16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਓਪਨ ਯੂਨੀਵਰਸਿਟੀ ਦੀ ਸਕਿੱਲ ਓਰੀਐਂਟਿਡ ਸੈਨੇਟਾਈਜ਼ੇਸ਼ਨ ਵਰਕਸ਼ਾਪ ਲੱਗੀ <br/>

Ad Position 21
repet_subhas-goyals [Copy P29]
ਕੈਂਬਰਿਜ ਸਕੂਲ ਮੋਗਾ ਵਿਖੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੀ ਸਕਿਲ ਓਰੀਐਂਟਿਡ ਸੈਨੇਟਾਈਜੇਸ਼ਨ ਵਰਕਸ਼ਾਪ ਮੌਕੇ ਪੂਜਾ ਅਗਰਵਾਲ ਦਾ ਸਨਮਾਨ ਕਰਦੇ ਡਿਪਟੀ ਡੀ.ਈ.ਓ. ਗੁਰਦਿਆਲ ਸਿੰਘ, ਰਿਸ਼ੀ ਮਨਚੰਦਾ | ਤਸਵੀਰ: ਜਸਪਾਲ ਸਿੰਘ ਬੱਬੀ <br/> 25-01-2026
ਮੋਗਾ, 24 ਜਨਵਰੀ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਮੋਗਾ ਅਸ਼ੀਸ਼ ਕੁਮਾਰ ਸ਼ਰਮਾ ਅਤੇ ਡਿਪਟੀ ਡੀ.ਈ.ਓ. ਗੁਰਦਿਆਲ ਸਿੰਘ ਮਠਾੜੂ ਦੀ ਅਗਵਾਈ ਵਿਚ ਜ਼ਿਲ੍ਹਾ ਗਾਈਡੈਂਸ ਕਾਊਾਸਲਰ ਮੋਗਾ ਹੈੱਡ ਮਾਸਟਰ ਰਿਸ਼ੀ ਮਨਚੰਦਾ ਵਲੋਂ ਕੈਂਬਰਿਜ ਇੰਟਰਨੈਸ਼ਨਲ ਸਕੂਲ ਮੋਗਾ ਵਿਖੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੀ ਸਕਿਲ ਓਰੀਐਂਟਿਡ ਸੈਨੇਟਾਈਜੇਸ਼ਨ ਵਰਕਸ਼ਾਪ ਅਤੇ ਗਾਈਡੈਂਸ ਟਰੇਨਿੰਗ ਲੱਗੀ | ਜਿਸ ਵਿਚ ਮੋਗਾ ਜ਼ਿਲੇ੍ਹ ਦੇ ਸੀਨੀਅਰ ਸੈਕੰਡਰੀ ਅਤੇ ਹਾਈ ਸਕੂਲਾਂ ਦੇ ਮੁਖੀ, ਸਕੂਲ ਗਾਈਡੈਂਸ ਅਧਿਆਪਕਾਂ ਅਤੇ ਬਿਜ਼ਨਸ ਬਿਲਾਸਟਰ ਟੀਮ ਨੇ ਭਾਗ ਲਿਆ | ਇਸ ਸਮਾਗਮ ਵਿਚ ਯੂਨੀਵਰਸਿਟੀ ਤੋਂ ਡਾਕਟਰ ਕਰਨ ਸੁਖੀਜਾ, ਡਾਇਰੈਕਟਰ ਪਲੈਨਿੰਗ ਐਂਡ ਡਿਵੈਲਪਮੈਂਟ ਡਿਵੀਜ਼ਨ ਅਤੇ ਅਸਿਸਟੈਂਟ ਪ੍ਰੋਫੈਸਰ ਡਾਕਟਰ ਪੂਜਾ ਅਗਰਵਾਲ ਉਚੇਚੇ ਤੌਰ 'ਤੇ ਪੁੱਜੇ | ਮੁੱਖ ਮਹਿਮਾਨ ਡਿਪਟੀ ਡੀ.ਈ.ਓ. ਗੁਰਦਿਆਲ ਸਿੰਘ ਮਠਾੜੂ ਨੇ ਕਿਹਾ ਕਿ ਅੱਜ ਦਾ ਸੈਸ਼ਨ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ | ਡਾ. ਕਰਨ ਸੁਖੀਜਾ ਨੇ ਦੱਸਿਆ ਕਿ ਇਹ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਪੀ.ਐਚ.