16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਤੀਰਥ ਸਿੰਘ ਗੈਦੂ ਤੇ ਮਾਤਾ ਹਰਦਿਆਲ ਕੌਰ ਦੀ ਯਾਦ 'ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅੱਜ <br/>

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਮੋਗਾ, 21 ਫਰਵਰੀ (ਸੁਰਿੰਦਰਪਾਲ ਸਿੰਘ)-ਲਾਇਨਜ਼ ਕਲੱਬ ਮੋਗਾ ਸਿਟੀ ਅਤੇ ਸਕਾਈਡੌਮ ਗਰੁੱਪ ਆਫ਼ ਕੰਪਨੀਜ਼ ਕੈਨੇਡਾ ਦੇ ਸਹਿਯੋਗ ਨਾਲ ਸਵ: ਤੀਰਥ ਸਿੰਘ ਗੈਦੂ ਅਤੇ ਮਾਤਾ ਗੁਰਦਿਆਲ ਕੌਰ ਗੈਦੂ ਜੈ ਸਿੰਘ ਵਾਲਾ ਦੀ ਯਾਦ ਵਿਚ 22ਵਾਂ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਮਿਤੀ : 22 ਫਰਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ 1:30 ਵਜੇ ਤੱਕ ਤੀਰਥ ਸਿੰਘ ਗੈਦੂ (ਰਣਧੀਰ ਸਿੰਘ) ਦੇ ਗ੍ਰਹਿ ਨੇੜੇ ਸਰਕਾਰੀ ਸਕੂਲ ਪਿੰਡ ਜੈ ਸਿੰਘ ਵਾਲਾ (ਮੋਗਾ) ਲਗਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕਾਈਡੌਮ ਗਰੁੱਪ ਆਫ਼ ਕੰਪਨੀ ਕੈਨੇਡਾ ਦੇ ਚੇਅਰਮੈਨ ਦਲਜੀਤ ਸਿੰਘ ਗੈਦੂ ਨੇ ਦੱਸਿਆ ਕਿ ਇਸ ਕੈਂਪ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਲਾਇਨਜ਼ ਕਲੱਬ ਮੋਗਾ ਸਿਟੀ ਵਲੋਂ ਸਤਿੰਦਰਪਾਲ ਸਿੰਘ ਸੋਢੀ ਪ੍ਰਧਾਨ ਲਾਇਨ ਕਲੱਬ ਸਿਟੀ, ਲਾਇਨ ਰਣਜੀਤ ਸਿੰਘ ਬੰਟੀ, ਲਾਇਨ ਦਵਿੰਦਰ ਸਿੰਘ ਸੈਂਭੀ, ਐਡ. ਰਣਬੀਰ ਸਿੰਘ ਝੰਡੇਆਣਾ, ਸੁਖਬੀਰ ਸਿੰਘ ਝੰਡੇਆਣਾ, ਬਲਦੇਵ ਸਿੰਘ ਗੈਦੂ, ਗੁਰਮੇਲ ਸਿੰਘ ਗੈਦੂ, ਆਈ. ਕੈਂਪ ਦੇ ਪ੍ਰੋਜੈਕਟ ਚੇਅਰਮੈਨ ਬਲਵੰਤ ਸਿੰਘ ਝੰਡੇਆਣਾ, ਸੁਖਦੇਵ ਸਿੰਘ ਸੈਂਭੀ, ਲਾਇਨ ਐਡ. ਅਜੀਤਪਾਲ ਸਿੰਘ ਸਮੇਤ ਗ੍ਰਾਮ ਪੰਚਾਇਤ, ਇਲਾਕਾ ਨਿਵਾਸੀ ਤੇ ਪਿੰਡ ਜੈ ਸਿੰਘ ਵਾਲਾ ਵਲੋਂ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ | ਚੇਅਰਮੈਨ ਗੈਦੂ ਨੇ ਦੱਸਿਆ ਕਿ ਕੈਂਪ ਵਿਚ ਡਾ. ਅਕਰੀਤੀ ਅੱਖਾਂ ਦੇ ਮਾਹਿਰ ਆਪਣੀ ਟੀਮ ਨਾਲ ਮਰੀਜ਼ਾਂ ਦਾ ਚੈੱਕਅਪ ਕਰਨਗੇ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ ਨਾਲ ਉਨ੍ਹਾਂ ਦੇ ਅਪ੍ਰੇਸ਼ਨ ਵੀ ਕੀਤੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਬਾਬਾ ਕੁੰਦਨ ਸਿੰਘ ਲਾਅ ਕਾਲਜ ਵਲੋਂ 7 ਸਪੈਸ਼ਲ ਕੈਂਪ ਸ਼ੁਰੂ ਕਰਵਾਇਆ <br/> ਅਗਲੀ ਖ਼ਬਰ ਮਹੱਤਵਪੂਰਨ ਸੰਮੇਲਨ ਦੌਰਾਨ ਕਾਂਗਰਸ ਵਲੋਂ ਵਿਰੋਧ ਪ੍ਰਦਰਸ਼ਨ ਕਰਨਾ ਨਿੰਦਣਯੋਗ-ਡਾ. ਹਰਜੋਤ ਕਮਲ
Ad Position 24