16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬਾਘਾ ਪੁਰਾਣਾ 'ਚ ਪਦਮ ਵਿਭੂਸ਼ਨ ਰਤਨ ਟਾਟਾ ਨੂੰ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਟ <br/>

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਬਾਘਾ ਪੁਰਾਣਾ, 1 ਜਨਵਰੀ (ਗੁਰਮੀਤ ਸਿੰਘ ਮਾਣੂੰਕੇ)-ਸਥਾਨਕ ਸ਼ਹਿਰ ਦੀ ਨਿਹਾਲ ਸਿੰਘ ਵਾਲਾ ਰੋਡ 'ਤੇ ਸਥਿਤ ਬਖ਼ਸ਼ੀਸ਼ ਸਿੰਘ ਕੰਪਲੈਕਸ 'ਚ ਗੁਰਮੀਤ ਸਿੰਘ ਪੁਰਬਾ ਨੇ ਬਾਘਾ ਪੁਰਾਣਾ 'ਚ ਟਾਟਾ ਲਾਈਫ਼ ਇੰਸ਼ੋਰੈਂਸ ਦੇ ਦਫ਼ਤਰ 'ਚ ਪਦਮ ਵਿਭੂਸ਼ਨ ਰਤਨ ਟਾਟਾ ਦੇ 88 ਵੇਂ ਜਨਮ ਦਿਨ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫ਼ੁੱਲ ਭੇਟ ਕਰਕੇ ਨਿੱਘੀ ਸ਼ਰਧਾਂਜਲੀ ਭੇਟ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਗੁਰਮੀਤ ਸਿੰਘ ਪੁਰਬਾ ਨੇ ਕਿਹਾ ਕਿ ਰਤਨ ਟਾਟਾ ਦਾ ਸਾਰਾ ਜੀਵਨ ਹਰੇਕ ਵਰਗ ਦੇ ਲੋਕਾਂ ਲਈ ਪ੍ਰੇਰਨਾਦਾਇਕ ਹੈ, ਕਿਉਂਕਿ ਉਨ੍ਹਾਂ ਦੇ ਆਪਣੇ ਜੀਵਨ 'ਚ ਜਿੱਥੇ ਤਰੱਕੀ ਬੇਮਿਸਾਲ ਹਾਸਲ ਕੀਤੀ, ਉੱਥੇ ਸਮਾਜ ਭਲਾਈ ਦੇ ਕੰਮਾਂ 'ਚ ਵੀ ਵੱਡੇ ਪੱਧਰ 'ਤੇ ਯੋਗਦਾਨ ਪਾਇਆ ਹੈ, ਉਹ ਅਨੇਕਾਂ ਲੋਕਾਂ ਦਾ ਆਸਰਾ ਸਨ | ਉਹ ਹਰੇਕ ਲੋੜਵੰਦ ਵਿਅਕਤੀ ਦੇ ਨਾਲ ਖੜਕੇ ਉਸ ਦਾ ਸਹਾਰਾ ਬਣਦੇ ਰਹੇ ਅਤੇ ਉਹ ਆਪਣੀ ਮਿਹਨਤ ਨਾਲ ਤਰੱਕੀ ਦੀਆਂ ਮੰਜ਼ਿਲਾਂ ਹਾਸਿਲ ਕਰਨ ਵਿਚ ਇਸ ਤਰ੍ਹਾਂ ਕਾਮਯਾਬ ਹੋਏ ਕਿ ਇਕੱਲੇ ਦੇਸ਼ ਵਿਚ ਹੀ ਨਹੀਂ ਬਲ ਕਿ ਵਿਦੇਸ਼ਾਂ ਵਿਚ ਵੀ ਆਪਣਾ ਨਾਮ ਬਣਾਇਆ ਜਿਸ ਕਰਕੇ ਭਾਰਤ ਸਰਕਾਰ ਵਲੋਂ ਉਨ੍ਹਾਂ ਨੂੰ ਪਦਮ ਵਿਭੂਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਮੀਤ ਸਿੰਘ ਪੁਰਬਾ ਨੇ ਕਿਹਾ ਕਿ ਸਾਨੂੰ ਜ਼ਿੰਦਗੀ ਵਿਚ ਇਕੱਲੇ ਪੈਸੇ ਵੱਲ ਜਾਂ ਆਪਣੇ ਨਿੱਜੀ ਹਿਤਾਂ ਬਾਰੇ ਹੀ ਨਹੀਂ ਸੋਚਣਾ ਚਾਹੀਦਾ ਸਗੋਂ ਸਾਨੂੰ ਹਮੇਸ਼ਾ ਆਪਣੇ ਆਲੇ-ਦੁਆਲੇ ਦੇ ਲੋੜਵੰਦ ਲੋਕਾਂ ਦਾ ਕਿਸੇ ਵੀ ਤਰ੍ਹਾਂ ਦਾ ਸਹਾਰਾ ਬਣਨਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਸਟੇਸ਼ਨ ਬਾਘਾ ਪੁਰਾਣਾ ਵਿਖੇ ਪਾਠ ਦੇ ਭੋਗ ਪਾਏ <br/> ਅਗਲੀ ਖ਼ਬਰ ਬਿਰਧ ਆਸ਼ਰਮ ਹਰਿਆਣਾ ਵਿਖੇ ਕੀਰਤਨ ਦਰਬਾਰ 4 ਨੂੰ
Ad Position 24