22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਪਾਕਿ ’ਚ ਜ਼ਮੀਨੀ ਵਿਵਾਦ ਦੌਰਾਨ ਮਾਰੇ ਗਏ ਹਿੰਦੂ ਪਿਓ-ਪੁੱਤ 50 ਘੰਟੇ ਚੱਲੇ ਪ੍ਰਦਰਸ਼ਨ ਤੋਂ ਬਾਅਦ 7 ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ, 22 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧ ਸੂਬੇ ਦੇ ਥਾਰਪਾਰਕਰ ਜ਼ਿਲ੍ਹੇ ਦੇ ਛੈਲਹਾਰ ਇਲਾਕੇ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਹਥਿਆਰਬੰਦ ਹਮਲੇ ਵਿਚ ਸੁਰੇਸ਼ ਕੁਮਾਰ ਮੇਘਵਾਰ ਤੇ ਉਨ੍ਹਾਂ ਦੇ ਪੁੱਤਰ ਲੋ ਕੁਮਾਰ ਮੇਘਵਾਰ ਦੀ ਮੌਤ ਹੋ ਗਈ । ਇਹ ਘਟਨਾ ਰੋਹਿਲਾ ਕਾਲੋਨੀ ਵਿਚ ਰਾਮਾਪੀਰ ਮੰਦਿਰ ਨੇੜੇ ਇਕ ਪਲਾਟ ਦੀ ਮਲਕੀਅਤ ਨੂੰ ਲੈ ਕੇ ਮੇਘਵਾਰ ਅਤੇ ਖੋਸਾ ਭਾਈਚਾਰਿਆਂ ਦੇ ਕੁਝ ਵਿਅਕਤੀਆਂ ਵਿਚਕਾਰ ਚੱਲ ਰਹੇ ਪੁਰਾਣੇ ਵਿਵਾਦ ਦੌਰਾਨ ਵਾਪਰੀ ।

Ad Position 21
No active advertisement
ਸੁਰੇਸ਼ ਕੁਮਾਰ ਮੇਘਵਾਰ ਅਤੇ ਉਨ੍ਹਾਂ ਦਾ ਪੁੱਤਰ ਲੋ ਕੁਮਾਰ ਦੀ ਪੁਰਾਣੀ ਤਸਵੀਰ । ਤਸਵੀਰ ਰਾਹੀਂ : ਕੋਛੜ 23-11-2026
ਅੰਮ੍ਰਿਤਸਰ, 22 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸਿੰਧ ਸੂਬੇ ਦੇ ਥਾਰਪਾਰਕਰ ਜ਼ਿਲ੍ਹੇ ਦੇ ਛੈਲਹਾਰ ਇਲਾਕੇ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਹੋਏ ਹਥਿਆਰਬੰਦ ਹਮਲੇ ਵਿਚ ਸੁਰੇਸ਼ ਕੁਮਾਰ ਮੇਘਵਾਰ ਤੇ ਉਨ੍ਹਾਂ ਦੇ ਪੁੱਤਰ ਲੋ ਕੁਮਾਰ ਮੇਘਵਾਰ ਦੀ ਮੌਤ ਹੋ ਗਈ । ਇਹ ਘਟਨਾ ਰੋਹਿਲਾ ਕਾਲੋਨੀ ਵਿਚ ਰਾਮਾਪੀਰ ਮੰਦਿਰ ਨੇੜੇ ਇਕ ਪਲਾਟ ਦੀ ਮਲਕੀਅਤ ਨੂੰ ਲੈ ਕੇ ਮੇਘਵਾਰ ਅਤੇ ਖੋਸਾ ਭਾਈਚਾਰਿਆਂ ਦੇ ਕੁਝ ਵਿਅਕਤੀਆਂ ਵਿਚਕਾਰ ਚੱਲ ਰਹੇ ਪੁਰਾਣੇ ਵਿਵਾਦ ਦੌਰਾਨ ਵਾਪਰੀ । ਪੁਲਿਸ ਅਨੁਸਾਰ ਵਿਵਾਦਿਤ ਜ਼ਮੀਨ ’ਤੇ ਦਰੱਖਤ ਕੱਟਣ ਸਮੇਂ ਹਥਿਆਰਬੰਦ ਵਿਅਕਤੀਆਂ ਨੇ ਗੋਲੀਬਾਰੀ ਤੇ ਕੁਹਾੜੀਆਂ ਨਾਲ ਹਮਲਾ ਕਰ ਦਿੱਤਾ । ਇਸ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀ ਸੁਰੇਸ਼ ਕੁਮਾਰ ਤੇ ਉਨ੍ਹਾਂ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਏ । ਹਸਪਤਾਲ ਲਿਜਾਂਦੇ ਸਮੇਂ ਦੋਵਾਂ ਦੀ ਮੌਤ ਹੋ ਗਈ । ਹਮਲੇ ਵਿਚ ਦੋ ਔਰਤਾਂ ਸਮੇਤ ਛੇ ਹੋਰ ਵਿਅਕਤੀ ਵੀ ਜ਼ਖ਼ਮੀ ਹੋਏ। ਦੋਹਰੇ ਕਤਲ ਤੋਂ ਬਾਅਦ ਇਲਾਕੇ ਵਿਚ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਹੋਏ । ਪਰਿਵਾਰਕ ਮੈਂਬਰਾਂ ਤੇ ਮੇਘਵਾਰ ਭਾਈਚਾਰੇ ਨੇ ਮਿੱਠੀ ਨੇੜੇ ਫੰਗਾਰੀਓ ਚੌਕ ਵਿਚ ਲਾਸ਼ਾਂ ਰੱਖ ਕੇ ਲਗਭਗ 50 ਘੰਟੇ ਹਾਈਵੇਅ ਜਾਮ ਰੱਖਿਆ। ਪੁਲਿਸ ਵਲੋਂ ਅੱਠ ਨਾਮਜ਼ਦ ਮੁਲਜ਼ਮਾਂ ਵਿਚੋਂ ਸੱਤ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਮ੍ਰਿਤਕਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਕਸਬੇ ਵਿਚ ਕਰ ਦਿੱਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਨੇ ਪੰਜਾਬ ’ਚ ਨਵੇਂ ਆਗੂਆਂ ਦੀ ਸ਼ਮੂਲੀਅਤ ਲਈ ਬਣਾਈ ਵਿਸ਼ੇਸ਼ ਕਮੇਟੀ ਜੰਗੀ ਲਾਲ ਮਹਾਜਨ ਨੂੰ ਸੌਂਪੀ ਕਮਾਨ, ਰਾਜ ਸਭਾ... ਅਗਲੀ ਖ਼ਬਰ 2027 ਦੀਆਂ ਚੋਣਾਂ ਲਈ ਭਾਜਪਾ ਨੇ ਲੋਕਾਂ ਦੀ ਕਚਹਿਰੀ ’ਚ ਰੱਖਿਆ ਚੋਣ ਮਨੋਰਥ ਪੱਤਰ ਤਿਆਰ ਕਰਨ ਦਾ ਏਜੰਡਾ ਤਿੰਨ ਹੈਲਪਲਾਈਨ...
Ad Position 24