19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਖਾਟੂ ਸ਼ਾਮ ਬਾਲਾ ਜੀ ਦੀ ਚੌਥੀ ਨਿਸ਼ਾਨ ਸ਼ੋਭਾ ਯਾਤਰਾ ਕੱਢੀ <br/>

Ad Position 21
No active advertisement
ਅਜੀਤ ਡੈਸਕ 23-02-2026
ਬੱਧਨੀ ਕਲਾਂ, 22 ਫਰਵਰੀ (ਸੰਜੀਵ ਕੋਛੜ)-ਸ੍ਰੀ ਖਾਟੂ ਸ਼ਾਮ ਸੇਵਾ ਮੰਡਲ ਬੱਧਨੀ ਕਲਾਂ ਵਲੋਂ ਪ੍ਰਧਾਨ ਨਵੀਨ ਜੈਨ ਦੀ ਅਗਵਾਈ 'ਚ ਨਿਸ਼ਾਨ ਸ਼ੋਭਾ ਯਾਤਰਾ ਕੱਢੀ ਗਈ, ਪ੍ਰਾਚੀਨ ਸ਼ਿਵ ਮੰਦਰ (ਭਾਲਿਆਂ ਵਾਲਿਆਂ) ਤੋਂ ਸ਼ੁਰੂ ਕਰਕੇ ਸ਼ਹਿਰ ਦੇ ਮੁੱਖ ਬਾਜ਼ਾਰਾਂ, ਗਲੀਆਂ, ਮੁਹੱਲਿਆਂ 'ਚ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਇਹ ਚੌਥੀ ਨਿਸ਼ਾਨ ਸ਼ੋਭਾ ਯਾਤਰਾ ਕੱਢੀ ਗਈ | ਸ਼ੋਭਾ ਯਾਤਰਾ ਦੀ ਅੱਗੇ-ਅੱਗੇ ਮਿਲਟਰੀ ਬੈਂਡ ਤੇ ਫੁੱਲਾਂ ਨਾਲ ਸਜਾਈ ਹੋਈ ਪਾਲਕੀ 'ਚ ਭਗਵਾਨ ਖਾਟੂ ਸ਼ਾਮ ਦਾ ਸਰੂਪ ਬਿਰਾਜਮਾਨ ਕੀਤਾ ਗਿਆ | ਇਸ ਯਾਤਰਾ ਦੌਰਾਨ ਸ਼ਰਧਾਲੂਆਂ ਵਲੋਂ 100 ਤੋਂ ਵੱਧ ਨਿਸ਼ਾਨ ਝੰਡੇ ਚੁੱਕ ਕੇ ਜੈਕਾਰਿਆਂ ਨਾਲ ਸਾਰਾ ਸ਼ਹਿਰ ਗੂੰਜਣ ਲਾ ਦਿੱਤਾ | ਇਹ ਨਿਸ਼ਾਨ ਸ਼ੋਭਾ ਯਾਤਰਾ ਸਾਰੇ ਸ਼ਹਿਰ ਦੀ ਪ੍ਰਕਰਮਾਂ ਕਰਨ ਉਪਰੰਤ ਦੇਰ ਸ਼ਾਮ ਭਾਲਾ ਮੰਦਰ ਵਿਖੇ ਹੀ ਸਮਾਪਤ ਹੋਈ | ਸਾਰੇ ਸ਼ਹਿਰ 'ਚ ਜਗ੍ਹਾ-ਜਗ੍ਹਾ ਸ਼ਰਧਾਲੂਆਂ ਵਲੋਂ ਲੰਗਰ ਲਗਾਏ ਗਏ | ਇਸ ਸਮੇਂ ਪ੍ਰਧਾਨ ਨਵੀਨ ਤਾਇਲ ਨੇ ਕਿਹਾ ਕਿ ਸੇਵਾ ਮੰਡਲ ਵਲੋਂ ਸਮੇਂ-ਸਮੇਂ ਸਿਰ ਅਜਿਹੇ ਧਾਰਮਿਕ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਸੰਗਤਾਂ ਨੂੰ ਖਾਟੂ ਸ਼ਾਮ ਦੇ ਭਵਨ ਦੇ ਦਰਸ਼ਨ ਕਰਵਾਉਣ ਲਈ ਸਮੇਂ-ਸਮੇਂ ਤੇ ਅਹਿਮ ਉਪਰਾਲੇ ਕੀਤੇ ਜਾਂਦੇ ਹਨ | ਇਸ ਮੌਕੇ ਨਵੀਨ ਗੋਇਲ ਪ੍ਰਧਾਨ, ਦਿਨੇਸ਼ ਕੁਮਾਰ ਬਾਂਸਲ ਖ਼ਜ਼ਾਨਚੀ, ਵਿਸ਼ਾਲ ਗਰਗ ਵਾਈਸ ਪ੍ਰਧਾਨ, ਰਾਕੇਸ਼ ਕੁਮਾਰ ਸਕੱਤਰ, ਸੰਦੀਪ ਖੁਰਾਨਾ, ਪ੍ਰੇਮ ਜੋਸ਼ੀ, ਰਾਜੂ ਜੋਸ਼ੀ, ਸੰਜੀਵ ਗੁਪਤਾ, ਸੂਰਜ ਪ੍ਰਕਾਸ਼ ਸ਼ਰਮਾ ਪ੍ਰਵਾਸੀ ਭਾਰਤੀ, ਮਾਸਟਰ ਬਲਰਾਜ ਕੁਮਾਰ ਸ਼ਰਮਾ, ਰਜਿੰਦਰ ਜੋਸ਼ੀ, ਉਦੇਕਰਨਦੇਵ ਬਾਂਸਲ, ਰਾਮਸੱਤ ਭੂਸ਼ਨ, ਸੰਨੀ ਖੁਰਾਣਾ, ਚਮਨ ਲਾਲ ਜੌਲੀ ਬਾਂਸਲ, ਸੁਰਿੰਦਰ ਕੁਮਾਰ ਮਿੱਤਲ, ਗਿਆਨਦੀਪ ਗੋਇਲ, ਸੰਜੂ ਮਿੱਤਲ, ਪ੍ਰਵੀਨ ਕੁਮਾਰ, ਗੋਰਾ, ਰਿੰਕ ਮਿੱਤਲੂ, ਰੌਸ਼ਨ ਲਾਲ ਜੈਨ,ਹਨੀ ਮਿੱਤਲ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਔਰਤਾਂ ਅਤੇ ਹੋਰ ਵੀ ਸ਼ਰਧਾਲੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਕੁੰਦਨ ਸਿੰਘ ਕਾਲਜ ਵਿਖੇ ਇਕ ਰੋਜ਼ਾ ਸਫ਼ਾਈ ਅਭਿਆਨ ਚਲਾਇਆ <br/> ਅਗਲੀ ਖ਼ਬਰ ਸ੍ਰੀ ਸਜਨੀ ਵੱਲਭ ਬਿਆਹਾਲਾ ਤਿਉਹਾਰ ਮਨਾਇਆ <br/>
Ad Position 24