ਮੋਗਾ, 27 ਜਨਵਰੀ (ਸੁਰਿੰਦਰਪਾਲ ਸਿੰਘ, ਅਸ਼ੋਕ ਬਾਂਸਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮੋਗਾ-2 ਵਲੋਂ ਗਣਤੰਤਰ ਦਿਵਸ ਮੌਕੇ ਪਿੰਡਾਂ ਵਿਚ ਟਰੈਕਟਰ ਮਾਰਚ ਕੀਤਾ ਗਿਆ | ਇਹ ਟਰੈਕਟਰ ਮਾਰਚ ਬਲਾਕ ਪ੍ਰਧਾਨ ਇਕਬਾਲ ਸਿੰਘ ਸਿੰਘਾਂਵਾਲਾ ਤੇ ਜਸਵਿੰਦਰ ਸਿੰਘ ਘੱਲ ਕਲਾਂ ਦੀ ਅਗਵਾਈ ਹੇਠ ਕੀਤਾ ਗਿਆ | ਟਰੈਕਟਰ ਮਾਰਚ ਪਿੰਡ ਵੱਡਾ ਘਰ ਤੋਂ ਸ਼ੁਰੂ ਕਰ ਕੇ ਪਿੰਡ ਕੋਰੇਵਾਲਾ, ਡਰੋਲੀ ਭਾਈ, ਘੱਲ ਕਲਾਂ, ਬੱੁਕਣ ਵਾਲਾ ਅਤੇ ਸਿੰਘਾਂਵਾਲਾ ਪਿੰਡਾਂ ਵਿਚ ਕੀਤਾ ਗਿਆ | ਇਹ ਮਾਰਚ ਸਰਕਾਰ ਵਲੋਂ ਲਿਆਂਦੇ ਗਏ ਬਿਜਲੀ ਸੋਧ ਬਿੱਲ 2025 ਅਤੇ ਬੀਜ ਸੋਧ ਬਿੱਲ 2025, ਕਿਰਤ ਕੋਡ ਅਤੇ ਮਨਰੇਗਾ ਦੀ ਥਾਂ 'ਤੇ ਬਦਲ ਕੇ ਲਿਆਂਦੇ ਗਏ ਜੀ ਰਾਮ ਜੀ ਕਾਨੂੰਨ ਦੇ ਖ਼ਿਲਾਫ਼ ਮਾਰਚ ਕੀਤਾ ਗਿਆ | ਜੇਕਰ ਬਿਜਲੀ ਸੋਧ ਬਿੱਲ 2025 ਪਾਸ ਹੋ ਜਾਂਦਾ ਹੈ ਤਾਂ ਬਿਜਲੀ 'ਤੇ ਸਾਰੀਆਂ ਸਬਸਿਡੀਆਂ ਖ਼ਤਮ ਕਰ ਦਿੱਤੀਆਂ ਜਾਣਗੀਆਂ, ਬਿਜਲੀ ਗ਼ਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ ਅਤੇ ਬਿਜਲੀ ਬੋਰਡਾਂ ਨੂੰ ਕਾਰਪੋਰੇਟ ਘਰਾਨਿਆਂ ਨੂੰ ਵੇਚ ਦਿੱਤਾ ਜਾਵੇਗਾ | ਇਸ ਤਰ੍ਹਾਂ ਹੀ ਬੀਜ ਬਿੱਲ 2025 ਪਾਸ ਹੁੰਦਾ ਹੈ ਤਾਂ ਖੇਤੀ ਨਾਲ ਸਬੰਧਿਤ ਬੀਜ ਕਿਸਾਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਣਗੇ ਅਤੇ ਖੇਤੀ ਧੰਦੇ 'ਤੇ ਹੌਲੀ ਹੌਲੀ ਕਾਰਪੋਰੇਟ ਘਰਾਣੇ ਕਬਜ਼ਾ ਕਰ ਲੈਣਗੇ | ਮਨਰੇਗਾ ਦੀ ਥਾਂ 'ਤੇ ਜੋ ਜੀ ਰਾਮ ਜੀ ਕਾਨੂੰਨ ਲਿਆਂਦਾ ਗਿਆ ਹੈ ਉਸ ਨਾਲ ਮਜ਼ਦੂਰਾਂ ਦਾ ਰੁਜ਼ਗਾਰ ਖੁੱਸ ਜਾਵੇਗਾ, ਬੇਰੁਜ਼ਗਾਰੀ ਵੱਧ ਜਾਵੇਗੀ | ਇਸ ਤਰ੍ਹਾਂ ਹੀ ਸਰਕਾਰ ਸਾਰੇ ਸਰਕਾਰੀ ਅਦਾਰਿਆਂ ਨੂੰ ਵੇਚਣ ਦੇ ਰਾਹ ਤੁਰੀ ਹੋਈ ਹੈ | ਕਿਸਾਨਾਂ ਦੀ ਮੰਗ ਹੈ ਕਿ ਸਰਕਾਰੀ ਅਦਾਰੇ ਵੇਚਣੇ ਬੰਦ ਕੀਤੇ ਜਾਣ | ਅੱਜ ਦੇ ਮਾਰਚ ਵਿਚ ਕਿਸਾਨ ਆਗੂ ਹਰ ਸਿਮਰਨਜੀਤ ਸਿੰਘ, ਗੁਰਮਿੰਦਰ ਸਿੰਘ, ਦਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਾਬੂ ਸਿੰਘ, ਗੁਰਜੰਟ ਸਿੰਘ, ਮੇਜਰ ਸਿੰਘ, ਮਲਕੀਤ ਸਿੰਘ, ਅੰਗਰੇਜ਼ ਸਿੰਘ, ਬਲਦੇਵ ਸਿੰਘ, ਜਗਤਾਰ ਸਿੰਘ, ਗਿੰਦਰ ਸਿੰਘ, ਮਹਿੰਦਰ ਲਾਲ ਆਦਿ ਸਮੇਤ ਕਿਸਾਨ ਸ਼ਾਮਿਲ ਹੋਏ |