04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮੋਦੀ ਸਰਕਾਰ ਹੌਲੀ-ਹੌਲੀ ਨਰੇਗਾ ਦਾ ਗਲਾ ਘੁੱਟ ਰਹੀ ਹੈ-ਸਰਪੰਚ ਰਾਜਪਾਲ ਰਣੀਆਂ <br/>

Ad Position 21
No active advertisement
ਅਜੀਤ ਡੈਸਕ 03-01-2026
ਬੱਧਨੀ ਕਲਾਂ, 2 ਜਨਵਰੀ (ਸੰਜੀਵ ਕੋਛੜ)-ਨਰੇਗਾ ਦੇ ਨਾਂਅ ਬਦਲਣ ਤੇ ਬਦਲਾਅ ਨੂੰ ਕੇਂਦਰ ਸਰਕਾਰ ਦੀ ਸਾਜ਼ਿਸ਼ ਦੱਸਦਿਆਂ ਆਮ ਆਦਮੀ ਪਾਰਟੀ ਦੇ ਸਰਪੰਚ ਰਾਜਪਾਲ ਸਿੰਘ ਰਣੀਆਂ ਹਲਕਾ ਨਿਹਾਲ ਸਿੰਘ ਵਾਲਾ ਨੇ ਕਿਹਾ ਕਿ ਨਰੇਗਾ ਸਕੀਮ ਦਾ ਨਾਂਅ ਬਦਲਣਾ ਸਿਰਫ਼ ਇਕ ਬਹਾਨਾ ਹੈ ਅਸਲ ਇਰਾਦਾ ਗ਼ਰੀਬਾਂ ਤੇ ਮਜ਼ਦੂਰ ਵਰਗ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਤਬਦੀਲੀਆਂ ਕਰਨਾ ਹੈ | ਮੋਦੀ ਸਰਕਾਰ ਹੌਲੀ-ਹੌਲੀ ਨਰੇਗਾ ਦਾ ਗਲਾ ਘੁੱਟ ਰਹੀ | ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨਰੇਗਾ ਲਈ 90 ਫ਼ੀਸਦੀ ਫੰਡਿਗ ਦਿੰਦੀ ਸੀ ਜਿਸ ਨੂੰ ਹੁਣ ਘਟਾ ਕੇ 60.40 ਕਰ ਦਿੱਤਾ ਗਿਆ ਹੈ | ਰਾਜਾਂ ਦੇ ਆਰ. ਡੀ. ਐਫ. ਤੇ ਜੀ. ਐਸ. ਟੀ. ਫ਼ੰਡ ਵੀ ਰੋਕੇ ਜਾ ਰਹੇ ਹਨ ਜੋ ਰਾਜਾਂ ਦੇ ਅਧਿਕਾਰਾਂ 'ਤੇ ਸਿੱਧਾ ਹਮਲਾ ਹੈ | ਉਨ੍ਹਾਂ ਕਿਹਾ ਕਿ ਹੁਣ ਕੇਂਦਰ ਸਰਕਾਰ ਇਹ ਵੀ ਫ਼ੈਸਲਾ ਕਰੇਗੀ ਕਿ ਪਿੰਡਾਂ 'ਚ ਕਿਹੜੇ ਕੰਮ ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਕਿਸ ਨੂੰ ਨਹੀਂ | ਉਨ੍ਹਾਂ ਕਿਹਾ ਕਿ ਸੂਬੇ 'ਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਤੋਂ ਘਬਰਾ ਚੁੱਕੀ ਕੇਂਦਰ ਸਰਕਾਰ ਬਿਨਾਂ ਵਜ੍ਹਾ ਦੇ ਅਤੇ ਬੇਤੁਕੇ ਫ਼ੈਸਲੇ ਲੈ ਰਹੀ ਹੈ, ਪਰ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਚਾਹੁਣ ਲੱਗ ਪਏ ਹਨ ਤੇ ਆਉਂਦੀਆਂ 2027 ਦੀਆਂ ਵੋਟਾਂ 'ਚ ਇਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਝੰਡਾ ਲਹਿਰਾਉਣਗੇ |

Ad Position 22
No active advertisement
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਮਾਤਾ ਨਸੀਬ ਕੌਰ ਬਰਾੜ ਨਮਿਤ ਸ਼ਰਧਾਂਜਲੀ ਸਮਾਗਮ 4 ਨੂੰ <br/>
Ad Position 24