ਅੰਤਰਰਾਸ਼ਟਰੀ ਵਪਾਰ ਮੇਲੇ ’ਚ ਵੱਖ-ਵੱਖ ਰਾਜਾਂ ਦੇ ਉਤਪਾਦ ਪ੍ਰਦਰਸ਼ਿਤ ਹੋਏ
ਨਵੀਂ ਦਿੱਲੀ, 15 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਲੱਗੇ ਅੰਤਰ-ਰਾਸ਼ਟਰੀ ਵਪਾਰ ਮੇਲੇ ਵਿਚ ਪਹਿਲੇ 6 ਦਿਨ ਬਿਜਨਸ-ਡੇ ਦੇ ਰੱਖੇ ਹੋਏ ਪ੍ਰੰਤੂ ਫਿਰ ਵੀ ਮੇਲੇ ਵਿਚ ਕਾਫ਼ੀ ਲੋਗ ਪੁੱਜੇ ਹੋਏ ਹਨ ਅਤੇ ਵੱਖ-ਵੱਖ ਰਾਜਾਂ ਦੇ ਮੰਡਪਾਂ ਅਤੇ ਵਿਦੇਸ਼ੀ ਮੰਡਪਾਂ ’ਤੇ ਖੂਬ ਰੌਣਕ ਲੱਗੀ ਹੋਈ ਹੈ।
ਅ
ਅੰਤਰਰਾਸ਼ਟਰੀ ਵਪਾਰ ਮੇਲਾ ’ਚ ਪੰਜਾਬ ਦੇ ਪੰਡਾਲ ’ਚ ਭੰਗੜਾ ਪਾਉਂਦੇ ਹੋਏ ਲੋਕ। ਤਸਵੀਰ : ਸ਼ਿਆਮ ਸੁੰਦਰ
16-11-2026
ਨਵੀਂ ਦਿੱਲੀ, 15 ਨਵੰਬਰ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪ੍ਰਗਤੀ ਮੈਦਾਨ ਵਿਖੇ ਲੱਗੇ ਅੰਤਰ-ਰਾਸ਼ਟਰੀ ਵਪਾਰ ਮੇਲੇ ਵਿਚ ਪਹਿਲੇ 6 ਦਿਨ ਬਿਜਨਸ-ਡੇ ਦੇ ਰੱਖੇ ਹੋਏ ਪ੍ਰੰਤੂ ਫਿਰ ਵੀ ਮੇਲੇ ਵਿਚ ਕਾਫ਼ੀ ਲੋਗ ਪੁੱਜੇ ਹੋਏ ਹਨ ਅਤੇ ਵੱਖ-ਵੱਖ ਰਾਜਾਂ ਦੇ ਮੰਡਪਾਂ ਅਤੇ ਵਿਦੇਸ਼ੀ ਮੰਡਪਾਂ ’ਤੇ ਖੂਬ ਰੌਣਕ ਲੱਗੀ ਹੋਈ ਹੈ। ਪੰਜਾਬ ਮੰਡਪ ਦੇ ਪ੍ਰਵੇਸ਼ ਗੇਟ ’ਤੇ ਭੰਗੜੇ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ। ਜਿਸ ਨੂੰ ਵੇਖਣ ਲਈ ਲੋਕ ਵਿਸ਼ੇਸ਼ ਤੌਰ ’ਤੇ ਪੁੱਜ ਰਹੇ ਹਨ। ਲੋਕ ਇਸ ਮੰਡਪ ਵਿਚ ਲੱਗੇ ਸਟਾਲਾਂ ’ਤੇ ਜਾ ਕੇ ਪ੍ਰਦਰਸ਼ਿਤ ਸਾਮਾਨ ਨੂੰ ਵੇਖ ਰਹੇ ਹਨ। ਛੱਤੀਸਗੜ੍ਹ ਦੇ ਮੰਡਪ ਵਿਚ ਇੱਥੋਂ ਦੀ ਜਨ-ਜਾਤੀ ਅਤੇ ਸੱਭਿਆਚਾਰਕ ਵਿਰਾਸਤ, ਪਰੰਪਰਾਗਤ ਹਸਤਸ਼ਿਲਪ ਨਾਲ ਇੱਥੋਂ ਦੇ ਹੋਰ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਹੋਇਆ ਹੈ। ਇਸ ਮੰਡਪ ਵਿਚ ਲੱਗੇ ਹਰਬਲ ਉਤਪਾਦਾਂ ਪ੍ਰਤੀ ਲੋਕ ਕਾਫ਼ੀ ਆਕਰਸ਼ਿਤ ਹੋ ਰਹੇ ਹਨ। ਇਸ ਦੇ ਨਾਲ ਹੀ ਕ੍ਰਿਸ਼ੀ ਅਤੇ ਹੋਰ ਸਟਾਲਾਂ ’ਤੇ ਕੋਦੋ, ਕੁਟਕੀ ਤੇ ਰਾਗੀ ਜਿਹੇ ਪੌਸ਼ਟਿਕ ਅਨਾਜਾਂ ਅਤੇ ਉਨ੍ਹਾਂ ਤੋਂ ਬਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ। ਸ਼ਬਰੀ ਇਮਪੋਰੀਅਮ ਅਤੇ ਹੱਥਾਂ ਦੀ ਕਢਾਈ ਦੇ ਰਾਹੀਂ ਕੋਸਾ ਸਿਲਕ, ਪਰੰਪਰਿਕ ਬੁਣਾਈ ਅਤੇ ਜਨ-ਜਾਤੀ ਕਲਾਕ੍ਰਿਤੀਆਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਦਿੱਲੀ ਦੇ ਮੰਡਪ ਵਿਚ ਆਰਟੀਫੀਸ਼ੀਅਲ ਜੂਵੈਲਰੀ ਵੀ ਪ੍ਰਦਰਸ਼ਿਤ ਕੀਤੀ ਹੋਈ ਹੈ ਅਤੇ ਪਰੰਪਰਿਕ ਭਾਰਤੀਯ ਗਹਿਣੇ, ਟੈਮਪਲ ਜਵੈਲਰੀ, ਐਥਨਿਕ ਨੇਕਲੈਸ ਅਤੇ ਹੋਰ ਅਨੇਕਾਂ ਤਰ੍ਹਾਂ ਦੀ ਜੂਵੈਲਰੀ ਮੌਜੂਦ ਹਨ। ਕੁਝ ਜੂਵੈਲਰੀ ਦੀ ਫਿਕਸ ਕੀਮਤ ਹੈ ਬਾਕੀ ਵੱਖ-ਵੱਖ ਰੇਟਾਂ ਦੀ ਹੈ। ਇਸ ਤੋਂ ਇਲਾਵਾ ਮੇਲੇ ਵਿਚ ਦਿੱਲੀ ਦੇ ਵਿਕਾਸ ਅਤੇ ਹੋਏ ਕੰਮਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾ ਰਹੀ ਹੈ।