ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਜੇਕਰ ਜ਼ਿੰਦਗੀ ਨਾਲ ਹੈ ਪਿਆਰ, ਤਾਂ ਐਫ.ਓ.ਬੀ. ਰਾਹੀਂ ਹੀ ਕਰੋ ਰੇਲਵੇ ਲਾਈਨ ਪਾਰ <br/>

Ad Position 21
No active advertisement
ਰੇਲ ਲਾਈਨ ਪਾਰ ਨਾ ਕਰਨ ਬਾਰੇ ਜਾਗਰੂਕ ਕਰਦੇ ਹੋਏ ਫ਼ਿਰੋਜ਼ਪੁਰ ਮੰਡਲ 'ਚ ਰੇਲਵੇ ਦੇ ਪੁਲਿਸ ਮੁਲਾਜ਼ਮ | ਅਜੀਤ ਤਸਵੀਰ <br/> 22-02-2026
ਫ਼ਿਰੋਜ਼ਪੁਰ, 21 ਫਰਵਰੀ (ਰਾਕੇਸ਼ ਚਾਵਲਾ)-ਰੇਲਵੇ ਸਟੇਸ਼ਨ 'ਤੇ ਪਲੇਟਫ਼ਾਰਮਾਂ ਦੇ ਵਿਚਕਾਰ ਗੈਰ-ਕਾਨੂੰਨੀ ਢੰਗ ਨਾਲ ਰੇਲਵੇ ਲਾਈਨ ਪਾਰ ਨਾ ਕਰੋ | ਚੱਲਦੀ ਰੇਲ ਗੱਡੀ 'ਚ ਨਾ ਚੜ੍ਹੋ ਅਤੇ ਨਾ ਹੀ ਉੱਤਰੋ ਕਿਉਂਕਿ ਹੁਣ ਜ਼ਿਆਦਾਤਰ ਰੇਲ ਗੱਡੀਆਂ 'ਚ ਐੱਲ. ਐੱਚ. ਬੀ. ਕੋਚ ਲੱਗੇ ਹੋਏ ਹਨ, ਜਿਸ ਕਾਰਨ ਸਟੇਸ਼ਨ ਤੋਂ ਚੱਲਣ ਵੇਲੇ ਰੇਲ ਗੱਡੀ ਦੀ ਰਫ਼ਤਾਰ ਬਹੁਤ ਜਲਦੀ ਤੇਜ਼ ਹੋ ਜਾਂਦੀ ਹੈ | ਰੇਲਗੱਡੀ ਦੀ ਛੱਤ ਤੇ ਪਾਏਦਾਨ (ਫੁੱਟ ਬੋਰਡ) 'ਤੇ ਸਫ਼ਰ ਕਰਨਾ ਵੀ ਖ਼ਤਰੇ ਤੋਂ ਖ਼ਾਲੀ ਨਹੀਂ ਹੈ | ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਲਈ ਫ਼ਿਰੋਜ਼ਪੁਰ ਮੰਡਲ 'ਚ ਸਮੇਂ-ਸਮੇਂ 'ਤੇ ਜਾਗਰੂਕਤਾ ਮੁਹਿੰਮ ਚਲਾਈ ਜਾਂਦੀ ਹੈ | ਮੰਡਲ ਦੇ ਰੇਲਵੇ ਸਟੇਸ਼ਨਾਂ 'ਤੇ ਲੱਗੇ ਪਬਲਿਕ ਐਡਰੈੱਸ ਸਿਸਟਮ ਰਾਹੀਂ ਲਗਾਤਾਰ ਅਨਾਊਾਸਮੈਂਟ ਕਰਕੇ ਰੇਲ ਯਾਤਰੀਆਂ ਤੇ ਆਮ ਜਨਤਾ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਜਾਂਦਾ ਹੈ | ਰੇਲਵੇ ਐਕਟ ਦੀ ਧਾਰਾ 147 ਦੇ ਤਹਿਤ ਗੈਰ-ਕਾਨੂੰਨੀ ਢੰਗ ਨਾਲ ਰੇਲਵੇ ਟਰੈਕ ਪਾਰ ਕਰਨ 'ਤੇ ਛੇ ਮਹੀਨੇ ਦੀ ਕੈਦ ਜਾਂ ਇਕ ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਾ ਪ੍ਰਬੰਧ ਹੈ | ਰੇਲਵੇ ਸੁਰੱਖਿਆ ਬਲ ਵਲੋਂ ਗੈਰ-ਕਾਨੂੰਨੀ ਤਰੀਕੇ ਨਾਲ ਟਰੈਕ ਪਾਰ ਕਰਨ ਵਾਲਿਆਂ ਵਿਰੁੱਧ ਜੁਲਾਈ 2025 ਤੋਂ ਜਨਵਰੀ 2026 ਦੌਰਾਨ 521 ਲੋਕਾਂ 'ਤੇ ਕਾਰਵਾਈ ਕਰਕੇ ਉਨ੍ਹਾਂ ਕੋਲੋਂ ਲਗਪਗ 51 ਹਜ਼ਾਰ ਰੁਪਏ ਜੁਰਮਾਨਾ ਵਸੂਲਿਆ ਗਿਆ | ਮੰਡਲ ਰੇਲ ਪ੍ਰਬੰਧਕ ਸੰਜੀਵ ਕੁਮਾਰ ਨੇ ਰੇਲ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਗੈਰ-ਕਾਨੂੰਨੀ ਢੰਗ ਨਾਲ ਰੇਲਵੇ ਟਰੈਕ ਪਾਰ ਨਾ ਕਰਨ | ਇਕ ਜ਼ਿੰਮੇਵਾਰ ਨਾਗਰਿਕ ਬਣੋ ਤੇ ਟਰੇਨ 'ਚ ਚੜ੍ਹਨ-ਉਤਰਨ ਲਈ ਸਿਰਫ਼ ਪਲੇਟਫ਼ਾਰਮ ਵਾਲੇ ਪਾਸੇ ਦੀ ਹੀ ਵਰਤੋਂ ਕਰੋ | ਯਾਤਰੀ ਇਕ ਪਲੇਟਫ਼ਾਰਮ ਤੋਂ ਦੂਜੇ ਪਲੇਟਫ਼ਾਰਮ 'ਤੇ ਜਾਣ ਲਈ ਫੁੱਟ ਓਵਰ ਬਿ੍ਜ ਦੀ ਵਰਤੋਂ ਕਰਨ ਤੇ ਰੇਲਵੇ ਟਰੈਕ ਪਾਰ ਕਰਨ ਲਈ ਸਬਵੇਅ, ਰੋਡ ਓਵਰ ਬਿ੍ਜ, ਅੰਡਰ ਬਿ੍ਜ ਆਦਿ ਦੀ ਵਰਤੋਂ ਕਰਨ |

Ad Position 22
No active advertisement
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ 'ਚ ਪੰਜਾਬੀ ਮਾਤ ਭਾਸ਼ਾ ਦਿਵਸ ਨੂੰ ਸਮਰਪਿਤ ਡਾਕੂਮੈਂਟਰੀ ਦਿਖਾਈ <br/> ਅਗਲੀ ਖ਼ਬਰ ਸਤਲੁਜ ਦਰਿਆ ਦੇ ਟੁੱਟੇ ਬੰਨ੍ਹਾਂ ਵੱਲ ਧਿਆਨ ਕਰੇ ਸਰਕਾਰ-ਢਿੱਲੋਂ, ਪੀਰ ਮੁਹੰਮਦ <br/>
Ad Position 24
No active advertisement