25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਚਮਕੌਰ ਸਿੰਘ ਸਿੰਘਾਂਵਾਲਾ ਦੀ ਯਾਦ 'ਚ ਪਰਿਵਾਰ ਨੇ ਡੇਰਾ ਸਾਈਾ ਤਕੀਆ ਨੂੰ ਪਲਾਟ ਕੀਤਾ ਦਾਨ <br/>

Ad Position 21
No active advertisement
ਡੇਰਾ ਸਾੲੀਂ ਤਕੀਆ ਦੇ ਮੁੱਖ ਸੇਵਾਦਾਰ ਬਾਬਾ ਕੁਲਵਿੰਦਰ ਸਿੰਘ ਸਾਬਰੀ ਨੂੰ ਪਲਾਟ ਦਾਨ ਕਰਨਾ ਸਮੇਂ ਪਰਿਵਾਰਕ ਮੈਂਬਰ ਨਾਲ ਸਰਪੰਚ ਤੀਰਥ ਸਿੰਘ ਕਾਲਾ, ਗੁਰਚਰਨ ਸਿੰਘ ਬਿੱਟੂ ਤੇ ਹੋਰ | ਅਜੀਤ ਤਸਵੀਰ <br/> 07-02-2026
ਮੋਗਾ, 6 ਫਰਵਰੀ (ਗੁਰਤੇਜ ਸਿੰਘ ਬੱਬੀ)-ਸਵ: ਚਮਕੌਰ ਸਿੰਘ ਸਿੰਘਾਂਵਾਲਾ ਦੀ ਯਾਦ 'ਚ ਪਿੰਡ ਸਿੰਘਾਂਵਾਲਾ ਵਾਲਾ ਵਿਖੇ ਪਰਿਵਾਰਕ ਮੈਂਬਰਾਂ ਵਲੋਂ ਡੇਰਾ ਸਾਈਾ ਤਕੀਆ ਨੂੰ ਇਕ ਪਲਾਟ ਦਾਨ ਕੀਤਾ | ਦਾਨ ਕੀਤੇ ਪਲਾਟ ਦੀ ਦੇਖਭਾਲ ਦੀ ਜ਼ਿੰਮੇਵਾਰੀ ਚਮਕੌਰ ਸਿੰਘ ਸਿੰਘਾਂਵਾਲਾ ਦੇ ਪੁੱਤਰ ਵਰਿਆਮ ਸਿੰਘ ਤੇ ਉਨ੍ਹਾਂ ਦੀ ਪਤਨੀ ਸੋਨੀ ਨੇ ਗ੍ਰਾਮ ਪੰਚਾਇਤ ਅਤੇ ਡੇਰਾ ਸਾਈਾ ਤਕੀਆ ਦੇ ਮੁਖ ਸੇਵਾਦਾਰ ਬਾਬਾ ਕੁਲਵਿੰਦਰ ਸਾਈਾ, ਗੋਲਾ ਸਿੰਘ ਪ੍ਰਧਾਨ ਗਗਨ ਪ੍ਰਧਾਨ, ਗੋਲੂ ਗਿੱਲ ਸੇਵਾਦਾਰ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਮੌਜੂਦਗੀ ਵਿਚ ਸੌਂਪੀ | ਇਸ ਮੌਕੇ ਪਿੰਡ ਦੇ ਸਰਪੰਚ ਤੀਰਥ ਸਿੰਘ ਕਾਲਾ, ਗੁਰਚਰਨ ਸਿੰਘ ਬਿੱਟੂ, ਕੁਲਦੀਪ ਧਾਲੀਵਾਲ, ਗੁਰਚਰਨ ਸਿੰਘ ਚੰਨਾ, ਗਗਨਦੀਪ ਸਿੰਘ ਪ੍ਰਧਾਨ, ਮਨਜੀਤ ਸਿੰਘ ਮਾਨ, ਨਵਦੀਪ ਸਿੰਘ, ਸਾਬਕਾ ਗ੍ਰਾਮ ਪੰਚਾਇਤ ਮੈਂਬਰ ਇਕਬਾਲ ਸਿੰਘ ਗਗਨ, ਸੋਨੂੰ ਅਰੋੜਾ, ਮਿੱਟੂ, ਸੁਖਕਰਨਵੀਰ ਸਿੰਘ, ਪੰਜਾਬ ਆਜ਼ਾਦ ਕ੍ਰਾਂਤੀਕਾਰੀ ਦਲ ਦੇ ਸੀਨੀਅਰ ਵਾਈਸ ਚੇਅਰਮੈਨ, ਗਗਨ ਪ੍ਰਧਾਨ ਅਤੇ ਹੋਰ ਮੌਜੂਦ ਸਨ | ਸਰਪੰਚ ਤੀਰਥ ਸਿੰਘ ਕਾਲਾ ਨੇ ਕਿਹਾ ਕਿ ਧਾਰਮਿਕ ਸਥਾਨ ਨੂੰ ਕੋਈ ਵੀ ਦਾਨ ਦੇਣਾ ਇਕ ਬਹੁਤ ਹੀ ਪੁੰਨ ਦਾ ਕੰਮ ਹੈ | ਇਸ ਮੌਕੇ ਗ੍ਰਾਮ ਪੰਚਾਇਤ ਵਲੋਂ ਪਰਿਵਾਰ ਦੇ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦਾ ਧੰਨਵਾਦ ਕੀਤਾ | ਅਖੀਰ ਵਿਚ ਡੇਰਾ ਸਾਈ ਤਕੀਆ ਸਿੰਘਾਂਵਾਲਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਲੂ ਪ੍ਰਧਾਨ ਨੇ ਵੀ ਦਾਨੀ ਪਰਿਵਾਰ ਦਾ ਧੰਨਵਾਦ ਕੀਤਾ | ਇਥੇ ਕਿਹਾ ਕਿ ਇਸ ਤਰ੍ਹਾਂ ਦੇ ਦਾਨੀ ਪਰਿਵਾਰਾਂ ਦੀ ਹੀ ਬਦੌਲਤ ਹੀ ਸਾਡੇ ਗੁਰੂ ਸਥਾਨ ਬਿਹਤਰ ਬਣਦੇ ਹਨ ਇਥੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹਰ ਧਰਮ ਦੇ ਧਾਰਮਿਕ ਸਥਾਨ ਦਾ ਸਤਿਕਾਰ ਕਰਨਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਜੰਗੀ ਪੱਧਰ 'ਤੇ ਜਾਰੀ <br/> ਅਗਲੀ ਖ਼ਬਰ ਮੋਗਾ ਜ਼ਿਲ੍ਹੇ ਵਿਚੋਂ ਪਹਿਲੀਆਂ ਪੁਜ਼ੀਸ਼ਨਾਂ 'ਤੇ ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਦਾ ਕਬਜ਼...
Ad Position 24