ਮੋਗਾ, 24 ਫਰਵਰੀ (ਸੁਰਿੰਦਰਪਾਲ ਸਿੰਘ)-ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਐਂਡ ਰਿਸਰਚ ਕੈਂਪਸ-2 ਦੇ ਵਿਦਿਆਰਥੀਆਂ ਨੇ ਮਹਾਰਾਜਾ ਅਗਰਸੈਨ ਯੂਨੀਵਰਸਿਟੀ ਵਿਖੇ ਕਰਵਾਈ ਵੱਕਾਰੀ ਕਾਨਫ਼ਰੰਸ ਜਿੱਤ ਕੇ ਸੰਸਥਾ ਦਾ ਮਾਣ ਵਧਾਇਆ | ਪਿ੍ੰਸੀਪਲ ਡਾ. ਆਰ.ਕੇ. ਨਾਰੰਗ ਨੇ ਦੱਸਿਆ ਕਿ ਸੁਪਰਵਾਈਜ਼ਰ ਅਤੇ ਵਾਈਸ ਪਿ੍ੰਸੀਪਲ ਡਾ. ਸ਼ੰਮੀ ਜਿੰਦਲ ਦੀ ਨਿਗਰਾਨੀ ਹੇਠ ਛੇਵੇਂ ਸਮੈਸਟਰ ਦੇ ਬੀ. ਫਾਰਮ ਦੇ ਵਿਦਿਆਰਥੀ ਸਾਗਰ ਮਲਿਕ ਨੇ ਮਹਾਰਾਜਾ ਅਗਰਸੈਨ ਯੂਨੀਵਰਸਿਟੀ ਵਿਖੇ ਕਾਨਫ਼ਰੰਸ ਵਿਚ ਬੈਸੀਡੁਅਲ ਨੈੱਟਵਰਕ ਆਧਾਰਿਤ ਡੀਪ ਲਰਨਿੰਗ ਮਾਡਲ ਫ਼ਾਰ ਮਲਟੀ ਕਲਾਸ ਕਾਰਡੀਅਕ ਡਿਸਆਰਡਰ ਵਰਗੀਕਰਨ ਵਿਸ਼ੇ 'ਤੇ ਮੌਖਿਕ ਪੇਸ਼ਕਾਰੀ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਇਸੇ ਤਰ੍ਹਾਂ ਸੁਪਰਵਾਈਜ਼ਰ ਮਿਸ ਆਂਚਲ ਦੀ ਅਗਵਾਈ ਹੇਠ ਬੀ. ਫਾਰਮ 6ਵੇਂ ਸਮੈਸਟਰ ਦੀ ਵਿਦਿਆਰਥਣ ਵੰਦਨਾ ਨੇ ਸਿਹਤ ਸੰਭਾਲ ਵਿਚ ਕ੍ਰਾਂਤੀ ਲਿਆਉਣ ਦਾ ਇਕ ਨਵਾਂ ਯੁੱਗ ਸਿਰਲੇਖ ਵਾਲੇ ਪੋਸਟਰ ਪੇਸ਼ਕਾਰੀ ਵਿਚ ਪਹਿਲਾ ਸਥਾਨ ਪ੍ਰਾਪਤ ਕਰ ਕੇ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਦੋਵਾਂ ਵਿਦਿਆਰਥੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਆਈ.ਐਸ.ਐਫ. ਕੈਂਪਸ-2 ਦੇ ਪਿ੍ੰਸੀਪਲ ਡਾ. ਆਰ.ਕੇ. ਨਾਰੰਗ ਨੇ ਵਿਦਿਆਰਥੀਆਂ ਸਾਗਰ ਮਲਿਕ ਅਤੇ ਵੰਦਨਾ ਨੂੰ ਉਨ੍ਹਾਂ ਦੀ ਪ੍ਰਾਪਤੀ 'ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ |