25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਈ.ਡੀ. ਵਲੋਂ ਪੰਜਾਬ ਤੇ ਚੰਡੀਗੜ੍ਹ ’ਚ ਕਈ ਥਾਵਾਂ ’ਤੇ ਛਾਪੇਮਾਰੀ ਜੀ.ਐਮ.ਆਈ. ਬਿਲਡਰ ਦੇ ਦਫ਼ਤਰ ਤੇ ਰਿਹਾਇਸ਼ਾਂ ’ਤੇ ਵਿੱਤੀ ਲੈਣ-ਦੇਣ ਦੀ ਪੜਤਾਲ

ਚੰਡੀਗੜ੍ਹ, 25 ਨਵੰਬਰ (ਸੰਦੀਪ ਕੁਮਾਰ ਮਾਹਨਾ)-ਈ. ਡੀ.

Ad Position 21
No active advertisement
ਅਜੀਤ ਡੈਸਕ 26-11-2026
ਚੰਡੀਗੜ੍ਹ, 25 ਨਵੰਬਰ (ਸੰਦੀਪ ਕੁਮਾਰ ਮਾਹਨਾ)-ਈ.ਡੀ. ਵਲੋਂ ਅੱਜ ਤੜਕਸਾਰ ਪੰਜਾਬ ਅਤੇ ਚੰਡੀਗੜ੍ਹ ’ਚ ਵੱਖ-ਵੱਖ ਮਾਮਲਿਆਂ ਨੂੰ ਲੈ ਕੇ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਖਰੜ ਤੋਂ ਅਕਾਲੀ ਦਲ (ਬ) ਦੇ ਆਗੂ ਰਵਿੰਦਰ ਸਿੰਘ ਖੇੜਾ ਦੇ ਘਰ ਅਤੇ ਮੁਹਾਲੀ ਦੇ ਸੈਕਟਰ-83 ਸਥਿਤ ਜੀ.ਐਮ.ਆਈ. ਬਿਲਡਰ ਦੇ ਕਾਰਪੋਰੇਟ ਦਫ਼ਤਰ ਸਮੇਤ ਚੰਡੀਗੜ੍ਹ ਦੇ ਸੈਕਟਰ-7 ਤੇ ਸੈਕਟਰ-26 ’ਚ ਸਥਿਤ ਰਿਹਾਇਸ਼ੀ ਟਿਕਾਣਿਆਂ ਦੀ ਜਾਂਚ ਕੀਤੀ ਗਈ। ਹਾਲਾਂਕਿ ਦੋਵਾਂ ਥਾਵਾਂ ’ਤੇ ਕੀਤੀ ਗਈ ਕਾਰਵਾਈ ਵੱਖ-ਵੱਖ ਮਾਮਲਿਆਂ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਈ.ਡੀ. ਦੀ ਇਕ ਟੀਮ ਅੱਜ ਸਵੇਰੇ ਕਰੀਬ 6 ਵਜੇ ਨਿਊ ਚੰਡੀਗੜ੍ਹ ਨੇੜੇ ਖੇੜਾ ਪਿੰਡ ਸਥਿਤ ਰਵਿੰਦਰ ਸਿੰਘ ਖੇੜਾ ਦੀ ਰਿਹਾਇਸ਼ ’ਤੇ ਪਹੁੰਚੀ। ਅਧਿਕਾਰੀਆਂ ਵਲੋਂ ਉਨ੍ਹਾਂ ਦੇ ਘਰ ਅਤੇ ਕਾਰੋਬਾਰ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਗਈ। ਇਹ ਕਾਰਵਾਈ ਚਾਵਲ ਘੁਟਾਲੇ ਦੇ ਇਕ ਪੁਰਾਣੇ ਮਾਮਲੇ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਖੇੜਾ ਗੁਰੂ ਕਿਰਪਾ ਰਾਈਸ ਐਂਡ ਐਗਰੋ ਇੰਡਸਟਰੀਜ਼ ਦੇ ਮਾਲਕ ਹਨ ਅਤੇ ਜਨਵਰੀ 2023 ’ਚ ਸੀ.ਬੀ.ਆਈ. ਵਲੋਂ ਐਫ.ਸੀ.ਆਈ. ਦੇ ਇਕ ਅਧਿਕਾਰੀ ਨਾਲ ਜੁੜੇ ਰਿਸ਼ਵਤਖ਼ੋਰੀ ਦੇ ਮਾਮਲੇ ’ਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿਚ ਐਫ.ਸੀ.ਆਈ. ਦੇ ਡਿਪਟੀ ਜਨਰਲ ਮੈਨੇਜਰ ਰਾਜੀਵ ਕੁਮਾਰ ਮਿਸ਼ਰਾ ਦਾ ਨਾਂਅ ਵੀ ਸਾਹਮਣੇ ਆਇਆ ਸੀ। ਅੱਜ ਦੀ ਕਾਰਵਾਈ ਦੌਰਾਨ ਈ.ਡੀ. ਵਲੋਂ ਇਸੇ ਪੁਰਾਣੇ ਮਾਮਲੇ ਨਾਲ ਸੰਬੰਧਿਤ ਦਸਤਾਵੇਜ਼ਾਂ ਦੀ ਪੜਤਾਲ ਕੀਤੇ ਜਾਣ ਦੀ ਜਾਣਕਾਰੀ ਹੈ। ਈ.ਡੀ. ਦੀਆਂ ਕਈ ਟੀਮਾਂ ਵਲੋਂ ਜੀ.ਐਮ.ਆਈ. ਬਿਲਡਰ ਦੇ ਟਿਕਾਣਿਆਂ ’ਤੇ ਵੱਖਰੇ ਮਾਮਲੇ ਤਹਿਤ ਛਾਪੇਮਾਰੀ ਕੀਤੀ ਗਈ। ਅਧਿਕਾਰੀ ਸਵੇਰੇ ਮੁਹਾਲੀ ਦੇ ਸੈਕਟਰ-83 ਸਥਿਤ ਬਿਲਡਰ ਦੇ ਕਾਰਪੋਰੇਟ ਦਫ਼ਤਰ ਵਿਖੇ ਪਹੁੰਚੇ। ਚੰਡੀਗੜ੍ਹ ਦੇ ਸੈਕਟਰ-7 ਅਤੇ ਸੈਕਟਰ-26 ਵਿਚ ਸਥਿਤ ਉਸ ਨਾਲ ਸੰਬੰਧਿਤ ਰਿਹਾਇਸ਼ੀ ਜਾਇਦਾਦਾਂ ਦੀ ਵੀ ਜਾਂਚ ਕੀਤੀ ਗਈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਇਕ ਆਈ.ਟੀ. ਕੰਪਨੀ ਨਾਲ ਮਿਲ ਕੇ ਪੈਸਿਆਂ ਦੇ ਲੈਣ-ਦੇਣ ’ਚ ਹੇਰਾਫੇਰੀ ਕਰਨ ਨਾਲ ਸੰਬੰਧਿਤ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗੁਜਰਾਤ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂ ਦਰਸ਼ਪ੍ਰੀਤ ਸਿੰਘ ਯੂਥ ਵਿੰਗ ਦੇ ਕਾਰਜਕਾਰੀ ਪ੍ਰਧਾਨ ਨਿਯੁਕਤ
Ad Position 24