04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਪਾਰਕ ਮਿੱਤਰ ਸਭਾ ਮੋਗਾ ਨੇ ਨਵੇਂ ਸਾਲ ਤੇ ਪ੍ਰਾਰਥਨਾ ਕਰਦੇ ਸਾਰਿਆਂ ਦੀ ਸੁੱਖ ਮੰਗੀ <br/>

Ad Position 21
No active advertisement
ਅਜੀਤ ਡੈਸਕ 03-01-2026
ਮੋਗਾ, 2 ਜਨਵਰੀ (ਬਾਂਸਲ)-ਮਿੱਤਰ ਸਭਾ ਦੀ ਇਕ ਮੀਟਿੰਗ ਅੱਜ ਭੀਮ ਨਗਰ ਦੇ ਪਾਰਕ ਵਿਚ ਸੁਪਰਡੈਂਟ ਗੁਰਚਰਨ ਸਿੰਘ ਅਤੇ ਓਮ ਪ੍ਰਕਾਸ਼ ਸੂਰੀ ਦੀ ਅਗਵਾਈ ਵਿਚ ਹੋਈ | ਸਾਲ 2025 ਨੂੰ ਅਲਵਿਦਾ ਕਹਿੰਦੇ ਹੋਏ ਅਤੇ ਸਾਲ 2026 ਦਾ ਸਵਾਗਤ ਕਰਦਿਆਂ ਉਨ੍ਹਾਂ ਨੇ ਸਾਰਿਆਂ ਦੀ ਭਲਾਈ ਲਈ ਪ੍ਰਾਰਥਨਾ ਕੀਤੀ ਕਿ ਆਉਣ ਵਾਲਾ ਸਾਲ ਸਾਰਿਆਂ ਲਈ ਖ਼ੁਸ਼ੀਆਂ ਨਾਲ ਭਰਿਆ ਹੋਵੇ, ਜਨਤਾ ਨੂੰ ਨਸ਼ੇ, ਲੁੱਟ ਅਤੇ ਮਹਿੰਗਾਈ ਤੋਂ ਰਾਹਤ ਮਿਲੇ | ਮਾਸਟਰ ਆਤਮਾ ਸਿੰਘ ਚੜਿੱਕ ਨੇ ਉਸ ਸਮੇਂ ਦੇ ਪ੍ਰਚਲਿਤ ਹਾਲਾਤਾਂ ਨੂੰ ਦਰਸਾਉਂਦੀ ਇਕ ਕਵਿਤਾ ਪੇਸ਼ ਕੀਤੀ | ਸਾਰਿਆਂ ਨੇ ਇਕ ਦੂਜੇ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਨਗਰ ਨਿਗਮ ਦੇ ਡਿਪਟੀ ਮੇਅਰ ਅਸ਼ੋਕ ਧਮੀਜਾ ਨੇ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਅਤੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ | ਅੰਤ ਵਿਚ ਚਾਹ ਅਤੇ ਪਕੌੜਿਆਂ ਦਾ ਲੰਗਰ ਵਰਤਾਇਆ ਗਿਆ | ਇਸ ਮੌਕੇ ਜੱਗਾ ਸਿੰਘ, ਪ੍ਰੀਤਮ ਸਿੰਘ ਸੈਦੋਕੇ, ਬਲਵਿੰਦਰ ਸਿੰਘ ਪੁਰਬਾ, ਦਵਿੰਦਰ ਸਿੰਘ ਕੰਬੋ, ਬਲਦੇਵ ਸਿੰਘ ਸੰਘੇੜਾ, ਚਮਕੌਰ ਸਿੰਘ ਗਿੱਲ, ਕੁਲਦੀਪ ਅਰੋੜਾ, ਚਮਨ ਲਾਲ, ਸ਼ਿਵ ਰਾਮ ਰਾਜੋਰੀਆ, ਰਾਕੇਸ਼ ਗਰਗ, ਭਜਨ ਸਿੰਘ ਸੱਗੂ, ਬਖ਼ਸ਼ੀਸ਼ ਸਿੰਘ ਸਹੋਤਾ, ਜਨਕ ਰਾਜ ਸਿੰਘ ਛਾਬੜਾ, ਜਗਦੀਪ ਸਿੰਘ ਛਾਬੜਾ, ਬਲਕਾਰ ਸਿੰਘ ਛਾਬੜਾ, ਬੀ. ਸਿੰਘ, ਤਰਸੇਮ ਗਾਬਾ, ਭਿੰਦਰ ਕੌਰ ਨਿੱਝਰ, ਜਗਜੀਤ ਕੌਰ ਖ਼ਾਲਸਾ, ਮਮਤਾ ਰਾਣੀ, ਬਬਲੀ, ਕਮਲੇਸ਼ ਰਾਣੀ |

Ad Position 22
No active advertisement
ਪਿਛਲੀ ਖ਼ਬਰ ਦੀਪ ਗੜ੍ਹ ਦੇ ਗੁਰੂਘਰ ਵਿਖੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੀ ਸੰਪੂਰਨਤਾ <br/> ਅਗਲੀ ਖ਼ਬਰ ਬਿਜਲੀ ਸੋਧ ਬਿੱਲ, ਬੀਜ ਬਿੱਲ 2025 ਵਿਰੁੱਧ, ਨਿੱਜੀਕਰਨ ਅਤੇ ਚਾਰ ਲੇਬਰ ਕੋਡ, ਮਗਨਰੇਗਾ ਬਿੱਲ ਵਿਰੁੱਧ ਮੋਟਰਸਾਈਕਲ ਸਕੂਟ...
Ad Position 24