19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਟੀਕਾਕਰਨ ਕੈਂਪ ਬੰਦ ਕਰਕੇ 25 ਨੂੰ ਸੰਗਰੂਰ ਵਿਖੇ ਜਾਗੋ ਰੈਲੀ ਕਰਨਗੀਆਂ ਕੰਟਰੈਕਟ ਮਲਟੀਪਰਪਜ਼ ਹੈੱਲਥ ਵਰਕਰਾਂ

ਜਲੰਧਰ, 19 ਨਵੰਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 20-11-2026
ਜਲੰਧਰ, 19 ਨਵੰਬਰ (ਐੱਮ. ਐੱਸ. ਲੋਹੀਆ)-ਸਮੂਹਿਕ ਛੁੱਟੀ ਲੈ ਕੇ ਕੰਟਰੈਕਟ ਮਲਟੀਪਰਪਜ਼ ਹੈੱਲਥ ਵਰਕਰਾਂ, ਟੀਕਾਕਰਨ ਕੈਂਪ ਬੰਦ ਕਰਕੇ 25 ਨਵੰਬਰ, ਦਿਨ ਬੁੱਧਵਾਰ ਨੂੰ ਸੰਗਰੂਰ ਵਿਖੇ ਜਾਗੋ ਰੈਲੀ ਕਰਨਗੀਆਂ। ਕੰਟਰੈਕਟ ਮਲਟੀਪਰਪਜ਼ ਹੈੱਲਥ ਵਰਕਰ ਯੂਨੀਅਨ (ਫੀ) ਪੰਜਾਬ ਦੀ ਸੂਬਾ ਪ੍ਰਧਾਨ ਸਰਬਜੀਤ ਕੌਰ ਜਲੰਧਰ ਨੇ ਜਾਣਕਾਰੀ ਦਿੱਤੀ ਕਿ ਆਪਣੀਆਂ ਲੰਮੇਂ ਸਮੇਂ ਤੋਂ ਲਟਕਦੀਆਂ ਮੰਗਾਂ ਸੰਬੰਧੀ 25 ਨਵੰਬਰ ਨੂੰ ਬੁੱਧਵਾਰ ਦਾ ਟੀਕਾਕਰਨ ਕੈਂਪ ਬੰਦ ਕਰਕੇ ਯੂਨੀਅਨ ਵਲੋਂ ਸੰਗਰੂਰ ਵਿਖੇ ਦੁਪਹਿਰ 12 ਵਜੇ ਤੋਂ ਅਗਲੇ ਦਿਨ 26 ਨਵੰਬਰ ਦੁਪਹਿਰ 12 ਵਜੇ ਤੱਕ (24 ਘੰਟੇ) ਦੀ ਰੋਸ ਰੈਲੀ ਕੀਤੀ ਜਾਵੇਗੀ। ਇਸ ਦੌਰਾਨ 25 ਨਵੰਬਰ ਰਾਤ ਨੂੰ 7 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਜਾਗੋ ਸਮੇਤ ਰੋਸ ਮਾਰਚ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹਰ ਤਰ੍ਹਾਂ ਦਾ ਆਨਲਾਈਨ ਕੰਮ ਵੀ ਬੰਦ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਮਾਵਾਂ-ਧੀਆਂ ਸਤਿਕਾਰ ਯੋਜਨਾ ਦੀ ਯੋਗਤਾ ਨੂੰ ਲੈ ਕੇ ਮੁੜ ਹਾਈ ਕੋਰਟ ’ਚ ਉੱਠਿਆ ਸਵਾਲ ਅਗਲੀ ਖ਼ਬਰ ਰਾਜਪੁਰਾ ਦੀ ਸਿਆਸਤ ’ਚ ਵੱਡਾ ਭੁਚਾਲ, ਕੰਬੋਜ਼ ਨੇ ਹੱਥ ਛੱਡ ਕੇ ਫੜਿਆ ਕਮਲ ਭਾਜਪਾ ਨੇ ਹਲਕੇ ਦੀ ਸਿਆਸਤ ’ਚ ਲਾਈ ਸਿਆਸੀ ਸੰ...
Ad Position 24