ਬਾਘਾ ਪੁਰਾਣਾ, 21 ਫਰਵਰੀ (ਗੁਰਮੀਤ ਸਿੰਘ ਮਾਣੂੰਕੇ)- ਪਿੰਡ ਮਾਣੂੰਕੇ ਦੀ ਕੋਆਪਰੇਟਿਵ ਸੁਸਾਇਟੀ ਦੀ ਨਵੀਂ ਬਣ ਰਹੀ ਇਮਾਰਤ ਲਈ ਦਾਨੀ ਪਰਿਵਾਰਾਂ ਵਲੋਂ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਸੁਸਾਇਟੀ ਸਕੱਤਰ ਰਾਜਬਹਾਦਰ ਸਿੰਘ ਨੇ ਦੱਸਿਆ ਕਿ ਪਿੰਡ ਮਾਣੂੰਕੇ ਦੀ ਕੋਆਪਰੇਟਿਵ ਸੁਸਾਇਟੀ 'ਚ ਕਿਸਾਨਾਂ ਨੂੰ ਸਹੂਲਤਾਂ ਦੇਣ ਲਈ ਅਨੇਕਾਂ ਖੇਤੀ ਨਾਲ ਸੰਬੰਧਿਤ ਸੰਦ ਮੌਜੂਦ ਹੈ, ਜਿਸ ਕਾਰਨ ਉਕਤ ਸੁਸਾਇਟੀ ਦੀ ਇਮਾਰਤ ਥੋੜੀ (ਘੱਟ) ਹੋਣ ਕਾਰਨ ਨਵੀਂ ਇਮਾਰਤ ਬਣਾਈ ਜਾ ਰਹੀ ਹੈ | ਇਸ ਇਮਾਰਤ ਲਈ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ ਵਲੋਂ 51000 ਹਜ਼ਾਰ ਰੁਪਏ ਅਤੇ ਬਲਕਰਨ ਸਿੰਘ ਸਾਬਕਾ ਸੰਮਤੀ ਮੈਂਬਰ ਮਾਣੂੰਕੇ ਤੇ ਉਨ੍ਹਾਂ ਦੇ ਭਰਾ ਬੇਅੰਤ ਸਿੰਘ ਵਿਸਾਖੀ ਵਲੋਂ 25000 ਹਜ਼ਾਰ ਰੁਪਏ ਨਵੀਂ ਬਣ ਰਹੀ ਇਮਾਰਤ ਲਈ ਦਾਨ ਵਜੋਂ ਦਿੱਤੇ ਗਏ | ਇਸ ਮੌਕੇ ਸੁਸਾਇਟੀ ਪ੍ਰਧਾਨ ਅਮਰਜੀਤ ਸਿੰਘ ਖ਼ਾਲਸਾ, ਚਰਨਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਗੁਰਚਰਨ ਸਿੰਘ ਮੀਤ ਪ੍ਰਧਾਨ, ਗੁਰਸੇਵਕ ਸਿੰਘ, ਜਗਦੀਸ਼ ਸਿੰਘ ਕਾਕੂ, ਚਮਕੌਰ ਸਿੰਘ, ਪ੍ਰਧਾਨ ਵਿਸਾਖਾ ਸਿੰਘ, ਕੁਲਵਿੰਦਰ ਸਿੰਘ, ਭਿੰਦਾ ਸਿੰਘ ਆਦਿ ਅਤੇ ਸਕੱਤਰ ਰਾਜਬਹਾਦਰ ਸਿੰਘ ਨੇ ਦਾਨੀ ਪਰਿਵਾਰਾਂ ਦੇ ਸਹਿਯੋਗ ਲਈ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ |