ਭਾਰਤੀ ਪੰਜਾਬ ’ਤੇ ਪਰਾਲੀ ਸਾੜਨ ਦੇ ਦੋਸ਼ ਲਗਾਉਣ ਵਾਲੇ ਪਾਕਿ ਦੀ ਖੁੱਲ੍ਹੀ ਪੋਲ ਲਹਿੰਦੇ ਪੰਜਾਬ ’ਚ 24 ਘੰਟਿਆਂ ਅੰਦਰ ਪਰਾਲੀ ਸਾੜਨ ਦੇ 898 ਮਾਮਲੇ ਆਏ ਸਾਹਮਣੇ
ਅੰਮ੍ਰਿਤਸਰ, 15 ਨਵੰਬਰ (ਸੁਰਿੰਦਰ ਕੋਛੜ)-ਲਾਹੌਰ ਸਮੇਤ ਲਹਿੰਦੇ ਪੰਜਾਬ ਦੇ ਕਈ ਸ਼ਹਿਰਾਂ ’ਚ ਵਧ ਰਹੇ ਜ਼ਹਿਰੀਲੇ ਧੂੰਏਂ ਅਤੇ ਹਵਾ ਪ੍ਰਦੂਸ਼ਣ ਲਈ ਪਾਕਿਸਤਾਨ ਵਲੋਂ ਲਗਾਤਾਰ ਭਾਰਤੀ ਪੰਜਾਬ ’ਤੇ ਪਰਾਲੀ ਸਾੜਨ ਦੇ ਦੋਸ਼ ਲਗਾਏ ਜਾ ਰਹੇ ਹਨ। ਜਦਕਿ ਹੁਣ ਪਾਕਿ ਦੀ ਆਪਣੀ ਹੀ ਵਾਤਾਵਰਨ ਸੁਰੱਖਿਆ ਏਜੰਸੀ (ਈ.
ਅੰਮ੍ਰਿਤਸਰ, 15 ਨਵੰਬਰ (ਸੁਰਿੰਦਰ ਕੋਛੜ)-ਲਾਹੌਰ ਸਮੇਤ ਲਹਿੰਦੇ ਪੰਜਾਬ ਦੇ ਕਈ ਸ਼ਹਿਰਾਂ ’ਚ ਵਧ ਰਹੇ ਜ਼ਹਿਰੀਲੇ ਧੂੰਏਂ ਅਤੇ ਹਵਾ ਪ੍ਰਦੂਸ਼ਣ ਲਈ ਪਾਕਿਸਤਾਨ ਵਲੋਂ ਲਗਾਤਾਰ ਭਾਰਤੀ ਪੰਜਾਬ ’ਤੇ ਪਰਾਲੀ ਸਾੜਨ ਦੇ ਦੋਸ਼ ਲਗਾਏ ਜਾ ਰਹੇ ਹਨ। ਜਦਕਿ ਹੁਣ ਪਾਕਿ ਦੀ ਆਪਣੀ ਹੀ ਵਾਤਾਵਰਨ ਸੁਰੱਖਿਆ ਏਜੰਸੀ (ਈ. ਪੀ. ਏ.) ਦੇ ਤਾਜ਼ਾ ਅੰਕੜਿਆਂ ਨੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ, ਜਿਥੇ ਇਕੋ ਦਿਨ ’ਚ ਪਰਾਲੀ ਸਾੜਨ ਦੀਆਂ ਸੈਂਕੜੇ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪਾਕਿ ਦੇ ਅਧਿਕਾਰੀ ਅਕਸਰ ਸਰਹੱਦ ਪਾਰੋਂ ਆਉਂਦੀਆਂ ਹਵਾਵਾਂ ਅਤੇ ਭਾਰਤੀ ਪੰਜਾਬ ’ਚ ਸੜਦੀ ਪਰਾਲੀ ਨੂੰ ਆਪਣੇ ਇੱਥੇ ਫੈਲ ਰਹੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਠਹਿਰਾਉਂਦੇ ਆ ਰਹੇ ਹਨ। ਹਾਲਾਂਕਿ, ਪਾਕਿਸਤਾਨੀ ਪੰਜਾਬ ਦੀ ਈ. ਪੀ. ਏ. ਦੇ ਨਿਗਰਾਨੀ ਡੈਸ਼-ਬੋਰਡ ਦੀ ਰਿਪੋਰਟ ਮੁਤਾਬਿਕ ਪਿਛਲੇ 24 ਘੰਟਿਆਂ ਦੌਰਾਨ ਲਹਿੰਦੇ ਪੰਜਾਬ ਦੇ ਸਿਰਫ਼ ਅੱਠ ਜ਼ਿਲ੍ਹਿਆਂ ’ਚ ਹੀ ਪਰਾਲੀ ਸਾੜਨ ਦੇ 898 ਮਾਮਲੇ ਸਾਹਮਣੇ ਆਏ ਹਨ ਤੇ ਜ਼ਿਲ੍ਹਾ ਹਾਫ਼ਿਜ਼ਾਬਾਦ ’ਚ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ। ਇਕੱਲੇ ਹਾਫ਼ਿਜ਼ਾਬਾਦ ’ਚ ਪਰਾਲੀ ਸਾੜਨ ਦੀਆਂ 430 ਘਟਨਾਵਾਂ ਦਰਜ ਹੋਈਆਂ ਹਨ। ਸ਼ੇਖ਼ੂਪੁਰਾ ’ਚ 172, ਸ੍ਰੀ ਨਨਕਾਣਾ ਸਾਹਿਬ ’ਚ 120, ਫ਼ੈਸਲਾਬਾਦ ’ਚ 93 ਅਤੇ ਕਸੂਰ ਵਿਚ 70 ਥਾਵਾਂ ’ਤੇ ਖੇਤਾਂ ਵਿਚ ਅੱਗ ਲਗਾਈ ਗਈ। ਇਸ ਤੋਂ ਇਲਾਵਾ ਮੋਟਰਵੇਅ ਦੇ ਆਸ-ਪਾਸ ਵੀ 20 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ।