25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਗੁਰੂ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ <br/>

Ad Position 21
No active advertisement
ਪਿੰਡ ਸਮਾਧ ਭਾਈ ਵਿਖੇ ਗੁਰੂ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਮੌਕੇ ਕੀਰਤਨ ਕਰਦੇ ਹੋਏ ਗਿਆਨੀ ਮੇਹਰ ਸਿੰਘ ਅਤੇ ਹਾਜ਼ਰ ਸੰਗਤਾਂ | ਤਸਵੀਰਾਂ : ਜਗਰੂਪ ਸਿੰਘ ਸਰੋਆ <br/> 07-02-2026
ਸਮਾਧ ਭਾਈ, 6 ਫਰਵਰੀ (ਜਗਰੂਪ ਸਿੰਘ ਸਰੋਆ)-ਗੁਰਦੁਆਰਾ ਗੁਰੂ ਰਵਿਦਾਸ ਜੀ ਸਮਾਧ ਭਾਈ ਵਿਖੇ ਗੁਰੂ ਰਵਿਦਾਸ ਜੀ ਦੇ ਅਵਤਾਰ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ ਹੋਇਆ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਗਿਆਨੀ ਮੇਹਰ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਦਲਜੀਤ ਸਿੰਘ ਬੱਗੀ ਨੇ ਕਥਾ ਰਾਹੀਂ ਗੁਰੂ ਰਵਿਦਾਸ ਜੀ ਦੇ ਜੀਵਨ ਬਿਰਤਾਂਤ ਬਾਰੇ ਸੰਗਤਾਂ ਨੂੰ ਜਾਣੰੂ ਕਰਾਇਆ | ਇਸ ਸਮੇਂ ਕਮੇਟੀ ਵਲੋਂ ਧਰਮਸ਼ਾਲਾ ਦੀ ਉੱਪਰਲੀ ਮੰਜ਼ਿਲ ਬਣਾਉਣ ਲਈ ਸਰਪੰਚ ਲਖਵੀਰ ਸਿੰਘ ਬਾਗੜੀ, ਗੁਰਦੁਆਰਾ ਸਾਹਿਬ ਨਾਲ ਲਗਦੀ ਜਗ੍ਹਾ ਦੇਣ ਲਈ ਮਛਿੰਦਰ ਸਿੰਘ ਤੇ ਗੁਰਜੰਟ ਸਿੰਘ ਅਤੇ ਮਾਲੀ ਸਹਾਇਤਾ ਵਾਲੇ ਸਹਿਯੋਗੀਆਂ ਦਾ ਸਿਰੋਪਾਉ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਭੋਲਾ ਸਿੰਘ ਬਰਾੜ, ਕਰਨਲ ਦਰਸ਼ਨ ਸਿੰਘ, ਜਗਸੀਰ ਸਿੰਘ ਕਾਲੇਕੇ, ਐਸ.ਡੀ.ਓ. ਕੁਲਦੀਪ ਸਿੰਘ, ਸਰਪੰਚ ਲਖਵੀਰ ਸਿੰਘ ਬਾਗੜੀ, ਡਾਕਟਰ ਰੂਪ ਸਿੰਘ, ਪ੍ਰਧਾਨ ਜਗਜੀਤ ਸਿੰਘ, ਸਰਪੰਚ ਕੁਲਵਿੰਦਰ ਸਿੰਘ, ਜਸਵੰਤ ਸਿੰਘ ਸ਼ਰਮਾ, ਡਾ. ਮਲਕੀਤ ਸਿੰਘ ਕਿੰਗਰਾ, ਦਰਸ਼ਨ ਸਿੰਘ ਧਾਲੀਵਾਲ, ਪਿ੍ੰ. ਗੁਰਪ੍ਰੀਤ ਸਿੰਘ ਧਾਲੀਵਾਲ, ਜੱਸਾ ਕਿੰਗਰਾ, ਤਰਸੇਮ ਸੰਗਮ, ਦੇਵੀ ਦਿਆਲ ਸ਼ਰਮਾ, ਸੰਮਤੀ ਮੈਂਬਰ ਲੱਖੀ ਖੋਖਰ, ਸਰਪੰਚ ਸ਼ਵਿੰਦਰ ਸਿੰਘ, ਬਿੱਕਰ ਭਾਈ, ਪ੍ਰਧਾਨ ਤਰਸੇਮ ਸੇਮਾ, ਮੀਤ ਪ੍ਰਧਾਨ ਸਾਧੂ ਸਿੰਘ ਰਾਜਪੂਤ, ਭੁਪਿੰਦਰ ਧਾਲੀਵਾਲ, ਡਾ. ਸੁਰਜੀਤ ਸਿੰਘ ਭਾਈ, ਪ੍ਰਧਾਨ ਅਵਤਾਰ ਸਿੰਘ ਖੋਖਰ, ਡਾਕਟਰ ਜਸਵਿੰਦਰ ਰਿੰਕਾ, ਪ੍ਰਧਾਨ ਹਰਬੰਸ ਸਿੰਘ, ਪ੍ਰਧਾਨ ਬੂਟਾ ਸਿੰਘ, ਧੰਨਇੰਦਰ ਕਿੰਗਰਾ, ਬਹਾਦਰ ਸਿੰਘ ਦਰਾਕਾ, ਡਾ. ਪਵਨਦੀਪ ਸੰਧੂ, ਮਲਕੀਤ ਸਿੰਘ ਭਾਈ, ਨਿਰਮਲ ਸਿੰਘ ਖੋਖਰ, ਧੰਨਾ ਕਲੇਰ, ਗੁਰਚਰਨ ਚੰਨਾ, ਜੱਸਾ ਸੈਦੋ ਵਾਲੀਆ, ਡਾ. ਸਤਨਾਮ ਭਾਈ, ਮੇਹਰ ਸਿੰਘ ਪੋਸਤੀ, ਹਰਜੀਤ ਪੁੰਨੀ, ਗੋਲਡੀ ਸਿੰਗਲਾ, ਗੁਰਚਰਨ ਭਿੰਡਰ, ਭੋਲਾ ਸਿੰਘ ਪੰਡਤ, ਬਹਾਦਰ ਗੰਢੂ, ਜੱਗਾ ਕਲੇਰ, ਮੋਹਣਾ ਪੁੰਨੀ, ਜੱਗਾ ਮੀਰਾਬ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ | ਅਖੀਰ ਵਿੱਚ ਕਮੇਟੀ ਪ੍ਰਧਾਨ ਦਰਸ਼ਨ ਸਿੰਘ ਭੀਮ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਮੋਗਾ-2 ਦੀ ਮੀਟਿੰਗ ਹੋਈ ਚੇਅਰਮੈਨ ਡਾ. ਧਾਲੀਵਾਲ ਨੇ ਕੀਤੀ ਅਗਵਾਈ <br/> ਅਗਲੀ ਖ਼ਬਰ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਐੱਡ. ਸੁਖਵਿੰਦਰ ਸਿੰਘ ਸਿੱਧੂ ਮਿਲੇ ਜਸਟਿਸ ਲੀਜਾ ਗਿੱਲ ਨੂੰ <br/>
Ad Position 24