15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਬਲੋਚ ਲਿਬਰੇਸ਼ਨ ਆਰਮੀ ਨੇ ਰਹਿਮਾਨ ਗੁਲ ਨੂੰ ਚੁਣਿਆ ਨਵਾਂ ਕਮਾਂਡਰ

ਅੰਮ੍ਰਿਤਸਰ, 15 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਸਰਗਰਮ ਹਥਿਆਰਬੰਦ ਬਾਗ਼ੀ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ.

Ad Position 21
No active advertisement
ਅਜੀਤ ਡੈਸਕ 16-11-2026
ਅੰਮ੍ਰਿਤਸਰ, 15 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਸਰਗਰਮ ਹਥਿਆਰਬੰਦ ਬਾਗ਼ੀ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਨੇ ਐਲਾਨ ਕੀਤਾ ਹੈ ਕਿ ਰਹਿਮਾਨ ਗੁਲ ਉਰਫ਼ ਮੁਰੀਦ ਨੂੰ ਜਥੇਬੰਦੀ ਦਾ ਨਵਾਂ ਕਮਾਂਡਰ-ਇਨ-ਚੀਫ਼ ਚੁਣਿਆ ਗਿਆ ਹੈ। ਇਹ ਨਿਯੁਕਤੀ ਜਥੇਬੰਦੀ ਦੀ ਸੀਨੀਅਰ ਕਮਾਂਡ ਕੌਂਸਲ ਦੀ ਨਿਗਰਾਨੀ ਹੇਠ ਹੋਈ ਲੀਡਰਸ਼ਿਪ ਤਬਦੀਲੀ ਤੋਂ ਬਾਅਦ ਕੀਤੀ ਗਈ ਹੈ। ਬੀ. ਐੱਲ. ਏ. ਦੇ ਬੁਲਾਰੇ ਜੀਯੰਦ ਬਲੋਚ ਵਲੋਂ ਜਾਰੀ ਬਿਆਨ ’ਚ ਦੱਸਿਆ ਗਿਆ ਹੈ ਕਿ ਕੌਂਸਲ ਨੇ ਆਪਸੀ ਸਲਾਹ-ਮਸ਼ਵਰੇ ਅਤੇ ਜਥੇਬੰਦੀ ਦੀ ਸਮੁੱਚੀ ਲੀਡਰਸ਼ਿਪ ਤੇ ਸਾਰੇ ਕਮਾਂਡਰਾਂ ਦੇ ਪੂਰਨ ਸਮਰਥਨ ਨਾਲ ਸਰਬਸੰਮਤੀ ਨਾਲ ਰਹਿਮਾਨ ਗੁਲ ਨੂੰ ਇਸ ਅਹੁਦੇ ਲਈ ਚੁਣਿਆ ਹੈ। ਉਕਤ ਬਿਆਨ ਅਨੁਸਾਰ ਰਹਿਮਾਨ ਗੁਲ ਪਹਿਲਾਂ ਜਥੇਬੰਦੀ ਦੀ ਸੀਨੀਅਰ ਕਮਾਂਡ ਕੌਂਸਲ ਦੇ ਮੈਂਬਰ ਅਤੇ ਇਸ ਦੇ ਆਤਮਘਾਤੀ ਦਸਤੇ ਮਜ਼ੀਦ ਬ੍ਰਿਗੇਡ ਦੇ ਕਮਾਂਡਰ ਵਜੋਂ ਕੰਮ ਕਰ ਚੁੱਕਿਆ ਹੈ। ਉਸ ਕੋਲ ਬੀ. ਐੱਲ. ਏ. ਦੇ ਅੰਦਰ ਕਈ ਮਹੱਤਵਪੂਰਨ ਕਮਾਂਡ ਅਹੁਦਿਆਂ ’ਤੇ ਕੰਮ ਕਰਨ ਦਾ ਲੰਮਾ ਅਤੇ ਵਿਆਪਕ ਤਜਰਬਾ ਹੈ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੂੰ ਘੱਟ ਤਨਖਾਹਾਂ ਦੇ ਕੇ ਹੋ ਰਿਹੈ ਸ਼ੋਸ਼ਣ, ਭਾਜਪਾ ਉਠਾਏਗੀ ਆਵਾਜ਼-ਜਾਖੜ ਅਗਲੀ ਖ਼ਬਰ ਅਗਲੇ ਹਫ਼ਤੇ ‘ਕਵਾਡ’ ਆਗੂਆਂ ਦੇ ਸੰਮੇਲਨ ਨੂੰ ਰਸਮੀ ਰੂਪ ਦੇਣ ਲਈ ਕੰਮ ਚੱਲ ਰਿਹਾ ਹੈ-ਅਮਰੀਕੀ ਅਧਿਕਾਰੀ
Ad Position 24