16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-01-2026

ਬਿਰਧ ਆਸ਼ਰਮ ਹਰਿਆਣਾ ਵਿਖੇ ਕੀਰਤਨ ਦਰਬਾਰ 4 ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 02-01-2026
ਹਰਿਆਣਾ, 1 ਜਨਵਰੀ (ਹਰਮੇਲ ਸਿੰਘ ਖੱਖ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁ: ਸ਼ਹੀਦ ਬਾਬਾ ਦੀਪ ਸਿੰਘ ਜੀ, ਸੰਤ ਬਾਬਾ ਸੁੰਦਰ ਸਿੰਘ ਨੇਤਰਹੀਣ ਬਿਰਧ ਆਸ਼ਰਮ ਹਰਿਆਣਾ ਵਿਖੇ 4 ਜਨਵਰੀ ਦਿਨ ਐਤਵਾਰ ਨੂੰ ਸ਼ਾਮ 5 ਵਜੇ ਤੋਂ ਰਾਤ 8:30 ਵਜੇ ਤੱਕ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਸੰਤ ਬਲਵੀਰ ਸਿੰਘ ਖਾਲਸਾ ਮੁੱਖ ਸੇਵਾਦਾਰ ਨੇ ਦੱਸਿਆ ਕਿ ਸਮਾਗਮ ਦੇ ਸੰਬੰਧ ਵਿਚ 4 ਜਨਵਰੀ ਨੂੰ ਸ਼ਾਮ 6 ਵਜੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ ਬਿਰਧ ਆਸ਼ਰਮ ਦੇ ਬੱਚਿਆਂ ਦਾ ਕੀਰਤਨੀ ਜਥਾ ਕੀਰਤਨ ਆਰੰਭ ਕਰੇਗਾ ਤੇ ਭਾਈ ਜਸਵਿੰਦਰ ਸਿੰਘ ਪਰਮਾਰ, ਭਾਈ ਸਤਿੰਦਰ ਸਿੰਘ ਗੁ: ਸ੍ਰੀ ਹਰਿਜੀ ਸਹਾਇ ਹੁਸ਼ਿਆਰਪੁਰ ਵਾਲੇ ਕੀਰਤਨ ਕਰਨਗੇ | ਇਹ ਸਮਾਗਮ ਗੁ. ਸ਼ਹੀਦ ਬਾਬਾ ਦੀਪ ਸਿੰਘ, ਸ਼ਹੀਦ ਬਾਬਾ ਦੀਪ ਸਿੰਘ ਜੀ ਸਭਾ ਅਤੇ ਸੰਤ ਬਾਬਾ ਸੁੰਦਰ ਸਿੰਘ ਨੇਤਰਹੀਣ ਬਿਰਧ ਆਸ਼ਰਮ ਟਰੱਸਟ ਹਰਿਆਣਾ ਦੇ ਸਮੂਹ ਸੇਵਾਦਾਰ, ਜੀ.ਐਨ.ਏ. ਗਰੁੱਪ ਮੇਹਟੀਆਣਾ ਦੇ ਸਹਿਯੋਗ ਕਰਵਾਇਆ ਜਾ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਬਾਘਾ ਪੁਰਾਣਾ 'ਚ ਪਦਮ ਵਿਭੂਸ਼ਨ ਰਤਨ ਟਾਟਾ ਨੂੰ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਟ <br/> ਅਗਲੀ ਖ਼ਬਰ ਸਿਵਲ ਹਸਪਤਾਲ ਦਸੂਹਾ ਦੇ ਐੱਸ.ਐਮ.ਓ. ਡਾਕਟਰ ਮਨਮੋਹਨ ਸਿੰਘ ਦਾ ਸਨਮਾਨ
Ad Position 24