ਕਿਸ਼ਨਪੁਰਾ ਕਲਾਂ, 24 ਜਨਵਰੀ (ਅਮੋਲਕ ਸਿੰਘ ਕਲਸੀ)-ਕਿੰਗਜ਼ਵੇਅ ਗਲੋਬਲ ਸਕੂਲ ਕਿਸ਼ਨਪੁਰਾ-ਸਿਧਵਾਂ ਬੇਟ ਰੋਡ ਜੋ ਆਈ. ਸੀ. ਐਸ. ਈ. ਦਿੱਲੀ ਬੋਰਡ ਨਾਲ ਸਬੰਧਿਤ ਹੈ | ਛੇ ਏਕੜ ਦੇ ਸ਼ਾਨਦਾਰ ਕੈਂਪਸ ਜੋ ਹਾਈਟੈੱਕ ਸਿਸਟਮ ਨਾਲ ਲੈਸ ਬਿਲਡਿੰਗ ਹੈ, ਵਿਦਿਆਰਥੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ | ਕਿੰਗਜ਼ਵੇਅ ਦੇ ਸਾਊਥ ਨਾਲ ਸੰਬੰਧਿਤ ਪਿ੍ੰਸੀਪਲ ਡਾ. ਵੀ. ਜੇ. ਨਗੇਸ਼ ਨੇ ਨਵੇਂ ਸੈਸ਼ਨ ਦੀ ਜ਼ਬਰਦਸਤ ਵਿਊਾਤਬੰਦੀ ਕਰ ਦਿੱਤੀ ਹੈ | ਪਹਿਲੇ ਸਾਲ ਸੀਟਾਂ ਸੀਮਤ ਹੋਣ ਕਾਰਨ ਮਾਪਿਆਂ ਨੇ ਆਪਣੇ ਬੱਚਿਆਂ ਦੇ ਦਾਖਲੇ ਕਰਵਾਉਣੇ ਸ਼ੁਰੂ ਕਰ ਦਿੱਤੇ ਹਨ ਤੇ ਹੁਣ ਤੱਕ 413 ਵਿਦਿਆਰਥੀਆਂ ਦੀ ਰਜਿਸਟਰੇਸ਼ਨ ਹੋ ਚੁੱਕੀ ਹੈ | ਪਿ੍ੰਸੀਪਲ ਵੀ. ਜੇ. ਨਗੇਸ਼ ਨੇ ਦੱਸਿਆ ਕਿ ਦੂਸਰੀ ਜਮਾਤ ਤੋਂ ਬਾਅਦ ਵਿਦਿਆਰਥੀਆਂ ਨੂੰ ਟੈਸਟ ਦੇ ਆਧਾਰ 'ਤੇ ਸਕੂਲ ਵਿਚ ਦਾਖਲਾ ਮਿਲੇਗਾ | ਉਨ੍ਹਾਂ ਕਿਹਾ ਕਿ ਛੇਵੀਂ ਕਲਾਸ ਤੋਂ ਬਾਅਦ ਸਾਡੇ ਵਿਦਿਆਰਥੀ ਭਵਿੱਖ ਦੇ ਮੁਕਾਬਲੇ ਦੀਆਂ ਤਿਆਰੀਆਂ ਸ਼ੁਰੂ ਕਰ ਦੇਣਗੇ | ਉਨ੍ਹਾਂ ਕਿਹਾ ਕਿ ਸਾਡਾ ਮੁਕਾਬਲਾ ਜ਼ਿਲ੍ਹੇ ਜਾਂ ਸੂਬੇ ਦੇ ਸਕੂਲਾਂ ਨਾਲ ਨਹੀਂ ਬਲਕਿ ਵਰਲਡ ਕਲਾਸ ਸਕੂਲਾਂ ਨਾਲ ਹੋਵੇਗਾ | ਉਨ੍ਹਾਂ ਕਿਹਾ ਕਿ ਕਿੰਗਜ਼ਵੇਅ 'ਚ ਦੁਨੀਆ ਭਰ ਵਿਚੋਂ ਸਟਾਫ ਦੀ ਭਰਤੀ ਕੀਤੀ ਜਾ ਰਹੀ ਜੋ ਸਕੂਲ ਵਿਚ ਹੀ ਰਹਿਣਗੇ |