ਸਮਾਧ ਭਾਈ, 2 ਫਰਵਰੀ (ਜਗਰੂਪ ਸਿੰਘ ਸਰੋਆ)-ਗੁਰੂ ਰਵਿਦਾਸ ਉਪਦੇਸ਼ ਕਮੇਟੀ ਸਮਾਧ ਭਾਈ ਵਲੋਂ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ | ਇਸ ਮੌਕੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਕੀਤਾ ਗਿਆ | ਪਰਿਕਰਮਾ ਦੌਰਾਨ ਗਿਆਨੀ ਮੇਹਰ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ਅਤੇ ਵੱਖ-ਵੱਖ ਪੜਾਵਾਂ 'ਤੇ ਅੰਤਰਰਾਸ਼ਟਰੀ ਗੋਲਡ ਮੈਡਲਿਸਟ ਭਾਈ ਵੀਰਭਾਨ ਸਿੰਘ ਮੌੜ ਮਾਲਵਾ ਦੇ ਕਵੀਸ਼ਰੀ ਜਥੇ ਨੇ ਗੁਰੂ ਰਵਿਦਾਸ ਜੀ ਦੇ ਜੀਵਨ ਬਾਰੇ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਘੋੜੀਆਂ ਦੇ ਸੁੰਦਰ ਨਾਚ ਨੇ ਸਮਾਗਮ ਨੂੰ ਚਾਰ ਚੰਨ ਲਾਏ ਅਤੇ ਗੁਰਚਰਨ ਸਿੰਘ ਭਿੰਡਰ ਤੇ ਜਗੀਰ ਸਿੰਘ ਸਰੋਆ ਦੀ ਗਤਕਾ ਪਾਰਟੀ ਨੇ ਸਿੱਖ ਮਾਰਸ਼ਲ ਆਰਟ ਦੇ ਸੁੰਦਰ ਮੁਕਾਬਲੇ ਪੇਸ਼ ਕੀਤੇ | ਨਗਰ ਦੀ ਪ੍ਰੀਕਰਮਾ ਦੌਰਾਨ ਸੰਗਤਾਂ ਦੇ ਸਨਮਾਨ ਵਜੋਂ ਵੱਖ-ਵੱਖ ਸੰਸਥਾਵਾਂ ਵੱਲੋਂ ਲੰਗਰਾਂ ਦਾ ਵਧੀਆ ਪ੍ਰਬੰਧ ਕੀਤਾ ਗਿਆ ਸੀ | ਇਸ ਮੌਕੇ ਸਰਪੰਚ ਲਖਵੀਰ ਸਿੰਘ ਬਾਗੜੀ, ਪ੍ਰਧਾਨ ਤਰਸੇਮ ਸਿੰਘ ਸੇਮਾ, ਗੁਰਦੁਆਰਾ ਪਾਤਸ਼ਾਹੀ ਛੇਵੀਂ ਦੇ ਪ੍ਰਧਾਨ ਜਗਜੀਤ ਸਿੰਘ, ਗੁਰਦੁਆਰਾ ਬਾਬਾ ਭਾਈ ਰੂਪ ਚੰਦ ਟਰੱਸਟ ਦੇ ਪ੍ਰਧਾਨ ਅਵਤਾਰ ਸਿੰਘ ਖੋਖਰ, ਸਰਪੰਚ ਕੁਲਵਿੰਦਰ ਸਿੰਘ ਢਿੱਲੋਂ, ਸਮਾਜਸੇਵੀ ਜਸਵੰਤ ਸਿੰਘ ਸ਼ਰਮਾ, ਮੀਤ ਪ੍ਰਧਾਨ ਸਾਧੂ ਸਿੰਘ ਰਾਜਪੂਤ, ਭੁਪਿੰਦਰ ਸਿੰਘ ਧਾਲੀਵਾਲ, ਸਰਪੰਚ ਰਣਜੀਤ ਸਿੰਘ ਲਾਲੋ, ਜੇ.ਈ. ਕਰਮ ਸਿੰਘ, ਤਰਸੇਮ ਸੰਗਮ, ਪੰਚ ਮੱਖਣ ਸ਼ਰਮਾ, ਬਿੱਕਰ ਭਾਈ, ਮਨਜੋਤ ਸਿੰਘ ਬਾਗੜੀ, ਲਾਲ ਸਿੰਘ ਮਾਨ, ਪੰਚ ਗੁਰਦੀਪ ਸਿੰਘ ਖੋਖਰ, ਹਰਦੀਪ ਸੋਹਲ, ਮੰਦਰ ਭਾਈ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ | ਸਟੇਜ ਦੀ ਕਾਰਵਾਈ ਅਵਤਾਰ ਸਿੰਘ ਤਾਰਾ ਨੇ ਬਾਖ਼ੂਬੀ ਨਿਭਾਈ ਅਤੇ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ ਭੀਮ ਨੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ |