ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮੋਗਾ ਦੇ ਦੋ ਮਾਹਿਰ ਡਾਕਟਰਾਂ ਦਾ ਰਾਜ ਪੱਧਰੀ ਪ੍ਰੋਗਰਾਮ 'ਚ ਹੋਵੇਗਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 22-02-2026
ਮੋਗਾ, 21 ਫਰਵਰੀ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਦੀ ਅਗਵਾਈ ਹੇਠ ਆਪਣੀਆਂ ਸੇਵਾਵਾਂ ਨਿਭਾ ਰਹੇ ਦੋ ਸਪੈਸ਼ਲਿਸਟ ਮੈਡੀਕਲ ਡਾਕਟਰਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਜਿਸ ਦੀ ਲਿਸਟ ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਗਈ ਸੀ | ਸਿਵਲ ਸਰਜਨ ਮੋਗਾ ਡਾ. ਪ੍ਰਦੀਪ ਕੁਮਾਰ ਮਹਿੰਦਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਾਨਦਾਰ ਕਾਰਗੁਜ਼ਾਰੀ ਲਈ ਸਿਹਤ ਸੇਵਾਵਾਂ 'ਚ ਉੱਤਮ ਦਰਜੇ ਦਾ ਇਲਾਜ ਕਰਨ ਵਾਲੇ ਸਪੈਸ਼ਲਿਸਟ ਮੈਡੀਕਲ ਅਫ਼ਸਰਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾ ਰਿਹਾ ਹੈ | ਇਸ ਮੌਕੇ ਸਭ ਤੋਂ ਵਧੀਆ ਕਾਰਗੁਜ਼ਾਰੀ ਲਈ ਡਾਕਟਰ ਮਨਿੰਦਰ ਬਾਵਾ ਅੱਖਾਂ ਦੇ ਰੋਗਾਂ ਦੇ ਮਾਹਿਰ ਅਤੇ ਡਾਕਟਰ ਅਰਮਿੰਦਰ ਕੌਰ ਐਮ.ਡੀ. ਐਨਸਥੀਸੀਆ ਨੂੰ ਪ੍ਰਸ਼ੰਸਾ ਪੱਤਰ ਇਕ ਰਾਜ ਪੱਧਰੀ ਸਨਮਾਨ ਪ੍ਰੋਗਰਾਮ ਵਿਚ ਪ੍ਰਦਾਨ ਕੀਤਾ ਜਾਵੇਗਾ | ਡਾਕਟਰ ਮਨਿੰਦਰ ਬਾਵਾ ਨੇ ਅੱਖਾਂ ਦੇ ਰੋਗਾਂ ਦੇ ਇਲਾਜ ਵਿਚ ਬੇਮਿਸਾਲ ਸੇਵਾਵਾਂ ਨਿਭਾਈਆਂ ਹਨ | ਉਨ੍ਹਾਂ ਵਲੋਂ ਮਰੀਜ਼ਾਂ ਨੂੰ ਉੱਚ ਪੱਧਰੀ ਅਤੇ ਸਮੇਂ ਸਿਰ ਇਲਾਜ ਮੁਹੱਈਆ ਕਰਵਾਇਆ ਗਿਆ, ਜਿਸ ਨਾਲ ਕਈ ਮਰੀਜ਼ਾਂ ਦੀ ਰੌਸ਼ਨੀ ਬਚਾਈ ਗਈ ਅਤੇ ਜੀਵਨ ਵਿਚ ਨਵੀਂ ਉਮੀਦ ਜਗਾਈ ਗਈ | ਇਸੇ ਤਰ੍ਹਾਂ ਡਾਕਟਰ ਅਰਮਿੰਦਰ ਕੌਰ ਨੇ ਐਨਸਥੀਸੀਆ ਖੇਤਰ ਵਿਚ ਆਪਣੀ ਕਾਬਲੀਅਤ ਅਤੇ ਸਮਰਪਣ ਨਾਲ ਸਰਜਰੀਆਂ ਨੂੰ ਸਫਲਤਾ ਪੂਰਵਕ ਅੰਜਾਮ ਤੱਕ ਪਹੁੰਚਾਇਆ | ਉਨ੍ਹਾਂ ਦੀ ਮਿਹਨਤ ਅਤੇ ਨਿਸ਼ਠਾ ਨਾਲ ਮਰੀਜ਼ਾਂ ਨੂੰ ਸੁਰੱਖਿਅਤ ਅਤੇ ਭਰੋਸੇਯੋਗ ਸਿਹਤ ਸੇਵਾਵਾਂ ਪ੍ਰਦਾਨ ਹੋਈਆਂ | ਅੰਤ ਵਿਚ ਸਿਹਤ ਵਿਭਾਗ ਵਲੋਂ ਉਨ੍ਹਾਂ ਨੂੰ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਆਸ ਜਤਾਈ ਗਈ ਕਿ ਉਹ ਅੱਗੇ ਵੀ ਉਤਸ਼ਾਹ ਅਤੇ ਲਗਨ ਨਾਲ ਸੇਵਾ ਕਰਦੇ ਰਹਿਣਗੇ | ਇਸ ਵਧੀਆ ਕਾਰਗੁਜ਼ਾਰੀ ਦੇ ਲਈ ਐਸ.ਐਮ.ਓ. ਮੋਗਾ ਡਾ. ਹਰਿੰਦਰ ਸਿੰਘ ਸੂਦ, ਐਸ.ਐਮ.ਓ. ਕੋਟ ਈਸੇ ਖਾਂ ਡਾ. ਰਿਪੁਦਮਨ, ਪੀ.ਸੀ.ਐਮ.ਐਸ. ਦੇ ਜ਼ਿਲ੍ਹਾ ਪ੍ਰਧਾਨ ਡਾ. ਗਗਨਦੀਪ ਸਿੰਘ, ਸਿਮਰਨ ਧਾਲੀਵਾਲ, ਜ਼ਿਲ੍ਹਾ ਸਿੱਖਿਆ ਤੇ ਸੂਚਨਾ ਅਫ਼ਸਰ ਜਸਜੀਤ ਕੌਰ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ ਪੁਰਜ਼ੋਰ ਪ੍ਰਸ਼ੰਸਾ ਕਰਦਿਆਂ ਸਨਮਾਨਿਤ ਹੋਣ ਵਾਲੇ ਡਾਕਟਰਾਂ ਨੂੰ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਕੋਆਪਰੇਟਿਵ ਸੁਸਾਇਟੀ ਲਈ ਦਾਨੀ ਪਰਿਵਾਰਾਂ ਨੇ 76 ਹਜ਼ਾਰ ਰੁਪਏ ਦਾਨ ਦਿੱਤੇ <br/> ਅਗਲੀ ਖ਼ਬਰ ਪੰਜਾਬ ਕੋ-ਐਜੂਕੇਸ਼ਨ ਸਕੂਲ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ <br/>
Ad Position 24
No active advertisement