04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਦੀਪ ਗੜ੍ਹ ਦੇ ਗੁਰੂਘਰ ਵਿਖੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੀ ਸੰਪੂਰਨਤਾ <br/>

Ad Position 21
No active advertisement
ਅਜੀਤ ਡੈਸਕ 03-01-2026
ਨਿਹਾਲ ਸਿੰਘ ਵਾਲਾ, 2 ਜਨਵਰੀ (ਪਲਵਿੰਦਰ ਸਿੰਘ ਟਿਵਾਣਾ)-ਸੱਚਖੰਡ ਵਾਸੀ ਸੰਤ ਬਾਬਾ ਬਚਿੱਤਰ ਸਿੰਘ ਵਲੋਂ ਸ਼ੁਰੂ ਕੀਤੀ ਗਈ ਅਖੰਡ ਪਾਠਾਂ ਦੀ ਲੜੀ ਦੀ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਇਸ ਵਾਰ ਵੀ ਦੀਪ ਗੜ੍ਹ ਦੇ ਗੁਰੂਘਰ ਵਿਖੇ ਅਖੰਡ ਪਾਠਾਂ ਦੀ ਲੜੀ ਦੀ ਸੰਪੂਰਨਤਾ ਤੇ ਪਾਠ ਦੇ ਭੋਗ ਸ਼ਰਧਾ ਤੇ ਸਤਿਕਾਰ ਸਹਿਤ ਪਾਏ ਗਏ ਜਿਸ ਵਿਚ ਪਿੰਡ ਦੀ ਸੰਗਤ ਸਮੇਤ ਇਲਾਕੇ ਦੇ ਦੂਰ ਦੁਰੇਡੇ ਪਿੰਡਾਂ ਵਿਚੋਂ ਵੀ ਸੰਗਤ ਨੇ ਭਰਵੀਂ ਹਾਜ਼ਰੀ ਲਗਵਾਈ | ਗੁਰੂਘਰ ਦੀ ਸੇਵਾਦਾਰ ਬੀਬੀ ਚਰਨਜੀਤ ਕੌਰ ਢਿੱਲੋਂ ਦੀ ਦੇਖ ਰੇਖ ਹੇਠ ਕਰਵਾਏ ਇਨ੍ਹਾਂ 29 ਅਖੰਡ ਪਾਠਾਂ ਦੇ ਸਮਾਪਤੀ ਸਮਾਗਮ ਮੌਕੇ ਬਾਬਾ ਜੀਤ ਸਿੰਘ ਮਲੋ ਸ਼ਹੀਦ ਵਾਲਿਆਂ ਦੇ ਜਥੇ ਨੇ ਰਸ-ਭਿੰਨੇ ਕੀਰਤਨ ਅਤੇ ਕਥਾ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਪਿ੍ੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਬਾਬਾ ਬਚਿੱਤਰ ਸਿੰਘ ਜੀ ਦੇ ਸੇਵਾ ਅਤੇ ਸਿਮਰਨ ਵਾਲੇ ਜੀਵਨ ਬਾਰੇ ਦੱਸਦਿਆਂ ਉਨ੍ਹਾਂ ਦੁਆਰਾ ਇਲਾਕੇ ਦੀ ਸੰਗਤ ਨੂੰ ਗੁਰਬਾਣੀ ਤੇ ਗੁਰਮਤਿ ਨਾਲ ਜੋੜਨ ਲਈ ਕੀਤੇ ਗਏ ਅਣਥੱਕ ਯਤਨਾਂ ਬਾਰੇ ਖ਼ੁਲਾਸਾ ਕੀਤਾ | ਇਸ ਮੌਕੇ ਅਖੰਡ ਪਾਠਾਂ ਦੌਰਾਨ ਸੇਵਾ ਨਿਭਾਉਣ ਵਾਲੇ ਪਾਠੀ ਸਿੰਘਾਂ ਭਾਈ ਅਮਰਜੀਤ ਸਿੰਘ, ਭਾਈ ਬਿੰਦਰ ਸਿੰਘ, ਭਾਈ ਸਤਿਨਾਮ ਸਿੰਘ ਰਾਮਗੜ੍ਹ, ਭਾਈ ਪਰਮਜੀਤ ਸਿੰਘ ਰਾਮਗੜ੍ਹ, ਭਾਈ ਬਲਦੇਵ ਸਿੰਘ ਤਲਵੰਡੀ, ਭਾਈ ਤੇਜਾ ਸਿੰਘ ਕੋਟੜਾ, ਭਾਈ ਮੁਖਤਿਆਰ ਸਿੰਘ ਚੋਟੀਆਂ, ਭਾਈ ਬਲਵਿੰਦਰ ਸਿੰਘ ਜਿਉਣ ਵਾਲਾ, ਭਾਈ ਅਰਸ਼ਦੀਪ ਸਿੰਘ ਟੱਲੇਵਾਲ, ਭਾਈ ਮਨਜਿੰਦਰ ਸਿੰਘ ਟੱਲੇਵਾਲ ਅਤੇ ਬਾਬਾ ਬੱਗਾ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਜਰਨੈਲ ਸਿੰਘ ਸਪੁੱਤਰ ਸਾ ਸਰਪੰਚ ਜਗਤਾਰ ਸਿੰਘ ਢਿੱਲੋਂ ਵਲੋਂ ਬੀਬੀ ਚਰਨਜੀਤ ਕੌਰ ਢਿੱਲੋਂ, ਜਸਮੀਨ ਕੌਰ, ਅੰਮਿ੍ਤਪਾਲ ਕੌਰ, ਸ਼ੁਭਦੀਪ ਕੌਰ, ਸੰਦੀਪ ਕੌਰ, ਜਸਨੂਰ ਕੌਰ, ਹਰਮਨਪ੍ਰੀਤ ਕੌਰ ਅਤੇ ਕਿਰਨਦੀਪ ਕੌਰ ਨੂੰ ਗੁਰੂਘਰ ਦੀ ਸੇਵਾ ਬਦਲੇ ਸ਼ਾਲਾਂ ਨਾਲ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ਅਖੰਡ ਪਾਠਾਂ ਦੀ ਸੇਵਾ ਕਰਵਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਉਚੇਚਾ ਸਿਰਪਾਉ ਤੇ ਮੁੱਖ ਵਾਕਾਂ ਨਾਲ ਸਨਮਾਨ ਕੀਤਾ ਗਿਆ | ਸਾਰਾ ਸਮਾਗਮ ਢਿੱਲੋਂ ਸਟੂਡੀਓ ਭਦੌੜ ਵਲੋਂ ਲਾਈਵ ਬਰਾਡਕਾਸਟ ਕੀਤਾ ਗਿਆ | ਇਸ ਮੌਕੇ ਸਰਪੰਚ ਅੰਗਰੇਜ਼ ਸਿੰਘ ਢਿੱਲੋਂ, ਅਜੈਬ ਸਿੰਘ ਢਿੱਲੋਂ, ਸਾ. ਸਰਪੰਚ ਬਲਦੇਵ ਸਿੰਘ ਢਿੱਲੋਂ, ਤਕਵਿੰਦਰ ਸਿੰਘ ਢਿੱਲੋਂ, ਨਿਰਮਲ ਸਿੰਘ ਪੰਚ, ਜਰਨੈਲ ਸਿੰਘ ਪ੍ਰਧਾਨ, ਕਰਮ ਸਿੰਘ ਢਿੱਲੋਂ, ਲਖਵੀਰ ਸਿੰਘ ਛੀਨੀਵਾਲ ਕਲਾਂ, ਡਾ. ਅਜੈਬ ਸਿੰਘ ਜੌਹਲ, ਗੁਰਮੇਲ ਸਿੰਘ ਢਿੱਲੋਂ, ਰਣਜੀਤ ਸਿੰਘ ਢਿੱਲੋਂ, ਸੁਖਦੇਵ ਸਿੰਘ ਢਿੱਲੋਂ, ਭਗਵਾਨ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਸੰਗਤ ਮੌਜੂਦ ਸੀ |

Ad Position 22
No active advertisement
ਪਿਛਲੀ ਖ਼ਬਰ ਭਾਈ ਜੈਤਾ ਜੀ ਦਾ ਸ਼ਹੀਦੀ ਦਿਵਸ ਸਮਾਗਮ ਕੱਲ੍ਹ ਅਗਲੀ ਖ਼ਬਰ ਪਾਰਕ ਮਿੱਤਰ ਸਭਾ ਮੋਗਾ ਨੇ ਨਵੇਂ ਸਾਲ ਤੇ ਪ੍ਰਾਰਥਨਾ ਕਰਦੇ ਸਾਰਿਆਂ ਦੀ ਸੁੱਖ ਮੰਗੀ <br/>
Ad Position 24