ਡੀ., ਪੋਸਟ ਗਰੈਜੂਏਸ਼ਨ, ਗਰੈਜੂਏਸ਼ਨ, ਡਿਗਰੀ ਅਤੇ ਡਿਪਲੋਮਾ ਕੋਰਸ ਕਰਵਾਉਂਦੀ ਹੈ | ਇਸ ਯੂਨੀਵਰਸਿਟੀ ਦੇ ਕੋਰਸਾਂ ਵਿਚ ਦਾਖਲਾ ਪ੍ਰਕਿਰਿਆ ਜਨਵਰੀ ਅਤੇ ਜੁਲਾਈ ਮਹੀਨੇ ਵਿਚ ਸ਼ੁਰੂ ਹੁੰਦੀ ਹੈ | ਉਨ੍ਹਾਂ ਵਿਸਥਾਰ ਵਿਚ ਯੂਨੀਵਰਸਿਟੀ ਦੇ ਵਿਜ਼ਨ, ਕਾਰਜਸ਼ੈਲੀ, ਦਾਖਲਾ ਅਤੇ ਪ੍ਰੋਗਰਾਮਾਂ ਦੀ ਜਾਣਕਾਰੀ ਦਿੱਤੀ | ਪੋ੍ਰਫੈਸਰ ਪੂਜਾ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਕ ਮਾਤਰ ਓਪਨ ਯੂਨੀਵਰਸਿਟੀ ਹੈ ਅਤੇ ਯੂ.ਜੀ.ਸੀ. ਤੋਂ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਹੈ | ਜ਼ਿਲ੍ਹਾ ਗਾਈਡੈਂਸ ਕਾਊਾਸਲਰ ਹੈੱਡਮਾਸਟਰ ਰਿਸ਼ੀ ਮਨਚੰਦਾ ਨੇ ਵਿਦਿਆਰਥੀ ਦੀ ਕੈਰੀਅਰ ਗਾਈਡੈਂਸ ਲਈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ, ਐਨ. ਸੀ. ਈ. ਆਰ. ਟੀ. ਨਵੀਂ ਦਿੱਲੀ ਅਤੇ ਵਧਵਾਨੀ ਫਾਊਾਡੇਸ਼ਨ ਦੁਆਰਾ ਸਾਂਝੇ ਤੌਰ 'ਤੇ ਤਿਆਰ ਕੀਤੀ 'ਮਾਈ ਕਰੀਅਰ ਅਡਵਾਈਜਰ ਐਪ' ਤੋਂ ਜਾਣੂ ਕਰਵਾਇਆ ਅਤੇ ਨਾਲ ਹੀ ਐਸ. ਸੀ. ਈ. ਆਰ. ਟੀ. ਮੋਹਾਲੀ ਦੁਆਰਾ ਤਿਆਰ ਕੀਤੀ 'ਟੀਚਰ ਹੈਡਬੁੱਕ' ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਪੈਕਸੋ ਐਕਟ 2012 ਅਤੇ ਸਕੂਲ ਸੇਫਟੀ ਅਤੇ ਸਕਿਉਰਟੀ ਬਾਰੇ ਵੀ ਅਧਿਆਪਕਾਂ ਨੂੰ ਟਰੇਨਿੰਗ ਦਿੱਤੀ | ਇਸ ਮੌਕੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਪਿ੍ੰਸੀਪਲ ਸਤਵਿੰਦਰ ਕੌਰ, ਪ੍ਰੋਫੈਸਰ ਬਲਵਿੰਦਰ ਸਿੰਘ ਦੌਲਤਪੁਰਾ, ਡੀ.ਐਸ.ਐਮ. ਪਿ੍ੰਸੀਪਲ ਗੁਰਪ੍ਰੀਤ ਕੌਰ, ਜ਼ਿਲ੍ਹਾ ਬਿਜ਼ਨੈਸ ਬਲਾਸਟਰ ਦੇ ਨੋਡਲ ਵਿਕਾਸ ਚੋਪੜਾ, ਗਾਈਡੈਂਸ ਬਲਾਕ ਨੋਡਲ ਅਫਸਰ ਸੰਦੀਪ ਸੇਠੀ, ਪਰਮਜੀਤ ਸਿੰਘ, ਇੰਦਰਜੀਤ ਸਿੰਘ, ਰਮਨਦੀਪ ਕੌਰ, ਨਿਰਮਲਜੀਤ ਕੌਰ, ਜਗਮੀਤ ਸਿੰਘ ਅਤੇ ਟੈਕਨੀਕਲ ਸਟੇਜ ਸੰਚਾਲਨ ਲਈ ਮੋਗਾ ਦੀਰੈਵੋ ਸਾਫਟਵੇਅਰ ਕੰਪਨੀ ਦੇ ਰਿਆਨ ਮਨਚੰਦਾ ਨੂੰ ਉਨ੍ਹਾਂ ਦੀ ਟੈਕਨੀਕਲ ਸੇਵਾਵਾਂ ਲਈ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕਿੰਗਜ਼ਵੇਅ ਸਕੂਲ 'ਚ ਦਾਖਲੇ ਨੂੰ ਲੈ ਕੇ ਵਿਦਿਆਰਥੀਆਂ 'ਚ ਉਤਸ਼ਾਹ <br/> ਅਗਲੀ ਖ਼ਬਰ ਰੰਗ-ਬਰੰਗੇ ਪਤੰਗਾਂ ਨਾਲ ਸਜਿਆ ਬੀ.ਆਰ.ਸੀ. ਕਾਨਵੈਂਟ ਸਕੂਲ ਦਾ ਵਿਹੜਾ <br/>
Ad Position 24