ਭਾਜਪਾ ਤੇ ਬਾਦਲ ਦਲ ਦੇ ਗੱਠਜੋੜ ’ਚ ਸਿੱਖਾਂ ਦੇ ਭਲੇ ਵਾਲੀ ਕੋਈ ਗੱਲ ਨਹੀਂ-ਦਲ ਖ਼ਾਲਸਾ
ਅੰਮ੍ਰਿਤਸਰ, 25 ਨਵੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਰਤੀ ਜਨਤਾ ਪਾਰਟੀ ਦੇ ਮੁੜ ਹੋਏ ਗੱਠਜੋੜ ਨੂੰ ਹਿੰਦੂ-ਸਿੱਖ ਏਕਤਾ ਦਾ ਨਾਂਅ ਦੇਣ ਦੀ ਤਿੱਖੀ ਆਲੋਚਨਾ ਕਰਦਿਆਂ ਦਲ ਖ਼ਾਲਸਾ ਦੇ ਸੀਨਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਹੈ ਕਿ ਨਾ ਤਾਂ ਭਾਜਪਾ ਹਿੰਦੂਆਂ ਦੀ ਇਕਲੌਤੀ ਠੇਕੇਦਾਰ ਹੈ ਅਤੇ ਨਾ ਹੀ ਬਾਦਲ ਦਲ ਕੋਲ ਹੁਣ ਕੋਈ ਪੰਥਕ ਸਾਖ਼ ਬਚੀ ਹੈ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਅਤੇ ਬਾਦਲ ਦਲ ਦੇ ਇਸ ਅਪਵਿੱਤਰ ਤੇ ਸਿਧਾਂਤਹੀਣ ਗੱਠਜੋੜ ਵਿਚ ਪੰਜਾਬ ਅਤੇ ਸਿੱਖਾਂ ਦੇ ਭਲੇ ਅਤੇ ਬਿਹਤਰ ਭਵਿੱਖ ਵਾਲੀ ਕੋਈ ਗੱਲ ਨਹੀਂ ਹੈ।
ਅਜੀਤ ਡੈਸਕ
26-11-2026