੋਸ਼
ਅੰਮ੍ਰਿਤਸਰ, 3 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਸਿਆਸੀ ਅਤੇ ਕਾਨੂੰਨੀ ਹਲਕਿਆਂ ’ਚ ਉਸ ਵੇਲੇ ਵੱਡਾ ਭੂਚਾਲ ਆ ਗਿਆ ਜਦੋਂ ਉਬਾਵਰੋ ਬਾਰ ਐਸੋਸੀਏਸ਼ਨ ਦੇ ਵਕੀਲ ਦਰਗਾਹ ਭਰਚੂੰਡੀ ਸ਼ਰੀਫ਼ ਦੇ ਮੁਖੀ ਮੀਆਂ ਅਬਦੁਲ ਹੱਕ ਉਰਫ਼ ਮੀਆਂ ਮਿੱਠੂ ਦੇ ਸਮਰਥਨ ’ਚ ਖੁੱਲ੍ਹ ਕੇ ਸਾਹਮਣੇ ਆ ਗਏ। ਵਕੀਲਾਂ ਨੇ ਪਾਕਿ ਦੇ ਹਿੰਦੂ ਸੈਨੇਟਰ ਦਾਨੇਸ਼ ਕੁਮਾਰ ਵਲੋਂ ਹਿੰਦੂ ਕੁੜੀਆਂ ਦੇ ਜਬਰੀ ਧਰਮ ਪਰਿਵਰਤਨ ਬਾਰੇ ਦਿੱਤੇ ਬਿਆਨਾਂ ਦੀ ਸਖ਼ਤ ਨਿਖੇਧੀ ਕਰਦਿਆਂ ਉਨ੍ਹਾਂ ਤੋਂ ਜਨਤਕ ਮੁਆਫ਼ੀ ਦੀ ਮੰਗ ਕੀਤੀ ਹੈ।
ਸ
ਸੈਨੇਟਰ ਦਾਨੇਸ਼ ਕੁਮਾਰ ਤੇ ਵਿਵਾਦਿਤ ਪੀਰ ਮੌਲਵੀ ਅਬਦੁਲ ਹੱਕ ਉਰਫ਼ ਮੀਆਂ ਮਿੱਠੂ। ਤਸਵੀਰ ਰਾਹੀਂ : ਸੁਰਿੰਦਰ ਕੋਛੜ
04-11-2026
ਅੰਮ੍ਰਿਤਸਰ, 3 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਸਿੰਧ ਦੇ ਸਿਆਸੀ ਅਤੇ ਕਾਨੂੰਨੀ ਹਲਕਿਆਂ ’ਚ ਉਸ ਵੇਲੇ ਵੱਡਾ ਭੂਚਾਲ ਆ ਗਿਆ ਜਦੋਂ ਉਬਾਵਰੋ ਬਾਰ ਐਸੋਸੀਏਸ਼ਨ ਦੇ ਵਕੀਲ ਦਰਗਾਹ ਭਰਚੂੰਡੀ ਸ਼ਰੀਫ਼ ਦੇ ਮੁਖੀ ਮੀਆਂ ਅਬਦੁਲ ਹੱਕ ਉਰਫ਼ ਮੀਆਂ ਮਿੱਠੂ ਦੇ ਸਮਰਥਨ ’ਚ ਖੁੱਲ੍ਹ ਕੇ ਸਾਹਮਣੇ ਆ ਗਏ। ਵਕੀਲਾਂ ਨੇ ਪਾਕਿ ਦੇ ਹਿੰਦੂ ਸੈਨੇਟਰ ਦਾਨੇਸ਼ ਕੁਮਾਰ ਵਲੋਂ ਹਿੰਦੂ ਕੁੜੀਆਂ ਦੇ ਜਬਰੀ ਧਰਮ ਪਰਿਵਰਤਨ ਬਾਰੇ ਦਿੱਤੇ ਬਿਆਨਾਂ ਦੀ ਸਖ਼ਤ ਨਿਖੇਧੀ ਕਰਦਿਆਂ ਉਨ੍ਹਾਂ ਤੋਂ ਜਨਤਕ ਮੁਆਫ਼ੀ ਦੀ ਮੰਗ ਕੀਤੀ ਹੈ। ਯੂ. ਕੇ. ਸਰਕਾਰ ਦੀ ਪਾਬੰਦੀਸ਼ੁਦਾ ਵਿਅਕਤੀਆਂ ਦੀ ਸੂਚੀ ’ਚ ਸ਼ਾਮਿਲ ਮੀਆਂ ਮਿੱਠੂ ਜਨਤਕ ਤੌਰ ’ਤੇ ਕਈ ਵਾਰ ਇਹ ਐਲਾਨ ਕਰ ਚੁੱਕਿਆ ਹੈ ਕਿ ਉਹ ਹੁਣ ਤੱਕ 5000 ਤੋਂ ਵੱਧ ਹਿੰਦੂ ਤੇ ਈਸਾਈ ਲੜਕੀਆਂ ਦਾ ਧਰਮ ਪਰਿਵਰਤਨ ਕਰਵਾ ਚੁੱਕਿਆ ਹੈ। ਇਨ੍ਹਾਂ ’ਚ ਵੱਡੀ ਗਿਣਤੀ ਨਾਬਾਲਗ ਲੜਕੀਆਂ ਦੀ ਹੈ। ਇਸ ਪੂਰੇ ਘਟਨਾਕ੍ਰਮ ’ਚ ਅਦਾਲਤੀ ਵਿਆਹਾਂ ਨੂੰ ਅੰਜਾਮ ਦਿਵਾਉਣ ’ਚ ਕੁਝ ਪਾਕਿਸਤਾਨੀ ਵਕੀਲਾਂ ਦੀ ਭੂਮਿਕਾ ਵੀ ਜਾਂਚ ਦੇ ਘੇਰੇ ’ਚ ਰਹੀ ਹੈ। ਦੋਸ਼ ਲੱਗਦੇ ਰਹੇ ਹਨ ਕਿ ਦਬਾਅ ਹੇਠ ਬਿਆਨ ਦਰਜ ਕਰਵਾਉਣ ਲਈ ਕਾਨੂੰਨੀ ਪ੍ਰਕਿਰਿਆਵਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ।