05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕਾਂਗਰਸ ਭਵਨ ’ਚ ਕੁੱਟਮਾਰ-ਬਰਿੰਦਰ ਸਿੰਘ ਢਿੱਲੋਂ ਖ਼ਿਲਾਫ਼ ਮਾਮਲਾ ਦਰਜ

ਚੰਡੀਗੜ੍ਹ, 5 ਨਵੰਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-15 ਸਥਿਤ ਕਾਂਗਰਸ ਭਵਨ ਵਿਚ ਕਾਂਗਰਸ ਪਾਰਟੀ ਨਾਲ ਜੁੜੇ ਐੱਸ. ਸੀ.

Ad Position 21
No active advertisement
ਅਜੀਤ ਡੈਸਕ 06-11-2026
ਚੰਡੀਗੜ੍ਹ, 5 ਨਵੰਬਰ (ਕਪਿਲ ਵਧਵਾ)- ਚੰਡੀਗੜ੍ਹ ਦੇ ਸੈਕਟਰ-15 ਸਥਿਤ ਕਾਂਗਰਸ ਭਵਨ ਵਿਚ ਕਾਂਗਰਸ ਪਾਰਟੀ ਨਾਲ ਜੁੜੇ ਐੱਸ.ਸੀ. ਭਾਈਚਾਰੇ ਦੇ ਆਗੂ ਨਾਲ ਕਥਿਤ ਤੌਰ ’ਤੇ ਜਾਤੀਸੂਚਕ ਗਾਲ੍ਹਾਂ ਕੱਢਣ, ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ ਵਿਚ ਪੁਲਿਸ ਨੇ ਰੂਪਨਗਰ ਅਧਾਰਿਤ ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਚੰਡੀਗੜ੍ਹ ਪੁਲਿਸ ਨੇ ਇਹ ਕਾਰਵਾਈ ਡੀ.ਐੱਸ.ਪੀ. ਕੇਂਦਰੀ ਐੱਸ.ਪੀ.ਐੱਸ. ਸੋਂਧੀ ਵਲੋਂ ਕੀਤੀ ਗਈ ਮੁੱਢਲੀ ਜਾਂਚ ਤੋਂ ਬਾਅਦ ਕੀਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਰਣਜੀਤ ਸਿੰਘ ਵਾਸੀ ਪਿੰਡ ਤਰਖਾਣ ਮਾਜਰਾ, ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਨੇ ਦੱਸਿਆ ਕਿ 27 ਅਕਤੂਬਰ ਨੂੰ ਦੁਪਹਿਰ ਕਰੀਬ 3 ਤੋਂ 3.30 ਵਜੇ ਉਹ ਆਪਣੇ ਪੁੱਤਰ ਰਾਜਨਪ੍ਰੀਤ ਸਿੰਘ ਨਾਲ ਪਾਰਟੀ ਦੇ ਕੰਮ ਸੰਬੰਧੀ ਕਾਂਗਰਸ ਭਵਨ ਗਿਆ ਹੋਇਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਜਦੋਂ ਉਹ ਕਾਂਗਰਸ ਭਵਨ ਦੇ ਅੰਦਰ ਬਣੇ ਵਾਸ਼ਰੂਮ ਤੋਂ ਬਾਹਰ ਆਇਆ ਤਾਂ ਉੱਥੇ ਬਰਿੰਦਰ ਸਿੰਘ ਢਿੱਲੋਂ ਇਕ ਹੋਰ ਵਿਅਕਤੀ ਨਾਲ ਮੌਜੂਦ ਸੀ। ਦੋਸ਼ ਹੈ ਕਿ ਦੋਵਾਂ ਨੇ ਉਸ ਨੂੰ ਜਾਤੀਸੂਚਕ ਸ਼ਬਦ ਬੋਲ ਕੇ ਜ਼ਲੀਲ ਕੀਤਾ। ਤਾਜ਼ਾ ਕਾਰਵਾਈ ਤਹਿਤ ਡੀ.ਐੱਸ.ਪੀ. ਕੇਂਦਰੀ ਐੱਸ.ਪੀ.ਐੱਸ. ਸੋਂਧੀ ਵਲੋਂ ਕੀਤੀ ਜਾਂਚ ਵਿਚ ਬਰਿੰਦਰ ਢਿਲੋਂ ਖ਼ਿਲਾਫ਼ ਮੁੱਢਲੇ ਤੌਰ ’ਤੇ ਧਾਰਾ 115(2) ਅਤੇ 126(2) ਬੀ.ਐੱਨ.ਐੱਸ. ਤਹਿਤ ਅਪਰਾਧ ਬਣਦਾ ਪਾਇਆ ਗਿਆ। ਇਸ ਤੋਂ ਬਾਅਦ ਥਾਣਾ ਸੈਕਟਰ-11 ਚੰਡੀਗੜ੍ਹ ਵਿਖੇ 4 ਨਵੰਬਰ ਦੀ ਦੇਰ ਰਾਤ ਨੂੰ ਉਕਤ ਧਰਾਵਾਂ ਤਹਿਤ ਐੱਫ. ਆਈ. ਆਰ. ਦਰਜ ਕਰ ਲਈ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਅਲਾਈਡ ਹੈਲਥਕੇਅਰ ਦਾਖਲੇ ਦੀ ਆਖਰੀ ਮਿਤੀ 15 ਤੱਕ ਵਧੀ ਐਫ਼.ਐਸ.ਐਫ਼.ਟੀ.ਆਈ. ਨੇ ਐਨ.ਸੀ.ਏ.ਐਚ.ਪੀ. ਦਾ ਕੀਤਾ ਧੰਨਵਾਦ ਅਗਲੀ ਖ਼ਬਰ ਮਾਣਹਾਨੀ ਮਾਮਲੇ ’ਚ ਅਦਾਕਾਰਾ ਕੰਗਨਾ ਰਣੌਤ ਦੀ 10 ਨੂੰ ਬਠਿੰਡਾ ਅਦਾਲਤ ’ਚ ਹੋਵੇਗੀ ਅਗਲੀ ਪੇਸ਼ੀ
Ad Position 24