19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸ੍ਰੀ ਸਜਨੀ ਵੱਲਭ ਬਿਆਹਾਲਾ ਤਿਉਹਾਰ ਮਨਾਇਆ <br/>

Ad Position 21
No active advertisement
ਅਜੀਤ ਡੈਸਕ 23-02-2026
ਮੋਗਾ, 22 ਫਰਵਰੀ (ਸੁਰਿੰਦਰਪਾਲ ਸਿੰਘ)-ਸਥਾਨਕ ਫਰੈਂਡਜ਼ ਕਾਲੋਨੀ 'ਚ ਸਥਿਤ ਸ੍ਰੀ ਰਾਧਾ ਕਿ੍ਸ਼ਨ ਮੰਦਰ 'ਚ ਸ੍ਰੀ ਸਜਨੀ ਵੱਲਭ ਬਿਆਹਾਲਾ ਤਿਉਹਾਰ ਮਨਾਇਆ | ਇਸ ਮੌਕੇ ਕਥਾ ਵਿਆਸ ਰਾਘਵ ਸ਼ੁਕਲਾ ਸ੍ਰੀ ਧਾਮ ਵਰਿੰਦਾਵਨ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ, ਨੇ ਆਪਣੇ ਸੁਰੀਲੇ ਭਾਸ਼ਣ ਅਤੇ ਅਧਿਆਤਮਿਕ ਪ੍ਰਵਚਨ ਨਾਲ ਸ਼ਰਧਾਲੂਆਂ ਨੂੰ ਨਿਹਾਲ ਕੀਤਾ | ਉਨ੍ਹਾਂ ਨੇ ਠਾਕੁਰ ਸ੍ਰੀ ਸਜਨੀ ਵੱਲਭ ਦੀਆਂ ਵੱਖ-ਵੱਖ ਰਸਮਾਂ ਦੇ ਪਿੱਛੇ ਡੂੰਘੇ ਅਤੇ ਅਧਿਆਤਮਿਕ ਅਰਥਾਂ ਬਾਰੇ ਵਿਸਥਾਰ ਨਾਲ ਦੱਸਿਆ | ਇਸ ਮੌਕੇ ਰਾਘਵ ਸ਼ੁਕਲਾ ਨੇ ਆਪਣੀ ਟੀਮ ਨਾਲ ਮਿਲ ਕੇ ਸੁਰੀਲੇ ਭਜਨ ਵੀ ਪੇਸ਼ ਕੀਤੇ | ਇਸ ਵਿਸ਼ੇਸ਼ ਮੌਕੇ ਵਰਿੰਦਾਵਨ ਤੋਂ ਆਏ ਵਿੱਠਲ ਦਾਸ ਨੇ ਵੀ ਸ਼ਰਧਾਲੂਆਂ ਨੂੰ ਦਰਸ਼ਨ ਦਿੱਤੇ | ਇਸ ਮੌਕੇ ਰਾਘਵ ਸ਼ੁਕਲਾ ਨੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿਚ ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਫੈਲਾਉਂਦੇ ਹਨ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਆਧੁਨਿਕ ਯੁੱਗ 'ਚ ਨੌਜਵਾਨ ਪੀੜ੍ਹੀ ਨੂੰ ਧਰਮ ਅਤੇ ਕਦਰਾਂ-ਕੀਮਤਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਅਤੇ ਪ੍ਰੋਗਰਾਮ ਦੇ ਪ੍ਰਬੰਧਕ ਇਸ ਦਿਸ਼ਾ ਵਿਚ ਸ਼ਲਾਘਾਯੋਗ ਕੰਮ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਵਰਿੰਦਾਵਨ ਤੋਂ ਸੰਤਾਂ ਦਾ ਮੋਗਾ ਦੀ ਧਰਤੀ 'ਤੇ ਆਉਣਾ ਖ਼ੁਸ਼ਕਿਸਮਤੀ ਦੀ ਗੱਲ ਹੈ | ਇਸ ਮੌਕੇ ਰਾਜੇਸ਼ ਵਰਮਾ, ਵਿਕਾਸ ਸੇਠੀ, ਗਗਨ ਗਾਬਾ, ਯਸ਼ ਗੌਤਮ, ਪਵਨ ਨਾਰੰਗ, ਸਾਹਿਲ, ਅਜੇ, ਆਯੂਸ਼, ਚਰਨਜੀਤ ਕੌਰ, ਸੁਨੀਤਾ, ਐਂਜਲੀਨ, ਖ਼ੁਸ਼ਬੂ, ਪ੍ਰੇਮ ਨੈਸਲੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਖਾਟੂ ਸ਼ਾਮ ਬਾਲਾ ਜੀ ਦੀ ਚੌਥੀ ਨਿਸ਼ਾਨ ਸ਼ੋਭਾ ਯਾਤਰਾ ਕੱਢੀ <br/> ਅਗਲੀ ਖ਼ਬਰ ਡੀ. ਐਸ. ਬਲੌਸਮ ਸਕੂਲ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮਨਾਇਆ
Ad Position 24