ਮੋਗਾ, 24 ਜਨਵਰੀ (ਸੁਰਿੰਦਰਪਾਲ ਸਿੰਘ)-ਕਰੀਅਰ ਜੋਨ ਮੋਗਾ ਜਿਸ ਦੀ 4.9 ਗੂਗਲ ਰੇਟਿੰਗ ਹੈ, ਮੋਗਾ ਦੀ ਪ੍ਰਸਿੱਧ ਤੇ ਪੁਰਾਣੀ ਸੰਸਥਾ ਹੈ ਜੋ ਵਿਦਿਆਰਥੀਆਂ ਨੂੰ ਆਈਲਟਸ ਦੀ ਤਿਆਰੀ ਕਰਵਾਉਣ ਵਾਸਤੇ ਜਾਣੀ ਜਾਂਦੀ ਹੈ | ਕਈ ਸਾਲਾਂ ਤੋਂ ਇਹ ਸੰਸਥਾ ਆਨਲਾਈਨ ਅਤੇ ਆਫ਼ਲਾਈਨ ਕਲਾਸਾਂ ਦੇ ਰਹੀ ਹੈ | ਸੰਸਥਾ ਦੀਆਂ ਪਿਛਲੀਆਂ ਕੁਝ ਸਫਲਤਾਵਾਂ ਨੂੰ ਦੇਖਦੇ ਹੋਏ ਆਈ.ਡੀ.ਪੀ. ਦੀ ਟੀਮ ਵਲੋਂ ਕਰਤਾਰ ਸਿੰਘ ਅਤੇ ਗਗਨਦੀਪ ਸਿੰਘ ਨੇ ਸੰਸਥਾ ਦੇ ਆਈਲਟਸ ਦੇ ਵਿਦਿਆਰਥੀਆਂ ਨੂੰ ਜਿਨ੍ਹਾਂ ਨੇ ਆਈਲਟਸ ਵਿਚੋਂ ਓਵਰਆਲ 6.5 ਸਕੋਰ ਕੀਤੇ, ਸਨਮਾਨਿਤ ਕੀਤਾ ਗਿਆ | ਵਿਦਿਆਰਥੀ ਇਸ ਸੰਸਥਾ ਤੋਂ ਵਧੀਆ ਬੈਂਡ ਪ੍ਰਾਪਤ ਕਰ ਕੇ ਆਪਣੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰ ਰਹੇ ਹਨ | ਸੰਸਥਾ ਦੇ ਤਜਰਬੇਕਾਰ ਟਰੇਨਰ ਵਿਦਿਆਰਥੀਆਂ ਨੂੰ ਵਧੀਆ ਬੈਂਡ ਲਿਆਉਣ ਵਿਚ ਪੂਰੀ ਮਿਹਨਤ ਕਰ ਰਹੇ ਹਨ | ਐਮ.ਡੀ. ਪਰਮਿੰਦਰ ਸਿੰਘ ਗਰੋਵਰ ਨੇ ਦੱਸਿਆ ਅੱਜ-ਕੱਲ੍ਹ ਦੇ ਬੱਚਿਆਂ ਵਿਚ ਆਈਲਟਸ ਕਰ ਕੇ ਵਧੀਆ ਬੈਂਡ ਹਾਸਲ ਕਰ ਕੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕਰਨ ਦਾ ਉਤਸ਼ਾਹ ਬੜੇ ਜ਼ੋਰਾਂ-ਸ਼ੋਰਾਂ ਨਾਲ ਦੇਖਣ ਨੂੰ ਮਿਲ ਰਿਹਾ ਹੈ | ਸੰਸਥਾ ਵਿਦਿਆਰਥੀਆਂ ਨੂੰ ਆਫ਼ਲਾਈਨ ਕਲਾਸਾਂ ਦੇ ਨਾਲ-ਨਾਲ ਆਨਲਾਈਨ ਕਲਾਸਾਂ ਦੀ ਸੁਵਿਧਾ ਵੀ ਦੇ ਰਿਹਾ ਹੈ | ਇਹ ਸੰਸਥਾ ਵਿਦਿਆਰਥੀਆਂ ਦੀ ਉਨ੍ਹਾਂ ਦੇ ਮੁਸ਼ਕਿਲ ਮਡਿਊਲ ਨੂੰ ਨਵੀਆਂ ਟਿਪਸ ਅਤੇ ਟਰੀਕਸ ਨਾਲ ਸੁਧਾਰਨ ਵਿਚ ਮਦਦ ਕਰਦੀ ਹੈ ਤੇ ਨਾਲ ਹੀ ਫ਼ਰੀ ਸੈਸ਼ਨ ਦਿੰਦੀ ਹੈ |