07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਬਕਾਏ ਠੀਕ ਨਾ ਕੀਤੇ ਗਏ ਤਾਂ 7 ਮਾਰਚ ਨੂੰ ਬੈਂਕ ਅੱਗੇ ਦੇਵਾਂਗੇ ਰੋਸ ਧਰਨਾ- ਪੈਨਸ਼ਨਰ ਆਗੂ <br/>

Ad Position 21
No active advertisement
ਅਜੀਤ ਡੈਸਕ 25-02-2026
ਬਾਘਾ ਪੁਰਾਣਾ, 24 ਫਰਵਰੀ (ਟਿੰਕੂ ਕਾਠਪਾਲ)-ਪੰਜਾਬ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਛੇਵੇਂ ਪੇ ਕਮਿਸ਼ਨ ਦੇ ਬਕਾਏ 75 ਸਾਲ ਤੋਂ ਘੱਟ ਉਮਰ ਵਾਲੇ ਪੈਨਸ਼ਨਰਾਂ ਨੂੰ ਕੁੱਲ 42 ਕਿਸ਼ਤਾਂ ਵਿਚ ਦਿੱਤੇ ਜਾਣੇ ਹਨ¢ ਇਨ੍ਹਾਂ ਵਿਚੋਂ ਪਹਿਲੀਆਂ 15 ਕਿਸ਼ਤਾਂ ਦਾ ਬਕਾਇਆ ਜੁਲਾਈ 2021 ਨੂੰ ਸੋਧੀ ਹੋਈ ਬੇਸਿਕ ਪੈਨਸ਼ਨ ਅਨੁਸਾਰ ਅਪ੍ਰੈਲ 2025 ਤੋਂ ਜੂਨ 2026 ਤੱਕ ਜਾਰੀ ਕੀਤਾ ਜਾਣਾ ਸੀ ਪਰ ਬੈਂਕ ਆਫ ਇੰਡੀਆ ਦੀ ਸਥਾਨਕ ਬਰਾਂਚ ਬਾਘਾ ਪੁਰਾਣਾ ਵਲੋਂ ਇਹ ਰਕਮ ਅਣਸੋਧੀ ਬੇਸਿਕ ਪੈਨਸ਼ਨ ਦੇ ਆਧਾਰ 'ਤੇ ਜਾਰੀ ਕੀਤੀ ਜਾ ਰਹੀ ਹੈ ਜਿਸ ਕਾਰਨ ਪੈਨਸ਼ਨਰਾਂ ਨੂੰ ਹਰ ਮਹੀਨੇ ਕਰੀਬ 2000 ਤੋਂ 3000 ਰੁਪਏ ਘੱਟ ਪ੍ਰਾਪਤ ਹੋ ਰਹੇ ਹਨ ¢ ਜ਼ਿਲ੍ਹਾ ਪ੍ਰਧਾਨ ਸੁਖਮੰਦਰ ਸਿੰਘ, ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ, ਵਰਕਿੰਗ ਪ੍ਰਧਾਨ ਸੁਰਿੰਦਰਪਾਲ ਸਿੰਘ ਅਤੇ ਸਕੱਤਰ ਜਸਵੰਤ ਸਿੰਘ ਕੋਟਲਾ ਨੇ ਦੱਸਿਆ ਕਿ ਸੁਰਿੰਦਰ ਸਿੰਘ ਖੁਰਾਣਾ, ਸਾਧੂ ਸਿੰਘ ਸਮੇਤ ਕਈ ਪੈਨਸ਼ਨਰਾਂ ਨਾਲ ਬੈਂਕ ਵਲੋਂ ਕੋਝਾ ਮਜ਼ਾਕ ਕੀਤਾ ਜਾ ਰਿਹਾ ਹੈ ¢ ਉਨ੍ਹਾਂ ਕਿਹਾ ਕਿ ਅਜੇ ਅਗਲੀਆਂ 18 ਕਿਸ਼ਤਾਂ ਜੁਲਾਈ 2026 ਤੋਂ ਅਤੇ ਬਾਕੀ 9 ਕਿਸ਼ਤਾਂ ਪਿਛਲੇ 18 ਮਹੀਨਿਆਂ ਦੇ ਬਕਾਏ ਵਜੋਂ ਦੇਣੀਆਂ ਹਨ¢ ਮਹਿੰਗਾਈ ਭੱਤੇ ਦੇ ਵਾਧੇ ਕਾਰਨ ਇਹ ਰਕਮ ਹੋਰ ਵੀ ਵਧੇਗੀ ¢ ਆਗੂਆਂ ਨੇ ਦੋਸ਼ ਲਗਾਇਆ ਕਿ ਜਦੋਂ ਮੋਗਾ ਦੀ ਮੇਨ ਬਰਾਂਚ ਵਲੋਂ ਬਕਾਏ ਸੋਧੀ ਹੋਈ ਬੇਸਿਕ ਪੈਨਸ਼ਨ ਅਨੁਸਾਰ ਜਾਰੀ ਕੀਤੇ ਜਾ ਰਹੇ ਹਨ ਤਾਂ ਬਾਘਾ ਪੁਰਾਣਾ ਬਰਾਂਚ ਵਲੋਂ ਪੈਨਸ਼ਨਰਾਂ ਨਾਲ ਭੇਦਭਾਵ ਕਿਉਂ ਕੀਤਾ ਜਾ ਰਿਹਾ ਹੈ ¢ ਸਬ ਡਵੀਜ਼ਨ ਪ੍ਰਧਾਨ ਗੁਰਜੰਟ ਸਿੰਘ ਸੰਘਾ, ਅਮਰਜੀਤ ਸਿੰਘ ਮਾਣੂੰਕੇ, ਬਖਸ਼ੀਸ਼ ਸਿੰਘ, ਬਲਦੇਵ ਸਿੰਘ ਰੋਡੇ ਅਤੇ ਰਘਬੀਰ ਸਿੰਘ ਲੰਗੇਆਣਾ ਨੇ ਬੈਂਕ ਅਤੇ ਜ਼ੋਨਲ ਅਧਿਕਾਰੀਆਂ ਦੇ ਰਵੱਈਏ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ¢ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ 10 ਮਹੀਨਿਆਂ ਦਾ ਘੱਟ ਪਿਆ ਬਕਾਇਆ ਤੁਰੰਤ ਜਾਰੀ ਨਾ ਕੀਤਾ ਗਿਆ ਤਾਂ ਜਥੇਬੰਦੀ ਵਲੋਂ 7 ਮਾਰਚ ਨੂੰ ਦੁਪਹਿਰ 12 ਵਜੇ ਬੈਂਕ ਬਰਾਂਚ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ¢

Ad Position 22
No active advertisement
ਪਿਛਲੀ ਖ਼ਬਰ ਤਿੰਨ ਰੋਜ਼ਾ ਸਜਨੀ ਵੱਲਭ ਬਿਹਾਲਾ ਉਤਸਵ ਸਮਾਪਤ <br/> ਅਗਲੀ ਖ਼ਬਰ ਅਜੀਤਵਾਲ ਕਾਲਜ ਵਿਖੇ ਸਿਨਰਜੀ ਯੂਥ ਆਰਗੇਨਾਈਜ਼ੇਸ਼ਨ ਸੈਮੀਨਾਰ ਕਰਵਾਇਆ <br/>
Ad Position 24