12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਐਮ.ਪੀ. ਸਰਬਜੀਤ ਸਿੰਘ ਖ਼ਾਲਸਾ ਦੀ ਪਤਨੀ ਵਲੋਂ ਕਿਸ਼ਨਪੁਰਾ ਕਲਾਂ ਦੀ ਗਊਸ਼ਾਲਾ ਦਾ ਦੌਰਾ

Ad Position 21
No active advertisement
ਅਜੀਤ ਡੈਸਕ 03-02-2026
ਕਿਸ਼ਨਪੁਰਾ ਕਲਾਂ, 2 ਫਰਵਰੀ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਮੈਂਬਰ ਪਾਰਲੀਮੈਂਟ ਲੋਕ ਸਭਾ ਹਲਕਾ ਫ਼ਰੀਦਕੋਟ ਤੋਂ ਸਰਬਜੀਤ ਸਿੰਘ ਖ਼ਾਲਸਾ ਦੀ ਧਰਮ ਪਤਨੀ ਬੀਬੀ ਸੰਦੀਪ ਕੌਰ ਖ਼ਾਲਸਾ ਨੇ ਅੱਜ ਕਿਸ਼ਨਪੁਰਾ ਕਲਾਂ ਦੀ ਸਰਕਾਰੀ ਗਊਸ਼ਾਲਾ ਦਾ ਦੌਰਾ ਕੀਤਾ | ਇਸ ਸਮੇਂ ਉਨ੍ਹਾਂ ਨਾਲ ਹਲਕਾ ਇੰਚਾਰਜ ਨਿਰਵੈਰ ਸਿੰਘ ਖ਼ਾਲਸਾ ਲਲਿਹਾਂਦੀ ਅਤੇ ਗਊਸ਼ਾਲਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਮਾਨ ਦੀ ਹਾਜ਼ਰ ਸਨ | ਬੀਬੀ ਸੰਦੀਪ ਕੌਰ ਖ਼ਾਲਸਾ ਨੇ ਗਊਆਂ ਦੀ ਸਾਂਭ-ਸੰਭਾਲ, ਫੀਡ, ਦਾਣਾ, ਹਰਾ ਚਾਰਾ ਸਬੰਧੀ ਹੋਰ ਅਹਿਮ ਜਾਣਕਾਰੀ ਹਾਸਲ ਕੀਤੀ | ਗਊਸ਼ਾਲਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਮਾਨ ਅਤੇ ਆਦਿ ਅਹੁਦੇਦਾਰਾਂ ਵਲੋਂ ਗਊਸ਼ਾਲਾ ਲਈ ਸ਼ੈੱਡ ਅਤੇ ਚਾਰ ਦੀਵਾਰੀ ਦੀ ਮੰਗ ਵੀ ਰੱਖੀ ਗਈ | ਬੀਬੀ ਸੰਦੀਪ ਕੌਰ ਖ਼ਾਲਸਾ ਨੇ ਗਊਆਂ ਦੀ ਸਾਂਭ ਸੰਭਾਲ, ਸਾਫ-ਸਫਾਈ ਅਤੇ ਹੋਰ ਸੁੱਖ ਸਹੂਲਤਾਂ ਨੂੰ ਦੇਖਦੇ ਹੋਏ ਗਊਸ਼ਾਲਾ ਪ੍ਰਬੰਧਕ ਕਮੇਟੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਮੈਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖ਼ਾਲਸਾ ਨੂੰ ਤੁਹਾਡਾ ਸੁਨੇਹਾ ਜ਼ਰੂਰ ਦੇਵਾਂਗੀ ਤੇ ਆਉਣ ਵਾਲੇ ਸਮੇਂ ਵਿਚ ਚਾਰ ਦੀਵਾਰੀ, ਇਕ ਸ਼ੈੱਡ ਦੀ ਸੇਵਾ ਅਸੀਂ ਆਪਣੇ ਕੋਟੇ ਵਿਚੋਂ ਦੇਵਾਂਗੇ, ਜੇਕਰ ਹੋਰ ਕੁਝ ਵੀ ਕਰਨ ਲਈ ਹੋਇਆ ਤਾਂ ਅਸੀਂ ਪਹਿਲ ਦੇ ਅਧਾਰ 'ਤੇ ਜ਼ਰੂਰ ਕਰਾਂਗੇ | ਅੰਤ ਵਿਚ ਪ੍ਰਧਾਨ ਅਵਤਾਰ ਸਿੰਘ ਮਾਨ, ਕੈਸ਼ੀਅਰ ਪ੍ਰਦੀਪ ਕੁਮਾਰ ਕਾਲਾ, ਸੰਦੀਪ ਕੁਮਾਰ, ਗਿਆਨੀ ਜੋਗਿੰਦਰ ਸਿੰਘ ਵਲੋਂ ਬੀਬੀ ਸੰਦੀਪ ਕੌਰ ਖ਼ਾਲਸਾ ਨੂੰ ਜੀ ਆਇਆਂ ਆਖਦਿਆਂ ਦੁਸ਼ਾਲੇ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਅਵਤਾਰ ਸਿੰਘ ਮਾਨ, ਦਲੇਰ ਸਿੰਘ ਡੋਡ ਪੀ.ਏ.ਐਮ.ਪੀ., ਹਲਕਾ ਇੰਚਾਰਜ ਨਿਰਵੈਰ ਸਿੰਘ ਖ਼ਾਲਸਾ ਲਲਿਹਾਂਦੀ, ਤਜਿੰਦਰ ਸਿੰਘ ਮਚਾਕੀ, ਬਾਪੂ ਹਰਜਿੰਦਰ ਸਿੰਘ ਬਾਜੇਕੇ, ਭਾਈ ਹਰਜਿੰਦਰ ਸਿੰਘ ਅਕਾਲੀਆਂ ਵਾਲਾ, ਪਰਮਿੰਦਰ ਸਿੰਘ, ਸੰਤਾ ਇੰਦਰਗੜ੍ਹ, ਕੈਪਟਨ ਕੇਵਲ ਸਿੰਘ, ਡਾ. ਰਣਜੀਤ ਸਿੰਘ ਕੋਟ ਈਸੇ ਖਾਂ, ਡਾ. ਕੁਲਜੀਤ ਸਿੰਘ ਧਰਮਕੋਟ, ਬਾਈ ਪ੍ਰੇਮ ਸਿੰਘ, ਪਲਵਿੰਦਰ ਸਿੰਘ ਪਿੰਦਾ ਏਲੇ ਕਾ, ਬਾਈ ਚੰਨਾ, ਗੋਪੀ ਬਾਈ, ਠੇਕੇਦਾਰ ਲਖਵੀਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ 2027 ਦੀਆਂ ਚੋਣਾਂ 'ਚ ਅਕਾਲੀ ਦਲ ਬਣੇਗੀ ਸੂਬੇ ਦੀ ਸਭ ਤੋਂ ਵੱਡੀ ਪਾਰਟੀ- ਅਕਾਲੀ ਆਗੂ <br/> ਅਗਲੀ ਖ਼ਬਰ ਨਾਇਬ ਸਿੰਘ ਜੌਹਲ ਹੈੱਡ ਮਾਸਟਰ ਦੀ ਸੇਵਾ-ਮੁਕਤੀ 'ਤੇ ਵਿਦਾਇਗੀ ਪਾਰਟੀ <br/>
Ad Position 24