26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਬਲੋਚਿਸਤਾਨ ’ਚ ਸੁਰੱਖਿਆ ਬਲਾਂ ਅਤੇ ਬੀ.ਐੱਲ.ਏ. ਵਿਚਾਲੇ ਜ਼ਬਰਦਸਤ ਝੜਪਾਂ * 12 ਅੱਤਵਾਦੀ ਅਤੇ 20 ਫ਼ੌਜੀ ਮਾਰੇ ਜਾਣ ਦਾ ਦਾਅਵਾ * ਬਾਗ਼ੀ ਸਮੂਹ ਨੇ ਪੁਲ ਅਤੇ ਰੇਲਵੇ ਟਰੈਕ ਧਮਾਕੇ ਨਾਲ ਉਡਾਏ

ਅੰਮ੍ਰਿਤਸਰ, 26 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਪਿਛਲੇ ਕੁਝ ਦਿਨਾਂ ਤੋਂ ਸੁਰੱਖਿਆ ਬਲਾਂ ਅਤੇ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ.

Ad Position 21
No active advertisement
ਬੀ. ਐੱਲ. ਏ. ਦੇ ਮਾਰੇ ਗਏ ਅੱਤਵਾਦੀਆਂ ਤੋਂ ਬਰਾਮਦ ਹਥਿਆਰ। ਤਸਵੀਰਾਂ ਰਾਹੀਂ : ਸੁਰਿੰਦਰ ਕੋਛੜ 27-11-2026
ਅੰਮ੍ਰਿਤਸਰ, 26 ਨਵੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ’ਚ ਪਿਛਲੇ ਕੁਝ ਦਿਨਾਂ ਤੋਂ ਸੁਰੱਖਿਆ ਬਲਾਂ ਅਤੇ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਵਿਚਾਲੇ ਹਿੰਸਕ ਝੜਪਾਂ ਤੇਜ਼ ਹੋ ਗਈਆਂ ਹਨ । ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਮੁਤਾਬਿਕ ਸੁਰੱਖਿਆ ਬਲਾਂ ਨੇ ਖ਼ੁਫ਼ੀਆ ਜਾਣਕਾਰੀ ਦੇ ਆਧਾਰ ’ਤੇ ਸੂਬੇ ਦੇ ਚਾਰ ਵੱਖ-ਵੱਖ ਜ਼ਿਲ੍ਹਿਆਂ ’ਚ ਕਾਰਵਾਈ ਕਰਦਿਆਂ 12 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਫ਼ੌਜ ਨੇ ਬਿਨਾਂ ਕੋਈ ਸਬੂਤ ਪੇਸ਼ ਕੀਤੇ ਦਾਅਵਾ ਕੀਤਾ ਹੈ ਕਿ ਮਾਰੇ ਗਏ ਅੱਤਵਾਦੀ ਫ਼ਿਤਨਾ-ਅਲ-ਹਿੰਦੁਸਤਾਨ ਨਾਮਕ ਸੰਗਠਨ ਨਾਲ ਜੁੜੇ ਹੋਏ ਸਨ । ਦੂਜੇ ਪਾਸੇ, ਬਲੋਚ ਲਿਬਰੇਸ਼ਨ ਆਰਮੀ ਦੇ ਬੁਲਾਰੇ ਜੀਯੰਦ ਬਲੋਚ ਵਲੋਂ ਜਾਰੀ ਕੀਤੇ ਗਏ ਪ੍ਰੈੱਸ ਬਿਆਨ ’ਚ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਲੜਾਕਿਆਂ ਨੇ ਨੁਸ਼ਕੀ, ਮਸਤੁੰਗ, ਚਾਗੀ, ਬੁਲੇਦਾ, ਕਿਲ੍ਹਾ ਅਬਦੁੱਲਾ, ਖੁਜ਼ਦਾਰ, ਵਾਸ਼ੁਕ ਅਤੇ ਨਸੀਰਾਬਾਦ ਸਮੇਤ ਕਈ ਇਲਾਕਿਆਂ ’ਚ ਜ਼ਮੀਨੀ ਤੇ ਹਵਾਈ ਹਮਲੇ ਕਰਕੇ ਪਾਕਿਸਤਾਨੀ ਫ਼ੌਜ ਦੇ 20 ਮੁਲਾਜ਼ਮਾਂ ਤੇ ਏਜੰਟਾਂ ਨੂੰ ਮਾਰ ਦਿੱਤਾ ਹੈ । ਬੀ. ਐੱਲ. ਏ. ਮੁਤਾਬਿਕ ਨੁਸ਼ਕੀ ਦੇ ਹਜ਼ਦਾ ਖੋਲ ਸਥਿਤ ਫ਼ੌਜੀ ਕੈਂਪ ’ਤੇ ਉਨ੍ਹਾਂ ਦੀ ਏਰੀਅਲ ਯੂਨਿਟ ‘ਕਹਿਰ’ ਵਲੋਂ 11 ਡਰੋਨ ਹਮਲੇ ਕੀਤੇ ਤੇ ਫ਼ਤਿਹ ਸਕੂਐਡ ਨੇ ਜ਼ਮੀਨੀ ਹਮਲਾ ਕੀਤਾ, ਜਿਸ ’ਚ ਕੁੱਲ 13 ਫ਼ੌਜੀ ਮਾਰੇ ਗਏ ਤੇ 11 ਤੋਂ ਵੱਧ ਜ਼ਖ਼ਮੀ ਹੋਏ । ਇਸ ਦੌਰਾਨ ਮਦਦ ਲਈ ਆ ਰਹੀ ਫ਼ੌਜੀ ਟੁਕੜੀ ਨੂੰ ਰੋਕਣ ਲਈ ਜ਼ਰੀਨ ਜੰਗਲ ਨੇੜੇ ਇਕ ਮੁੱਖ ਪੁਲ ਨੂੰ ਵੀ ਧਮਾਕੇ ਨਾਲ ਉਡਾ ਦਿੱਤਾ ਗਿਆ। ਇਸ ਤੋਂ ਇਲਾਵਾ ਮਸਤੁੰਗ ਦੇ ਗੁਰਗੀਨਾ ਇਲਾਕੇ ’ਚ ਆਈ. ਈ. ਡੀ. ਤੇ ਹਥਿਆਰਬੰਦ ਹਮਲਿਆਂ ’ਚ 5 ਫ਼ੌਜੀ ਮਾਰੇ ਜਾਣ ਦਾ ਦਾਅਵਾ ਕੀਤਾ ਗਿਆ ਹੈ । ਬੀ. ਐੱਲ. ਏ. ਨੇ ਚਾਗੀ ’ਚ ਕੋਇਟਾ-ਤਾਫ਼ਤਾਨ ਵਪਾਰਕ ਮਾਰਗ ’ਤੇ ਨਾਕਾਬੰਦੀ ਕਰਕੇ ਦੋ ਵਪਾਰਕ ਵਾਹਨਾਂ ਨੂੰ ਕਬਜ਼ੇ ’ਚ ਲੈਣ, ਬੁਲੇਦਾ ’ਚ ਇਕ ਫ਼ੌਜੀ, ਕਿਲ੍ਹਾ ਅਬਦੁੱਲਾ ’ਚ ਇਕ ਡੈੱਥ ਸਕੂਐਡ ਕਾਰਕੁਨ ਨੂੰ ਮਾਰਨ ਤੇ ਨਸੀਰਾਬਾਦ ’ਚ ਰੇਲਵੇ ਟਰੈਕ ਨੂੰ ਧਮਾਕੇ ਨਾਲ ਉਡਾਉਣ ਦੀ ਜ਼ਿੰਮੇਵਾਰੀ ਵੀ ਨੇ ਲਈ ਹੈ । ਬੀ. ਐੱਲ. ਏ. ਨੇ ਇਨ੍ਹਾਂ ਝੜਪਾਂ ਦੌਰਾਨ ਆਪਣੇ ਦੋ ਸਾਥੀਆਂ ਮੁਹੰਮਦ ਕਰੀਮ ਬੰਗੁਲਜ਼ਈ ਉਰਫ਼ ਮੁੱਲਾ ਸਾਬਿਰ ਅਤੇ ਲੁਕਮਾਨ ਰਾਇਸਾਨੀ ਉਰਫ਼ ਤਾਬਿਸ਼ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸਿਆਸੀ ਰੈਲੀ ਲਈ ਸਰਕਾਰੀ ਬੱਸਾਂ ਦੀ ਵਰਤੋਂ ’ਤੇ ਰੋਕ ਲਗਾਉਣ ਤੋਂ ਹਾਈ ਕੋਰਟ ਦਾ ਫ਼ਿਲਹਾਲ ਇਨਕਾਰ ਮੋਗਾ ’ਚ ‘ਆਪ’ ਦੀ ‘ਪੰ... ਅਗਲੀ ਖ਼ਬਰ ਬਲੋਚਿਸਤਾਨ ’ਚ ਫ਼ੌਜੀ ਕਾਰਵਾਈ ਨਾਲ 70 ਹਜ਼ਾਰ ਲੋਕ ਪ੍ਰਭਾਵਿਤ
Ad Position 24