23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਖੱਤਰੀ ਸਭਾ ਨੇ ਬਸੰਤ ਪੰਚਮੀ ਮੌਕੇ ਵੀਰ ਹਕੀਕਤ ਰਾਏ ਦਾ ਬਲੀਦਾਨ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 24-01-2026
ਮੋਗਾ, 23 ਜਨਵਰੀ (ਅਸ਼ੋਕ ਬਾਂਸਲ)-ਖੱਤਰੀ ਸਭਾ ਵਲੋਂ ਬਸੰਤ ਪੰਚਮੀ ਦੇ ਪਾਵਨ ਤਿਉਹਾਰ ਨੂੰ ਵੀਰ ਹਕੀਕਤ ਰਾਇ ਜੀ ਦੇ ਬਲੀਦਾਨ ਦਿਵਸ ਵਜੋਂ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਮੌਕੇ ਸ੍ਰੀ ਲਕਸ਼ਮੀ ਨਾਰਾਇਣ ਮੰਦਰ 'ਚ ਵਿਧੀਵਤ ਪੂਜਾ-ਅਰਚਨਾ ਕਰਕੇ ਸਮਾਗਮ ਕਰਵਾਇਆ | ਇਸ ਦੀ ਸ਼ੁਰੂਆਤ ਹਨੂਮਾਨ ਚਾਲੀਸਾ ਦੇ ਪਾਠ ਨਾਲ ਕੀਤੀ ਗਈ, ਪੰਡਤ ਪੱਪੂ ਪਾਂਡੇ ਵਲੋਂ ਪੂਰੇ ਵਿਧੀ-ਵਿਧਾਨ ਨਾਲ ਪੂਜਾ ਸੰਪੰਨ ਕਰਵਾਈ ਗਈ | ਇਹ ਸਮਾਗਮ ਖੱਤਰੀ ਸਭਾ ਦੇ ਪ੍ਰਧਾਨ ਨਾਨਕ ਚੋਪੜਾ ਤੇ ਚੇਅਰਮੈਨ ਪਵਨ ਕੋੜਾ ਦੀ ਅਗਵਾਈ ਹੇਠ ਹੋਇਆ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਵੀਰੇਂਦਰ ਕੋੜਾ ਤੇ ਮਹਿਲਾ ਜ਼ਿਲ੍ਹਾ ਪ੍ਰਧਾਨ ਭਵਦੀਪ ਕੋਹਲੀ ਨੇ ਆਪਣੇ ਭਾਵਪੂਰਨ ਗੀਤ ਗਾ ਕੇ ਹਾਜ਼ਰ ਸੰਗਤ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਵੀਰ ਹਕੀਕਤ ਰਾਇ ਦੇ ਬਲੀਦਾਨ ਨੂੰ ਭਾਵ ਭਿੰਨੀ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਪ੍ਰਧਾਨ ਨਾਨਕ ਚੋਪੜਾ ਤੇ ਜ਼ਿਲ੍ਹਾ ਪ੍ਰਧਾਨ ਵਰਿੰਦਰ ਕੋੜਾ ਵਲੋਂ ਜਾਰੀ ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਵੀਰ ਹਕੀਕਤ ਰਾਇ ਦਾ ਬਲੀਦਾਨ ਸਨਾਤਨ ਧਰਮ ਦੀ ਰੱਖਿਆ, ਸਾਹਸ ਅਤੇ ਆਤਮ-ਸਨਮਾਨ ਦਾ ਪ੍ਰਤੀਕ ਹੈ | ਉਨ੍ਹਾਂ ਦਾ ਜੀਵਨ ਆਉਣ ਵਾਲੀਆਂ ਪੀੜ੍ਹੀਆਂ ਲਈ ਪੇ੍ਰਰਨਾ ਸ੍ਰੋਤ ਹੈ ਸਭਾ ਦੇ ਸਰਪ੍ਰਸਤ ਰਾਜਕਮਲ ਕਪੂਰ, ਜਤਿੰਦਰ ਬੇਦੀ ਤੇ ਚੇਅਰਮੈਨ ਪਵਨ ਕੋੜਾ ਵਲੋਂ ਸਾਂਝੇ ਬਿਆਨ ਵਿਚ ਕਿਹਾ ਕਿ ਖੱਤਰੀ ਸਭਾ ਸਮਾਜ ਵਿਚ ਧਾਰਮਿਕ, ਸਾਂਸਕਿ੍ਤਿਕ ਤੇ ਇਤਿਹਾਸਕ ਚੇਤਨਾ ਨੂੰ ਜਾਗਰੂਕ ਕਰਨ ਲਈ ਸਦਾ ਤਤਪਰ ਰਹੀ ਹੈ ਅਤੇ ਅੱਗੇ ਵੀ ਅਜਿਹੇ ਸਮਾਗਮਾਂ ਰਾਹੀਂ ਵੀਰਾਂ ਦੀਆਂ ਗਾਥਾਵਾਂ ਨੂੰ ਜੀਵੰਤ ਰੱਖੇਗੀ | ਮਹਿਲਾ ਜ਼ਿਲ੍ਹਾ ਪ੍ਰਧਾਨ ਭਵਦੀਪ ਕੋਹਲੀ, ਚੇਅਰਮੈਨ ਨੀਤੂ ਚੋਪੜਾ ਤੇ ਸੀ. ਵਾਈਸ ਪ੍ਰਧਾਨ ਗੀਤਾ ਨੰਦਾ ਨੇ ਕਿਹਾ ਕਿ ਵੀਰ ਹਕੀਕਤ ਰਾਇ ਦਾ ਬਲੀਦਾਨ ਨੌਜਵਾਨ ਪੀੜ੍ਹੀ ਨੂੰ ਧਰਮ, ਸੰਸਕਾਰ ਤੇ ਸੱਚ ਦੇ ਮਾਰਗ 'ਤੇ ਚੱਲਣ ਦੀ ਪੇ੍ਰਰਨਾ ਦਿੰਦਾ ਹੈ | ਇਸ ਮੌਕੇ ਰਾਜਕਮਲ ਕਪੂਰ, ਪਵਨ ਕੋੜਾ, ਜਤਿੰਦਰ ਬੇਦੀ, ਕੈਸ਼ੀਅਰ ਤਰਸੇਮ ਜੰਡ, ਵਾਈਸ ਪ੍ਰਧਾਨ ਵਿਜੈ ਧਵਨ, ਸੁਦਰਸ਼ਨ ਕਪੂਰ, ਨਾਨਕ ਚੋਪੜਾ, ਜਰਨੈਲ ਸਿੰਘ, ਭਵਦੀਪ ਕੋਹਲੀ, ਵੀਰੇਂਦਰ ਕੋੜਾ, ਨੀਤੂ ਚੋਪੜਾ, ਪ੍ਰੇਮ ਲਤਾ ਕੋੜਾ, ਗੀਤਾ ਨੰਦਾ ਆਰਿਆ, ਕਿ੍ਸ਼ ਚੋਪੜਾ ਆਦੀ ਮੈਂਬਰ ਹਾਜ਼ਰ ਰਹੇ | ਅੰਤ ਵਿਚ 'ਵੀਰ ਹਕੀਕਤ ਰਾਇ ਅਮਰ ਰਹੇ' ਦੇ ਜੈਕਾਰੇ ਲਗਾਏ ਅਤੇ ਸਭਾ ਵਲੋਂ ਸਾਰੇ ਹਾਜ਼ਰ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਬਾਬਾ ਖੇਤਰਪਾਲ ਦੇ 12ਵੇਂ ਭੰਡਾਰੇ ਅਤੇ ਮੇਲੇ ਦਾ ਪੋਸਟਰ ਜਾਰੀ <br/> ਅਗਲੀ ਖ਼ਬਰ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਬਰੀ ਕਰਨ ਦਾ ਫ਼ੈਸਲਾ ਬੇਹੱਦ ਮੰਦਭਾਗਾ-ਮਾਹਲਾ, ਛਿੰਦਾ, ਮੌੜ <br/>...
Ad Position 24