ਨੱਥੂਵਾਲਾ ਗਰਬੀ, 24 ਫਰਵਰੀ (ਨਵਦੀਪ ਸਿੰਘ)-ਭਾਈ ਘਨੱਈਆ ਜੀ ਲੋਕ ਸੇਵਾ ਕਲੱਬ ਰਜਿ: ਲੰਗੇਆਣਾ ਕਲਾਂ ਵਲੋਂ ਪਿੰਡ ਦੇ ਸਰਕਾਰੀ ਹਾਈ ਸਕੂਲ ਲੰਗੇਆਣਾ ਕਲਾਂ ਵਿਖੇ ਇਕ ਸਾਦੇ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੌਰਾਨ ਸਕੂਲ ਦੇ ਅਧਿਆਪਕਾ ਖੁਸ਼ਵੰਤ ਕੌਰ ਦੇ ਸਵੈ ਇੱਛਾ ਅਨੁਸਾਰ ਸੇਵਾ ਮੁਕਤ ਹੋ ਜਾਣ 'ਤੇ ਕਲੱਬ ਵਲੋਂ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਹੈ | ਇਸ ਮੌਕੇ ਮਾਸਟਰ ਜਸਪ੍ਰੀਤ ਸਿੰਘ, ਮੈਂਬਰ ਪੰਚਾਇਤ ਗੁਰਜੀਤ ਸਿੰਘ ਵਲੋਂ ਅਧਿਆਪਕਾ ਖੁਸ਼ਵੰਤ ਕੌਰ ਦੇ 27 ਸਾਲਾਂ ਬੇਦਾਗ਼ ਸਰਕਾਰੀ ਸੇਵਾਵਾਂ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ | ਉਪਰੰਤ ਕਲੱਬ ਦੇ ਬਾਨੀ ਪ੍ਰਧਾਨ ਗੁਰਦੇਵ ਸਿੰਘ, ਮੌਜੂਦ ਪ੍ਰਧਾਨ ਜਗਸੀਰ ਸਿੰਘ ਬਰਾੜ ਅਤੇ ਸਾਬਕਾ ਮੈਂਬਰ ਪੰਚਾਇਤ ਗੁਰਮੀਤ ਕੌਰ ਵਲੋਂ ਉਨ੍ਹਾਂ ਨੂੰ ਲੋਈ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕਲੱਬ ਦੇ ਬਾਕੀ ਮੈਂਬਰ ਸਾਬਕਾ ਸਰਪੰਚ ਸੁਖਦੇਵ ਸਿੰਘ, ਇਕਬਾਲ ਸਿੰਘ, ਪੂਰਨ ਸਿੰਘ ਫ਼ੌਜੀ, ਮਲਕੀਤ ਚੰਦ, ਕੈਸ਼ੀਅਰ ਜਗਸੀਰ ਸਿੰਘ ਤੋਂ ਇਲਾਵਾ ਸਕੂਲ ਸਟਾਫ਼ ਪਰਮਜੀਤ ਕੌਰ ਸਕੂਲ ਇੰਚਾਰਜ, ਸਰਸਵਤੀ, ਰੀਤੂ ਬਾਲਾ, ਰਜਿੰਦਰ ਕੌਰ, ਦਵਿੰਦਰ ਸਿੰਘ, ਯਾਦਵਿੰਦਰ ਸਿੰਘ, ਦਿਨੇਸ਼ ਕੁਮਾਰ, ਜਸਪ੍ਰੀਤ ਸਿੰਘ ਵੀ ਹਾਜ਼ਰ ਸਨ | ਅਖੀਰ 'ਚ ਸੇਵਾ ਮੁਕਤ ਅਧਿਆਪਕਾ ਖੁਸ਼ਵੰਤ ਕੌਰ ਵਲੋਂ ਕਲੱਬ ਨੁਮਾਇੰਦਿਆਂ ਦਾ ਸ਼ੁਕਰਾਨਾ ਕੀਤਾ ਗਿਆ |