ਧਰਮਕੋਟ, 2 ਜਨਵਰੀ (ਪਰਮਜੀਤ ਸਿੰਘ)-ਨਵੇਂ ਸਾਲ ਦੀ ਸ਼ੁੱਭ ਆਮਦ ਦੇ ਮੌਕੇ 'ਤੇ ਤਹਿਸੀਲ ਕੰਪਲੈਕਸ ਧਰਮਕੋਟ ਵਿਖੇ ਨਵੇਂ ਸਾਲ ਦੀ ਆਮਦ ਤੇ ਐਸ.ਡੀ.ਐਮ. ਹਿਤੇਸ਼ ਵੀਰ ਗੁਪਤਾ ਦੀ ਪੇ੍ਰਰਨਾ ਅਤੇ ਸਮੂਹ ਸਟਾਫ਼ ਦੇ ਸਹਿਯੋਗ ਨਾਲ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਕਰਵਾਇਆ ਗਿਆ | ਇਸ ਪਵਿੱਤਰ ਸਮਾਗਮ ਦੌਰਾਨ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਅਤੇ ਨਵੇਂ ਸਾਲ ਦੇ ਸਭ ਲਈ ਖ਼ੁਸ਼ੀਆਂ, ਤਰੱਕੀ ਤੇ ਸੁਖ-ਸ਼ਾਂਤੀ ਭਰਿਆ ਹੋਣ ਦੀ ਕਾਮਨਾ ਕੀਤੀ ਗਈ | ਇਸ ਮੌਕੇ ਐਸ.ਡੀ.ਐਮ. ਧਰਮਕੋਟ ਹਿਤੇਸ਼ਵੀਰ ਗੁਪਤਾ ਅਤੇ ਉਨ੍ਹਾਂ ਦੇ ਨਾਲ ਅਜੈ ਕੁਮਾਰ ਤਹਿਸੀਲਦਾਰ ਧਰਮਕੋਟ, ਜਸਵਰਿੰਦਰ ਸਿੰਘ ਡੀ.ਐਸ.ਪੀ. ਧਰਮਕੋਟ, ਨਵਜੀਵਨ ਛਾਬੜਾ ਨਾਇਬ ਤਹਿਸੀਲਦਾਰ ਕੋਟ ਈਸੇ ਖਾਂ, ਅਮਰਿੰਦਰ ਸਿੰਘ ਈ.ਉ. ਨਗਰ ਕੌਂਸਲ ਧਰਮਕੋਟ, ਕਰਮਜੀਤ ਕੌਰ ਸੁਪਰਡੈਂਟ, ਰਵਿੰਦਰ ਸਿੰਘ ਰੀਡਰ ਐਸ.ਡੀ.ਐਮ. ਹਰਿੰਤ ਨੜੌਇਆ, ਜੂਨੀਅਰ ਸਹਾਇਕ ਲਖਵੀਰ ਸਿੰਘ, ਜੂਨੀਅਰ ਸਹਾਇਕ ਅਮਨਦੀਪ ਕੌਰ, ਜੂਨੀਅਰ ਸਹਾਇਕ ਹਰਵਿੰਦਰ ਸਿੰਘ ਗਲੋਟੀ, ਰੀਡਰ ਤਹਿਸੀਲਦਾਰ ਗੁਰਮੇਜ ਸਿੰਘ ਆਰ.ਸੀ. ਧਰਮਕੋਟ, ਡਾ. ਗੁਰਮੀਤ ਸਿੰਘ ਪੀ.ਏ.ਐਮ.ਐਲ.ਏ. ਧਰਮਕੋਟ, ਗੁਰਮੀਤ ਮੁਖੀਜਾ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਧਰਮਕੋਟ, ਗੁਰਤੇਜ ਸਿੰਘ ਰਿਟਾਇਰ ਨਾਇਬ ਤਹਿਸੀਲਦਾਰ, ਚੇਅਰਮੈਨ ਹਰਪ੍ਰੀਤ ਸਿੰਘ ਰਿੱਕੀ, ਗੁਰਬਖ਼ਸ਼ ਸਿੰਘ ਕੁੱਕੂ ਮੈਂਬਰ ਬਲਾਕ ਸੰਮਤੀ, ਸਰਬਜੀਤ ਸਿੰਘ ਰੀਡਰ ਡੀ.ਐਸ.ਪੀ. ਧਰਮਕੋਟ, ਬੂਟਾ ਲੋਟਾ ਨੰਬਰਦਾਰ, ਨਿਸ਼ਾਨ ਸਿੰਘ ਪ੍ਰਧਾਨ ਟਾਈਪਿਸਟ ਯੂਨੀਅਨ, ਵਰਿੰਦਰ ਕੁਮਾਰ ਪ੍ਰਧਾਨ ਵਸੀਕਾ ਨਵੀਸ ਯੂਨੀਅਨ, ਮੋਹਿਤ ਨੜੌਇਆ ਐਡਵੋਕੇਟ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ | ਐਸ.ਡੀ.ਐਮ. ਹਿਤੇਸ਼ਵੀਰ ਗੁਪਤਾ ਅਤੇ ਸਮੂਹ ਸਟਾਫ਼ ਵਲੋਂ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ ਗਿਆ | ਸਮਾਗਮ ਦੌਰਾਨ ਤਹਿਸੀਲ ਕੰਪਲੈਕਸ ਦਾ ਸਮੂਹ ਪ੍ਰਸ਼ਾਸਨਿਕ ਅਧਿਕਾਰੀ ਵਰਗ, ਕਰਮਚਾਰੀ ਅਤੇ ਸਮੂਹ ਹਲਕਾ ਨਿਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਰਹੇ | ਅਖੀਰ ਵਿਚ ਉਸ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਅੱਗੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ ਗਈ |