16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਬਾਬਾ ਕੁੰਦਨ ਸਿੰਘ ਲਾਅ ਕਾਲਜ ਵਲੋਂ 7 ਸਪੈਸ਼ਲ ਕੈਂਪ ਸ਼ੁਰੂ ਕਰਵਾਇਆ <br/>

Ad Position 21
Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਧਰਮਕੋਟ, 21 ਫਰਵਰੀ (ਪਰਮਜੀਤ ਸਿੰਘ)-ਬਾਬਾ ਕੁੰਦਨ ਸਿੰਘ ਮੈਮੋਰੀਅਲ ਲਾਅ ਕਾਲਜ ਧਰਮਕੋਟ ਵਲੋਂ 7 ਰੋਜ਼ਾ ਸਪੈਸ਼ਲ ਕੈਂਪ ਨੈਸ਼ਨਲ ਸਰਵਿਸ ਸਕੀਮ ਦੇ ਅੰਡਰ ਸ਼ੁਰੂ ਕਰਵਾਇਆ ਗਿਆ | ਇਸ ਕੈਂਪ ਦਾ ਉਦਘਾਟਨ ਸੀ.ਜੀ.ਐਮ. ਕਮ ਸੈਕਟਰੀ ਕਿਰਨ ਜਯੋਤੀ ਅਤੇ ਇੰਸਪੈਕਟਰ ਜਸਵਿੰਦਰ ਸਿੰਘ ਸਾਈਬਰ ਕ੍ਰਾਈਮ ਵਲੋਂ ਰੀਬਨ ਕੱਟ ਕੇ ਕੀਤਾ ਗਿਆ | ਕਾਲਜ ਦੇ ਵਿਦਿਆਰਥੀਆਂ ਵਲੋਂ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ | ਇਸ ਵਿਚ ਇੰਸਪੈਕਟਰ ਜਸਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਸਾਈਬਰ ਕ੍ਰਾਈਮ ਬਾਰੇ ਜਾਗਰੂਕ ਕਰਦੇ ਹੋਏ ਦੱਸਿਆ ਕਿ ਫ਼ੋਨ ਦੇ ਉੱਪਰ ਆਉਣ ਵਾਲੀਆਂ ਨਕਲੀ ਕਾਲਾਂ ਨੂੰ ਨਹੀਂ ਚੁੱਕਣਾ ਚਾਹੀਦਾ, ਕਿਉਂਕਿ ਗੱਲ ਕਰਦਿਆਂ ਕਾਲਰ ਤੁਹਾਡੇ ਅਕਾਊਾਟ 'ਚੋਂ ਪੈਸੇ ਕਢਵਾ ਸਕਦੇ ਹਨ | ਸਾਡੀਆਂ ਪਰਸਨਲ ਫ਼ੋਟੋਆਂ ਨੂੰ ਚੈੱਕ ਕਰ ਸਕਦੇ ਹਨ | ਏ.ਐਸ.ਆਈ. ਰਾਜਵਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਵਟਸਐਪ, ਇੰਸਟਾਗਰਾਮ ਅਤੇ ਫੇਸਬੁੱਕ ਨੂੰ ਪ੍ਰਾਈਵੇਸੀ ਲਗਾ ਕੇ ਸੁਰੱਖਿਅਤ ਕਰਨਾ ਜ਼ਰੂਰੀ ਹੈ ਤਾਂ ਕਿ ਕੋਈ ਤੁਹਾਡੀ ਪ੍ਰਾਈਵੇਸੀ ਨੂੰ ਨਾ ਦੇਖ ਸਕੇ | ਹੈੱਡ ਕਾਂਸਟੇਬਲ ਬਲਤੇਜ ਸਿੰਘ ਨੇ ਦੱਸਿਆ ਕਿ ਜਿਹੜੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ ਹਨ, ਉਨ੍ਹਾਂ ਪ੍ਰਤੀ ਕਾਰਵਾਈਆਂ ਕਰਨ 'ਤੇ ਪਤਾ ਲੱਗਦਾ ਹੈ ਕਿ ਉਹ ਬਾਹਰਲੇ ਰਾਜਾਂ ਦੇ ਕ੍ਰੀਮੀਨਲ ਹਨ | ਉਨ੍ਹਾਂ ਏ.ਆਈ. ਬਾਰੇ ਵੀ ਕਾਫ਼ੀ ਜਾਣਕਾਰੀ ਦਿੱਤੀ | ਸੀਨੀਅਰ ਕਾਂਸਟੇਬਲ ਅਰਸ਼ਦੀਪ ਸਿੰਘ ਨੇ ਸਾਈਬਰ ਕ੍ਰਾਈਮ ਦੇ ਬਾਰੇ ਆਪਣੇ ਅਨੇਕਾਂ ਵਿਚਾਰ ਪੇਸ਼ ਕੀਤੇ | ਇਸ ਤੋਂ ਬਾਅਦ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਿਰਨ ਜਯੋਤੀ ਨੇ ਸਾਈਬਰ ਕ੍ਰਾਈਮ ਬਾਰੇ ਚੌਕੰਨੇ ਹੋਣ ਲਈ ਕਿਹਾ | ਉਨ੍ਹਾਂ ਕਿਹਾ ਕਿ ਇਸ ਤੋਂ ਡਰਨ ਦੀ ਬਜਾਏ, ਇਸ ਦਾ ਸਾਹਮਣਾ ਕਰਨ ਲਈ ਚੌਕੰਨੇ ਹੋਣ ਦੀ ਲੋੜ ਹੈ | ਅੰਤ ਵਿਚ ਕਾਲਜ ਦੇ ਕਾਰਜਕਾਰੀ ਪਿ੍ੰਸੀਪਲ ਡਾ. ਮਧੂ ਸ਼ਰਮਾ ਨੇ ਉਨ੍ਹਾਂ ਦਾ ਧੰਨਵਾਦ ਕੀਤਾ | ਇਸ ਮੌਕੇ ਮੈਡਮ ਨਿਸ਼ਾ ਸੂਦ, ਮੈਡਮ ਬਲਵਿੰਦਰ ਕੌਰ, ਮੈਡਮ ਪ੍ਰੀਤੀ ਸ਼ਰਮਾ ਅਤੇ ਐਨ.ਐਸ.ਐਸ. ਦੇ ਵਲੰਟੀਅਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਰੀਅਰ ਜੋਨ ਮੋਗਾ ਦੇ ਵਿਦਿਆਰਥੀ ਨੇ ਆਈਲਟਸ 'ਚੋਂ ਹਾਸਿਲ ਕੀਤੇ ਮਨ ਚਾਹੇ ਬੈਂਡ <br/> ਅਗਲੀ ਖ਼ਬਰ ਤੀਰਥ ਸਿੰਘ ਗੈਦੂ ਤੇ ਮਾਤਾ ਹਰਦਿਆਲ ਕੌਰ ਦੀ ਯਾਦ 'ਚ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਅੱਜ <br/>
Ad Position 24