07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਤਿੰਨ ਰੋਜ਼ਾ ਸਜਨੀ ਵੱਲਭ ਬਿਹਾਲਾ ਉਤਸਵ ਸਮਾਪਤ <br/>

Ad Position 21
No active advertisement
ਅਜੀਤ ਡੈਸਕ 25-02-2026
ਮੋਗਾ, 24 ਫਰਵਰੀ (ਸੁਰਿੰਦਰਪਾਲ ਸਿੰਘ)-ਫਰੈਂਡਜ਼ ਕਾਲੋਨੀ ਦੇ ਸ੍ਰੀ ਰਾਧਾ ਕਿ੍ਸ਼ਨ ਮੰਦਰ ਵਿਖੇ ਤਿੰਨ ਰੋਜ਼ਾ ਸਜਨੀ ਵੱਲਭ ਬਿਆਹਲਾ ਮੇਲਾ ਅੱਜ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋ ਗਿਆ | ਰਾਧੇ-ਰਾਧੇ, ਬੋਲ ਸ਼ਿਆਮ ਆਏਗਾ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ | ਸ੍ਰੀ ਧਾਮ ਵਿ੍ੰਦਾਵਨ ਤੋਂ ਵਿਸ਼ੇਸ਼ ਤੌਰ 'ਤੇ ਬੁਲਾਏ ਗਏ ਕਥਾ ਵਿਆਸ ਹਿਤ ਰਾਘਵ ਸ਼ੁਕਲਾ ਨੇ ਅਧਿਆਤਮਿਕ ਪ੍ਰਵਚਨ ਨਾਲ ਸੰਗਤਾਂ ਨੂੰ ਮੋਹ ਲਿਆ | ਉਨ੍ਹਾਂ ਨੇ ਠਾਕੁਰ ਸ੍ਰੀ ਸਜਨੀ ਵੱਲਭ ਦੇ ਵੱਖ-ਵੱਖ ਰਸਮਾਂ ਦੇ ਪਿੱਛੇ ਡੂੰਘੇ ਅਰਥਾਂ ਬਾਰੇ ਵਿਸਥਾਰ ਨਾਲ ਦੱਸਿਆ | ਇਸ ਦੌਰਾਨ ਹਿਤ ਰਾਘਵ ਸ਼ੁਕਲਾ ਨੇ ਆਪਣੀ ਟੀਮ ਨਾਲ ਮਿਲ ਕੇ ਸੁਰੀਲੇ ਭਜਨ ਗਾਏ | ਇਸ ਮੌਕੇ ਵਿੱਠਲ ਦਾਸ, ਜੋ ਵਿਸ਼ੇਸ਼ ਤੌਰ 'ਤੇ ਵਿ੍ੰਦਾਵਨ ਤੋਂ ਆਏ ਸਨ ਨੇ ਵੀ ਸ਼ਰਧਾਲੂਆਂ ਨੂੰ ਆਸ਼ੀਰਵਾਦ ਦਿੱਤਾ | ਉਨ੍ਹਾਂ ਨੇ ਵਿਆਹ ਸਮਾਰੋਹ ਦੀ ਸਮਾਪਤੀ 'ਤੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ | ਇਸ ਦੌਰਾਨ, ਮੇਜ਼ਬਾਨਾਂ ਦੁਆਰਾ ਠਾਕੁਰ ਦੀ ਆਰਤੀ ਕੀਤੀ ਗਈ | ਅੰਤ ਵਿਚ ਸਾਰਿਆਂ ਨੂੰ ਪ੍ਰਸ਼ਾਦ ਵੰਡਿਆ | ਇਸ ਮੌਕੇ ਰਾਜੇਸ਼ ਵਰਮਾ, ਵਿਕਾਸ ਸੇਠੀ, ਗਗਨ ਗਾਬਾ, ਯਸ਼ ਗੌਤਮ, ਪਵਨ ਨਾਰੰਗ, ਸਾਹਿਲ, ਅਜੈ, ਆਯੂਸ਼, ਚਰਨਜੀਤ ਕੌਰ, ਸੁਨੀਤਾ, ਐਂਜਲੀਨ, ਖ਼ੁਸ਼ਬੂ, ਪ੍ਰੇਮ ਕੁਮਾਰ ਨੈਸਲੇ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਕਲੱਬ ਵਲੋਂ ਸੇਵਾ ਮੁਕਤ ਅਧਿਆਪਕਾ ਦਾ ਵਿਸ਼ੇਸ਼ ਸਨਮਾਨ <br/> ਅਗਲੀ ਖ਼ਬਰ ਬਕਾਏ ਠੀਕ ਨਾ ਕੀਤੇ ਗਏ ਤਾਂ 7 ਮਾਰਚ ਨੂੰ ਬੈਂਕ ਅੱਗੇ ਦੇਵਾਂਗੇ ਰੋਸ ਧਰਨਾ- ਪੈਨਸ਼ਨਰ ਆਗੂ <br/>
Ad Position 24