22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਵਿੱਤ ਮੰਤਰੀ ਚੀਮਾ ਦੀ ਕੋਠੀ ਅੱਗੇ ਸਪੈਸ਼ਲ ਕੇਡਰ ਅਧਿਆਪਕ ਫ਼ਰੰਟ ਤੇ ਪੁਲਿਸ ਵਿਚਾਲੇ ਹੋਈ ਜ਼ਬਰਦਸਤ ਖਿੱਚ ਧੂਹ 200 ਤੋਂ ਵਧੇਰੇ ਅਧਿਆਪਕ ਪੁਲਿਸ ਨੇ ਚੁੱਕ ਕੇ ਵੱਖ-ਵੱਖ ਥਾਣਿਆਂ ’ਚ ਡੱਕੇ

ਸੰਗਰੂਰ, 22 ਨਵੰਬਰ (ਦਮਨਜੀਤ ਸਿੰਘ)-ਸਪੈਸ਼ਲ ਕੇਡਰ ਅਧਿਆਪਕ ਫ਼ਰੰਟ ਪੰਜਾਬ ਵਲੋਂ ਪੇਅ ਸਕੇਲ ਤੇ ਸਿਵਲ ਸਰਵਿਸ ਰੂਲਜ਼ (ਸੀ. ਐੱਸ.

Ad Position 21
No active advertisement
ਅਜੀਤ ਡੈਸਕ 23-11-2026
ਸੰਗਰੂਰ, 22 ਨਵੰਬਰ (ਦਮਨਜੀਤ ਸਿੰਘ)-ਸਪੈਸ਼ਲ ਕੇਡਰ ਅਧਿਆਪਕ ਫ਼ਰੰਟ ਪੰਜਾਬ ਵਲੋਂ ਪੇਅ ਸਕੇਲ ਤੇ ਸਿਵਲ ਸਰਵਿਸ ਰੂਲਜ਼ (ਸੀ.ਐੱਸ.ਆਰ.) ਲਾਗੂ ਕਰਵਾਉਣ ਦੀ ਮੰਗ ਨੂੰ ਲੈ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਕੋਠੀ ਵੱਲ ਰੋਸ ਮਾਰਚ ਕੀਤਾ । ਇਸ ਦੌਰਾਨ ਪੁਲਿਸ ਤੇ ਪ੍ਰਦਰਸ਼ਨਕਾਰੀ ਅਧਿਆਪਕਾਂ ਵਿਚਾਲੇ ਜ਼ਬਰਦਸਤ ਖਿੱਚ-ਧੂਹ ਹੋਈ ਤੇ ਪੁਲਿਸ ਨੇ 200 ਤੋਂ ਵੱਧ ਅਧਿਆਪਕਾਂ ਨੂੰ ਹਿਰਾਸਤ ਵਿਚ ਲੈ ਲਿਆ । ਜਥੇਬੰਦੀ ਦੇ ਸੂਬਾਈ ਆਗੂ ਮਨਪ੍ਰੀਤ ਸਿੰਘ ਮੋਗਾ, ਦਵਿੰਦਰ ਸਿੰਘ ਸੰਧੂ, ਗੁਰਲਾਲ ਸਿੰਘ ਤੂਰ, ਅਨੁਭਵ ਗੁਪਤਾ ਅਤੇ ਵੀਰਪਾਲ ਕੌਰ ਸਿੱਧਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਤੰਬਰ 2022 ਵਿਚ 10 ਸਾਲਾ ਪਾਲਿਸੀ ਤਹਿਤ 12,710 ਕੱਚੇ ਅਧਿਆਪਕਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਸੀ, ਪਰ ਅਸਲ ਵਿਚ ਇਹ ਸਿਰਫ਼ ਤਨਖ਼ਾਹ ਵਿਚ ਵਾਧਾ ਸੀ । ਅਧਿਆਪਕਾਂ ਨੂੰ ਨਾ ਪੇਅ ਸਕੇਲ ਦਿੱਤਾ ਗਿਆ ਤੇ ਨਾ ਹੀ ਸਿਵਲ ਸਰਵਿਸ ਰੂਲਜ਼ ਦਾ ਲਾਭ ਮਿਲਿਆ । ਆਗੂਆਂ ਨੇ ਦੋਸ਼ ਲਾਇਆ ਕਿ ਸਿੱਖਿਆ ਮੰਤਰੀ ਨਾਲ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਮੰਗਾਂ ਦਾ ਕੋਈ ਹੱਲ ਨਹੀਂ ਕੱਢਿਆ ਗਿਆ । ਇਸ ਰੋਸ ਵਜੋਂ ਅਧਿਆਪਕਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਵਿੱਤ ਮੰਤਰੀ ਦੀ ਕੋਠੀ ਤੱਕ ਮਾਰਚ ਕੀਤਾ । ਜਥੇਬੰਦੀ ਦੇ ਆਗੂ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ 200 ਤੋਂ ਵੱਧ ਅਧਿਆਪਕਾਂ ਨੂੰ ਸੰਗਰੂਰ ਦੇ ਵੱਖ-ਵੱਖ ਥਾਣਿਆਂ ਵਿਚ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਰਕਾਰ ਪੇਅ ਸਕੇਲ ਤੇ ਬਣਦੇ ਸੇਵਾ ਨਿਯਮ ਲਾਗੂ ਕਰਕੇ ਅਧਿਆਪਕਾਂ ਨੂੰ ਰੈਗੂਲਰ ਨਹੀਂ ਕਰਦੀ, ਸੰਘਰਸ਼ ਜਾਰੀ ਰਹੇਗਾ । ਖ਼ਬਰ ਲਿਖੇ ਜਾਣ ਤੱਕ ਅਧਿਆਪਕਾਂ ਦੀ ਰਿਹਾਈ ਨਹੀਂ ਹੋਈ ਸੀ ।
Ad Position 22
No active advertisement
ਪਿਛਲੀ ਖ਼ਬਰ ਸਕੂਲ ਆਫ਼ ਐਮੀਨੈਂਸ ਰਾਮਸਰਾ ਦੇ ਵਿਦਿਆਰਥੀ ਦੀਪਕ ਨੇ ਹਾਸਿਲ ਕੀਤਾ ਪਹਿਲਾ ਸਥਾਨ ਅਗਲੀ ਖ਼ਬਰ ਸਰਦੀਆਂ ਲਈ ਅੰਗੂਰ ਸਾਂਭਣ ਦੀ ਅਫ਼ਗਾਨਿਸਤਾਨ ਦੀ ਸਦੀਆਂ ਪੁਰਾਣੀ ‘ਕੰਗੀਨਾ’ ਤਕਨੀਕ ਅੱਜ ਵੀ ਜ਼ਿੰਦਾ
Ad Position 24