ਮੋਗਾ, 2 ਫਰਵਰੀ (ਸੁਰਿੰਦਰਪਾਲ ਸਿੰਘ)-ਅੱਜ ਕਰੀਬ 29 ਸਾਲ ਦੀ ਸਰਵਿਸ ਤੋਂ ਬਾਅਦ ਸਾਇੰਸ ਮਾਸਟਰ ਨਾਇਬ ਸਿੰਘ ਜੌਹਲ ਮਿਡਲ ਸਕੂਲ ਪਿੰਡ ਰੱਤੀਆਂ (ਮੋਗਾ) ਤੋਂ ਹੈੱਡ ਮਾਸਟਰ ਵਜੋਂ ਸੇਵਾ-ਮੁਕਤ ਹੋਏ | ਉਨ੍ਹਾਂ ਦੀ ਸੇਵਾ-ਮੁਕਤੀ 'ਤੇ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਵਿਚ ਕੁਝ ਭਾਵੁਕ ਪਲ ਵੀ ਆਏ ਕਿਉਂਕਿ ਨਾਇਬ ਸਿੰਘ ਨੇ ਆਪਣੀ ਸਰਵਿਸ ਦੌਰਾਨ ਬੱਚਿਆਂ ਨੂੰ ਆਪਣੇ ਬੱਚਿਆਂ ਵਾਂਗ ਪੜ੍ਹਾਇਆ ਤੇ ਚੰਗੇ ਭਵਿੱਖ ਲਈ ਸਹੀ ਗਾਈਡ ਕੀਤਾ | ਇਸ ਮੌਕੇ ਵਿਨੋਦ ਕੁਮਾਰ ਰਾਠੌਰ ਤੇ ਸੋਮ ਸਿੰਘ ਰਾਠੌਰ ਨੰਬਰਦਾਰ ਨੇ ਵੀ ਉਨ੍ਹਾਂ ਦੀ ਸਕੂਲ ਨੂੰ ਦੇਣ ਬਦਲੇ ਸ਼ਲਾਘਾ ਕੀਤੀ ਤੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਪਿੰਡ ਦੀ ਪੰਚਾਇਤ, ਸਕੂਲ ਵੈਲਫੇਅਰ ਕਮੇਟੀ ਤੇ ਸਕੂਲ ਸਟਾਫ਼ ਵਲੋਂ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ ਗਿਆ | ਬੱਚਿਆਂ ਨੇ ਵੀ ਕਵਿਤਾਵਾਂ ਤੇ ਗੀਤਾਂ ਰਾਹੀਂ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ | ਸਮਾਗਮ ਵਿਚ ਸਰਪੰਚ ਨਿਰਮਲ ਸਿੰਘ ਸੰਧੂ, ਮੈਂਬਰ ਰਵਿੰਦਰ ਕੌਰ, ਮੈਂਬਰ ਕਮਲਜੀਤ ਕੌਰ, ਮੈਂਬਰ ਵੀਰ ਚੰਦ ਤੂਰ, ਚਰਨਜੀਤ ਕਾਲੀਆ, ਜਗਤਾਰ ਸਿੰਘ, ਸਿਲੰਦਰ ਸਿੰਘ ਤੂਰ, ਦਲੇਰ ਸਿੰਘ, ਪੀ.ਟੀ. ਪਰਮਜੀਤ ਸਿੰਘ, ਮੈਡਮ ਗੁਰਪ੍ਰੀਤ ਕੌਰ, ਮੈਡਮ ਵਿਜੇ ਲਕਸ਼ਮੀ ਹਾਜ਼ਰ ਸਨ |