12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਅਕਾਲੀ ਦਲ ਯੂਨਾਈਟਿਡ 2027 'ਚ ਚੰਗੀ ਸਰਕਾਰ ਬਣਾਏਗਾ- ਜਥੇਦਾਰ ਬੂਟਾ ਸਿੰਘ ਰਣਸੀਂਹ <br/>

Ad Position 21
No active advertisement
ਮੋਗਾ ਵਿਖੇ ਸ਼੍ਰੋਮਣੀ ਅਕਾਲੀ ਯੂਨਾਈਟਿਡ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਜਥੇਦਾਰ ਬੂਟਾ ਸਿੰਘ ਰਣਸੀਂਹ ਤੇ ਹਾਜ਼ਰ ਮੈਂਬਰ | ਤਸਵੀਰ: ਹਰਜੀਤ ਸਿੰਘ <br/> 03-02-2026
ਮੋਗਾ, 2 ਫਰਵਰੀ (ਸੁਰਿੰਦਰਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਦੇ ਜ਼ਿਲ੍ਹਾ ਮੋਗਾ ਦੇ ਅਹੁਦੇਦਾਰ ਅਤੇ ਸਰਗਰਮ ਵਰਕਰਾਂ ਦੀ ਮੀਟਿੰਗ ਸਥਾਨ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਮੋਗਾ ਜ਼ਿਲ੍ਹਾ ਦੇ ਪਿੰਡਾਂ ਵਿਚ ਇਕਾਈਆਂ ਬਣਾ ਕੇ ਸਾਰੇ ਖ਼ਾਲਸਾ ਪੰਥ ਨੂੰ ਇਕੱਠਾ ਕਰ ਕੇ ਪੰਜਾਬ ਦੀਆਂ ਹੱਕੀ ਮੰਗਾਂ ਤੇ ਵੱਧ ਅਧਿਕਾਰ ਪ੍ਰਾਪਤ ਕਰਾਂਗੇ ਅਤੇ ਧਰਮ ਯੁੱਧ ਮੋਰਚਾ ਜੋ ਚਾਰ ਅਗਸਤ 1982 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅੱਗੇ ਅਰਦਾਸ ਕਰ ਕੇ ਸ਼ੁਰੂ ਕੀਤਾ ਗਿਆ ਸੀ ਪਰ ਮੰਗਾਂ ਅੱਜ ਜਿਉਂ ਦੀਆਂ ਤਿਉਂ ਖੜ੍ਹੀਆਂ ਹਨ | 1984 ਤੋਂ ਬਾਅਦ ਪੰਜਾਬ ਅੰਦਰ ਚਾਰ ਵਾਰ ਅਕਾਲੀ ਦਲ ਦੀ ਸਰਕਾਰ ਬਣੀ, ਪਰ ਆਪਣੇ ਰਾਜ ਦੌਰਾਨ ਕੇਂਦਰ ਤੋਂ ਇਕ ਵੀ ਮੰਗ ਨਹੀਂ ਮਨਾਈ ਗਈ | ਸਾਡੀ ਪਾਰਟੀ ਸਾਰੇ ਖ਼ਾਲਸਾ ਪੰਥ ਨੂੰ ਇਕੱਠਾ ਕਰ ਕੇ ਪੰਜਾਬ ਅੰਦਰ ਚੰਗੀ ਸਰਕਾਰ ਬਣਾਏਗੀ | ਅੱਜ ਦੀ ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ ਕਿ ਕੇਂਦਰ ਸਰਕਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰੇ ਤੇ ਪੰਜਾਬ ਦੀਆਂ ਹੱਕੀ ਮੰਗਾਂ ਤੁਰੰਤ ਮੰਨੇ | ਮੀਟਿੰਗ ਵਿਚ ਜਥੇਦਾਰ ਕਰੋੜ ਸਿੰਘ ਤਲਵੰਡੀ ਭੰਗੇਰੀਆ ਜ਼ਿਲ੍ਹਾ ਮੋਗਾ ਦੇ ਪ੍ਰਧਾਨ, ਭਾਈ ਬਲਜੀਤ ਸਿੰਘ ਅਕਾਲੀਆਂ ਵਾਲਾ, ਭਾਈ ਹਰਪ੍ਰੀਤ ਸਿੰਘ ਧੱਲੇਕੇ, ਭਾਈ ਗੁਰਲਾਭ ਸਿੰਘ ਧਰਮਕੋਟ, ਜਥੇਦਾਰ ਬੂਟਾ ਸਿੰਘ ਧੱਲੇਕੇ, ਗਿਆਨੀ ਭੁਪਿੰਦਰ ਸਿੰਘ ਰੋਡੇ, ਕੇਵਲ ਸਿੰਘ ਰੋਡੇ, ਹਰਜਿੰਦਰ ਸਿੰਘ ਡਾਲਾ, ਜਗਜੀਤ ਸਿੰਘ ਡਾਲਾ, ਮਲਕੀਤ ਮੋਗਾ, ਪਿ੍ਤਪਾਲ ਸਿੰਘ, ਭਾਈ ਰਮਨਦੀਪ ਸਿੰਘ ਕੋਟ ਈਸੇ ਖਾਂ, ਬਲਵੰਤ ਸਿੰਘ ਕੈਲਾ, ਸੁਖਦੇਵ ਸਿੰਘ ਖਿਆਲੀ, ਹਜੂਰਾ ਸਿੰਘ, ਨੰਬਰਦਾਰ ਜਗਦੀਪ ਸਿੰਘ, ਬਲਦੇਵ ਸਿੰਘ ਸਮਾਲਸਰ, ਸਤਵੰਤ ਸਿੰਘ ਮੋਗਾ, ਬਖਤੌਰ ਸਿੰਘ, ਜਗਤਾਰ ਸਿੰਘ ਮੋਗਾ, ਮੱਖਣ ਸਿੰਘ ਤਲਵੰਡੀ, ਹਰਜੀਤ ਸਿੰਘ ਰੋਡੇ, ਲਖਬੀਰ ਸਿੰਘ ਰੋਡੇ, ਜਥੇਦਾਰ ਪਛੋਰਾ ਸਿੰਘ ਧਰਮਕੋਟ, ਭਾਈ ਮਨਪ੍ਰੀਤ ਸਿੰਘ ਰੋਡੇ, ਭਾਈ ਗੁਰਦੇਵ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਨਾਇਬ ਸਿੰਘ ਜੌਹਲ ਹੈੱਡ ਮਾਸਟਰ ਦੀ ਸੇਵਾ-ਮੁਕਤੀ 'ਤੇ ਵਿਦਾਇਗੀ ਪਾਰਟੀ <br/> ਅਗਲੀ ਖ਼ਬਰ ਪੰਜਾਬ ਰੋਡਵੇਜ਼ ਪੈਨਸ਼ਨਰਜ਼ ਐਸੋਸੀਏਸ਼ਨ ਮੋਗਾ ਦੀ ਮੀਟਿੰਗ 6 ਨੂੰ -ਅਵਤਾਰ ਸਿੰਘ
Ad Position 24