21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਪਾਕਿਸਤਾਨ ’ਚ ਅੱਜ ਵੀ ਪੂਰੀ ਤਰ੍ਹਾਂ ਸਰਗਰਮ ਹੈ ਅੰਡਰਵਰਲਡ ਡੌਨ ਦਾਊਦ ਇਬਰਾਹਿਮ ਦਾਊਦ ਇਬਰਾਹਿਮ ਤੇ ਸਾਬਕਾ ਐੱਫ. ਬੀ. ਆਈ. ਏਜੰਟ ਦੇ ਵੱਡੇ ਖ਼ੁਲਾਸੇ

ਅੰਮ੍ਰਿਤਸਰ, 21 ਨਵੰਬਰ (ਸੁਰਿੰਦਰ ਕੋਛੜ)-ਅਮਰੀਕੀ ਜਾਂਚ ਏਜੰਸੀ ਐੱਫ. ਬੀ.

Ad Position 21
No active advertisement
ਸਾਬਕਾ ਏਜੰਟ ਕਾਮਰਾਨ ਫ਼ਰੀਦੀ। ਦਾਊਦ ਇਬਰਾਹਿਮ 22-11-2026
ਅੰਮ੍ਰਿਤਸਰ, 21 ਨਵੰਬਰ (ਸੁਰਿੰਦਰ ਕੋਛੜ)-ਅਮਰੀਕੀ ਜਾਂਚ ਏਜੰਸੀ ਐੱਫ. ਬੀ. ਆਈ. (ਫੈਡਰਲ ਬਿਉਰੋ ਆਫ਼ ਇਨਵੇਸਟੀਗੇਸ਼ਨ) ਲਈ ਪਾਕਿਸਤਾਨ ’ਚ ਅੰਡਰਵਰਲਡ ਡੌਨ ਦਾਊਦ ਇਬਰਾਹਿਮ, ਅਲ-ਕਾਇਦਾ ਅਤੇ ਆਈ. ਐੱਸ. ਆਈ. ਐੱਸ. ਦੇ ਨੈੱਟਵਰਕ ’ਚ ਕੰਮ ਕਰ ਚੁੱਕੇ ਸਾਬਕਾ ਏਜੰਟ ਕਾਮਰਾਨ ਫ਼ਰੀਦੀ ਨੇ ਦਾਊਦ ਬਾਰੇ ਹੈਰਾਨ ਕਰਨ ਵਾਲੇ ਖ਼ੁਲਾਸੇ ਕੀਤੇ ਹਨ। ਫ਼ਰੀਦੀ ਅਨੁਸਾਰ ਕਰੀਬ 70 ਸਾਲਾ ਦਾਊਦ ਅੱਜ ਵੀ ਪੂਰੀ ਤਰ੍ਹਾਂ ਸਰਗਰਮ ਹੈ ਅਤੇ ਪਾਕਿ ’ਚ ਬੈਠ ਕੇ ਆਪਣੀ ਡੀ-ਕੰਪਨੀ ਅਤੇ ਨਸ਼ਿਆ ਦੇ ਕਾਰੋਬਾਰ ਨੂੰ ਚਲਾ ਰਿਹਾ ਹੈ। ਕਾਮਰਾਨ ਫ਼ਰੀਦੀ ਨੇ ਦਾਅਵਾ ਕੀਤਾ ਹੈ ਕਿ ਦਾਊਦ ਦਿਨ ਵੇਲੇ ਕਦੇ ਵੀ ਘਰੋਂ ਬਾਹਰ ਨਹੀਂ ਨਿਕਲਦਾ। ਉਹ ਰਾਤ 10 ਵਜੇ ਤੋਂ ਬਾਅਦ ਬਾਹਰ ਆਉਂਦਾ ਹੈ ਅਤੇ ਫ਼ਜਰ (ਸਵੇਰ) ਦੀ ਨਮਾਜ਼ ਤੋਂ ਪਹਿਲਾਂ ਵਾਪਸ ਪਰਤ ਜਾਂਦਾ ਹੈ। ਕਰਾਚੀ ਦੇ ਕਲਿਫਟਨ ਇਲਾਕੇ ਸਥਿਤ ਉਸ ਦੇ ਘਰ ਦੀ ਸੁਰੱਖਿਆ ’ਚ ਏ. ਕੇ. 47 ਨਾਲ ਲੈਸ 35 ਤੋਂ 45 ਹਥਿਆਰਬੰਦ ਗਾਰਡ ਅਤੇ ਪਾਕਿਸਤਾਨੀ ਫ਼ੌਜ ਦੇ ਐੱਸ. ਐੱਸ. ਜੀ. ਕਮਾਂਡੋ ਤਾਇਨਾਤ ਰਹਿੰਦੇ ਹਨ। ਐਮਰਜੈਂਸੀ ਸਥਿਤੀ ’ਚ ਭੱਜਣ ਲਈ ਉਸ ਦੇ ਘਰ ਦੇ ਪਿੱਛੇ ਇਕ ਗੁਪਤ ਰਸਤਾ ਭੀੜ-ਭੜੱਕੇ ਵਾਲੀ ਮਜ਼ਾਰ ਵੱਲ ਖੁੱਲ੍ਹਦਾ ਹੈ। ਤਣਾਅ ਵਧਣ ’ਤੇ ਉਹ ਇਸਲਾਮਾਬਾਦ ਸਮੇਤ ਹੋਰ ਸੁਰੱਖਿਅਤ ਟਿਕਾਣਿਆਂ ’ਤੇ ਚਲਾ ਜਾਂਦਾ ਹੈ। ਮੁੰਬਈ ਧਮਾਕਿਆਂ ਤੋਂ ਬਾਅਦ ਪਾਕਿਸਤਾਨ ਭੱਜੇ ਦਾਊਦ ਦੀ ਅੱਜ ਤੱਕ ਕੋਈ ਨਵੀਂ ਤਸਵੀਰ ਸਾਹਮਣੇ ਨਹੀਂ ਆ ਸਕੀ ਹੈ।
Ad Position 22
No active advertisement
ਪਿਛਲੀ ਖ਼ਬਰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਨੌਜਵਾਨ ਦੀ ਹੱਤਿਆ ਤਿੰਨ ਗੰਭੀਰ ਜ਼ਖ਼ਮੀ, ਲਾਪ੍ਰਵਾਹੀ ਦੇ ਚੱਲਦਿਆਂ ਥਾਣਾ ਮੁਖੀ ਲਾਈਨ ਹਾਜ਼ਰ ਅਗਲੀ ਖ਼ਬਰ ਸਰ੍ਹੋਂ ਦੇ ਤੇਲ ਨੇ ਵਿਗਾੜਿਆ ਰਸੋਈ ਦਾ ਬਜਟ-230 ਰੁਪਏ ਪੁੱਜੀ ਤੇਲ ਦੀ ਬੋਤਲ ਅਲਾਰੋਡ 1700 ਤੋਂ ਵਧ ਕੇ 2900 ਰੁਪਏ ’ਤੇ...
Ad Position 24