ਠੱਠੀ ਭਾਈ, 2 ਜਨਵਰੀ (ਜਗਰੂਪ ਸਿੰਘ ਮਠਾੜੂ)-ਪਿੰਡ ਥਰਾਜ (ਮੋਗਾ) ਦੇ ਨਾਮੀ ਬਰਾੜ ਪਰਿਵਾਰ ਅਮਰ ਸਿੰਘ ਕਾਕਾ ਬਰਾੜ, ਹਰਭਗਵਾਨ ਸਿੰਘ ਬਰਾੜ ਸਰੀ ਕੈਨੇਡਾ ਦੇ ਸਤਿਕਾਰਯੋਗ ਮਾਤਾ ਜੀ ਅਤੇ ਹਰਪ੍ਰੀਤ ਸਿੰਘ ਬਰਾੜ ਅਤੇ ਗੁਰਪ੍ਰੀਤ ਸਿੰਘ ਬਰਾੜ ਦੇ ਤਾਈ ਜੀ ਸਰਦਾਰਨੀ ਨਸੀਬ ਕੌਰ ਬਰਾੜ ਧਰਮ ਪਤਨੀ ਸਵਰਗੀ ਜਥੇਦਾਰ ਗੁਰਦਿਆਲ ਸਿੰਘ ਬਰਾੜ ਸਾਬਕਾ ਪ੍ਰਧਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਥਰਾਜ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਨਮਿਤ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ 4 ਜਨਵਰੀ 2026 ਦਿਨ ਐਤਵਾਰ ਨੂੰ ਦੁਪਹਿਰ 12 ਤੋਂ 1:00 ਵਜੇ ਦਰਮਿਆਨ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪਿੰਡ ਥਰਾਜ ਜ਼ਿਲ੍ਹਾ ਮੋਗਾ ਵਿਖੇ ਹੋਵੇਗਾ | ਇਸ ਦੁਖਦਾਈ ਮੌਕੇ 'ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਖੇਤੀਬਾੜੀ ਮੰਤਰੀ ਹਰਮੀਤ ਸਿੰਘ ਖੁੱਡੀਆਂ, ਸੁਖ ਧਾਲੀਵਾਲ ਐਮ.ਪੀ. ਸਰੀ ਕੈਨੇਡਾ, ਇੰਸਪੈਕਟਰ ਪੁਸ਼ਪਿੰਦਰ ਧਾਲੀਵਾਲ, ਮਾ. ਹਰਜਿੰਦਰ ਬਰਾੜ ਸੁਖਾਨੰਦ, ਇਕਬਾਲ ਸਰਪੰਚ ਸੁਖਾਨੰਦ, ਰਾਣਾ ਗੋਂਦਾਰਾ ਲਧਾਈ ਕੇ, ਨਾਹਰ ਸਿੰਘ ਗਹਿਲ, ਥਾਣੇਦਾਰ ਸੁਖਦੇਵ ਸਿੰਘ ਨਰੂਆਣਾ, ਹਰਿੰਦਰ ਸਿੰਘ ਐਕਸੀਅਨ, ਜਥੇਦਾਰ ਪ੍ਰਗਟ ਸਿੰਘ ਭੋਡੀਪੁਰਾ, ਰਾਜਵਿੰਦਰ ਸਿੰਘ ਧਰਮਕੋਟ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਸਰਪੰਚ ਜਰਨੈਲ ਸਿੰਘ ਰਾਮੂੰਵਾਲਾ, ਸੁੱਖਾ ਅਹੂਜਾ ਕੈਨੇਡਾ, ਨਰਿੰਦਰਪਾਲ ਸਿੱਧੂ ਐਮ.ਸੀ. ਮੋਗਾ, ਮਾ. ਹਰਦੇਵ ਬੁਰਜ ਥਰੋੜ, ਜਗਦੇਵ ਸਿੰਘ ਬੁਰਜ ਥਰੋੜ, ਬਬਲਾ ਅਮਰੀਕਾ, ਬਲਵੀਰ ਬਰਾੜ ਜੈਤੋ ਇੰਗਲੈਂਡ, ਗਿੱਲ ਹਰਦੀਪ ਗਾਇਕ, ਹਰਿੰਦਰ ਸੰਧੂ ਗਾਇਕ, ਹਰਦੇਵ ਸਿੰਘ ਚੇਅਰਮੈਨ, ਗਗਨਦੀਪ ਸਿੰਘ ਚੇਅਰਮੈਨ ਭਗਤਾ, ਬਲਜੀਤ ਸਿੰਘ ਸਿੱਧੂ ਐਸ.ਐਚ.ਓ. ਮੌੜ, ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ |