ਕੋਟ ਈਸੇ ਖਾਂ, 1 ਜਨਵਰੀ (ਗੁਰਮੀਤ ਸਿੰਘ ਖ਼ਾਲਸਾ)-ਦਸਮੇਸ਼ ਗੁਰਮਤਿ ਪ੍ਰਚਾਰ ਲਹਿਰ ਇਲਾਕਾ ਫ਼ਤਿਹਗੜ੍ਹ ਪੰਜਤੂਰ ਵਲੋਂ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੇ ਸਹਿਯੋਗ ਨਾਲ ਅੱਖਾਂ ਦਾ ਮੁਫਤ ਜਾਂਚ ਕੈਂਪ ਪਿੰਡ ਕੋਟ ਸਦਰ ਖਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਾਇਆ ਗਿਆ | ਕੈਂਪ ਦੀ ਸ਼ੁਰੂਆਤ ਸੁਖਮਨੀ ਸਾਹਿਬ ਦੇ ਜਾਪ ਤੇ ਅਰਦਾਸ ਨਾਲ ਹੋਈ, ਉਪਰੰਤ ਸ੍ਰੀ ਹੇਮਕੁੰਟ ਵਿੱਦਿਅਕ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਵਲੋਂ ਰੀਬਨ ਕੱਟ ਕੇ ਉਦਘਾਟਨ ਕੀਤਾ ਗਿਆ | ਉਨ੍ਹਾਂ ਦੇ ਨਾਲ ਬਲਵਿੰਦਰ ਸਿੰਘ ਭੱਠਲ ਵੀ ਮੁੱਖ ਮਹਿਮਾਨ ਵਜੋਂ ਮੌਜੂਦ ਰਹੇ | ਮੁੱਖ ਮਹਿਮਾਨਾਂ ਨੇ ਸੇਵਾ ਲਹਿਰ ਵਲੋਂ ਲਗਾਏ ਜਾ ਰਹੇ ਲਗਾਤਾਰ ਕੈਂਪ ਅਤੇ ਹੋਰ ਸਮਾਜਿਕ ਸੇਵਾਵਾਂ ਦੀ ਸ਼ਲਾਘਾ ਕੀਤੀ | ਕੈਂਪ ਦੌਰਾਨ ਅੱਖਾਂ ਦੇ ਡਾਕਟਰਾਂ ਦੀ ਮਾਹਿਰ ਟੀਮ ਵਲੋਂ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ ਪ੍ਰਬੰਧਕਾਂ ਵਲੋਂ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਤੇ ਐਨਕਾਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ | ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਨਿਰਵੈਰ ਸਿੰਘ ਖ਼ਾਲਸਾ ਤੇ ਹੋਰਨਾਂ ਸੇਵਾਦਾਰਾਂ ਦੱਸਿਆ ਕਿ 460 ਮਰੀਜ਼ਾਂ ਦੀ ਜਾਂਚ ਹੋਈ, ਜਿਨ੍ਹਾਂ ਵਿਚੋਂ 38 ਮਰੀਜ਼ਾਂ ਦੇ ਅਪਰੇਸ਼ਨ ਸ਼ੰਕਰਾ ਆਈ ਹਸਪਤਾਲ ਵਿਖੇ ਕੀਤੇ ਜਾ ਰਹੇ ਹਨ | ਕੈਂਪ ਦੌਰਾਨ ਗੁਰੂ ਕਾ ਲੰਗਰ ਵੀ ਅਤੁੱਟ ਵਰਤਿਆ | ਇਸ ਮੌਕੇ ਦਸਮੇਸ਼ ਗੁਰਮਤਿ ਪ੍ਰਚਾਰ ਲਹਿਰ ਦੇ ਸੇਵਾਦਾਰਾਂ ਵਿਚ ਬਾਬਾ ਸੁਖਦੇਵ ਸਿੰਘ ਕੋਟ ਸਦਰ ਖਾਂ, ਭਾਈ ਨਿਰਵੈਰ ਸਿੰਘ ਖ਼ਾਲਸਾ ਲਲਿਹਾਂਦੀ, ਹਰਜਿੰਦਰ ਸਿੰਘ ਅਕਾਲੀਆਂ ਵਾਲਾ, ਦਵਿੰਦਰ ਸਿੰਘ ਕੋਟ ਸਦਰ ਖਾਂ, ਕੈਪਟਨ ਕੇਵਲ ਸਿੰਘ ਕੋਟ, ਕੁਲਦੀਪ ਸਿੰਘ ਲੱਲੇ, ਦੇਸਾ ਸਿੰਘ ਦਾਨੇਵਾਲਾ, ਚਰਨਜੀਤ ਸਿੰਘ, ਜਸਵੰਤ ਸਿੰਘ, ਚਰਨ ਸਿੰਘ ਅਕਾਲੀਆਂ ਵਾਲਾ, ਬਿੰਦਰ ਬਿਜਲੀ ਵਾਲਾ, ਡਾ. ਕੁਲਜੀਤ ਸਿੰਘ ਧਰਮਕੋਟ, ਰਣਜੀਤ ਸਿੰਘ ਨੈਸ਼ਨਲ ਲੈਬ, ਅਵਤਾਰ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਫ਼ਤਿਹਗੜ੍ਹ ਪੰਜਤੂਰ ਪ੍ਰਬੰਧਕ ਕਮੇਟੀ, ਡਾ. ਮੇਜਰ ਸਿੰਘ, ਸਰਬਜੀਤ ਸਿੰਘ, ਸਵਰਨ ਸਿੰਘ, ਸੁੱਖਾ ਸਿੰਘ ਆਦਿ ਪਤਵੰਤੇ ਹਾਜ਼ਰ ਸਨ |